ਮਾਹਿਰ ਇਸ ਨੂੰ ਆਯੁਰਵੈਦਿਕ ਪੀਰੀਅਡ ਟੀ ਕਹਿੰਦੇ ਹਨ। ਇਹ ਮਾਹਵਾਰੀ ਦੇ ਨਿਯਮਤ ਆਉਣ ਵਿੱਚ ਮਦਦ ਕਰਦਾ ਹੈ।
ਮੇਥੀ ਦੇ ਬੀਜਾਂ ਵਿੱਚ ਦਰਦਨਾਸ਼ਕ ਤੇ ਸਾੜ ਵਿਰੋਧੀ ਗੁਣ ਹੁੰਦੇ ਹਨ। ਇਹ ਬੀਜ ਮਾਹਵਾਰੀ ਦੌਰਾਨ ਹੋਣ ਵਾਲੇ ਦਰਦ ਨੂੰ ਘੱਟ ਕਰਦੇ ਹਨ।ਮੇਥੀ ਦੇ ਬੀਜ ਸਰੀਰ ਵਿੱਚ ਹਾਰਮੋਨਲ ਸੰਤੁਲਨ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ।
ਪੀਰੀਅਡਜ਼ ਨਾਲ ਜੁੜੀਆਂ ਸਮੱਸਿਆਵਾਂ ਦਾ ਸਭ ਤੋਂ ਵੱਡਾ ਕਾਰਨ ਹਾਰਮੋਨਲ ਅਸੰਤੁਲਨ ਹੈ। ਇਸ ਨਾਲ ਪੀਰੀਅਡਸ ਖੁੱਲ੍ਹ ਕੇ ਆਉਂਦੇ ਹਨ ਅਤੇ ਅਨਿਯਮਿਤ ਪੀਰੀਅਡਜ਼ ਤੋਂ ਵੀ ਰਾਹਤ ਮਿਲਦੀ ਹੈ।
ਤਿਲ ਦੇ ਬੀਜ ਵੀ ਪੀਰੀਅਡ ਫਲੋ ਨੂੰ ਵਧਾਉਣ 'ਚ ਮਦਦ ਕਰਦੇ ਹਨ। ਹਾਜ਼ਿਆਦਾ ਮਾਤਰਾ 'ਚ ਸੇਵਨ ਨਹੀਂ ਕਰਨਾ ਚਾਹੀਦਾ।ਕੈਲਸ਼ੀਅਮ ਤੇ ਆਇਰਨ ਨਾਲ ਭਰਪੂਰ ਹੁੰਦੇ ਹਨ ਅਤੇ ਮਾਹਵਾਰੀ ਨੂੰ ਨਿਯਮਤ ਬਣਾਉਂਦੇ ਹਨ।
ਗੁੜ ਪੀਰੀਅਡਜ਼ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤ ਵੀ ਬਾਹਰ ਨਿਕਲ ਜਾਂਦੇ ਹਨ। ਗੁੜ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ
ਹਲਦੀ ਦਾ ਸੇਵਨ ਖੂਨ ਨੂੰ ਸ਼ੁੱਧ ਕਰਦਾ ਹੈ ਅਤੇ ਅਨੀਮੀਆ ਨੂੰ ਦੂਰ ਕਰਦਾ ਹੈ। ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ।
ਪਾਣੀ - 1 ਗਲਾਸ ,ਮੇਥੀ ਦੇ ਬੀਜ - 1 ਚਮਚ ,ਤਿਲ ਦੇ ਬੀਜ - 1 ਚਮਚ, ਗੁੜ - 1 ਛੋਟਾ ਟੁਕੜਾ, ਹਲਦੀ - ਅੱਧਾ ਚਮਚ
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਾਣੀ 'ਚ ਪਾ ਕੇ ਉਬਾਲ ਲਓ। ਇਸ ਨੂੰ ਲਗਪਗ 5-7 ਮਿੰਟ ਲਈ ਉਬਾਲਣਾ ਚਾਹੀਦਾ ਹੈ। ਹੁਣ ਇਸ ਨੂੰ ਛਾਣ ਕੇ ਗਰਮ ਕਰਕੇ ਪੀਓ। ਤੁਹਾਨੂੰ ਸਵੇਰੇ ਖਾਲੀ ਪੇਟ ਜਾਂ ਸ਼ਾਮ ਨੂੰ ਇਸ ਨੂੰ ਪੀਣਾ ਚਾਹੀਦਾ ਹੈ।