ਥਾਇਰਾਇਡ ਲੈਵਲ ਨੂੰ ਕੰਟਰੋਲ ਕਰਨ ਲਈ ਖਾਓ ਇਹ ਰੋਟੀ


By Neha diwan26, Aug 2024 03:53 PMpunjabijagran.com

ਥਾਇਰਾਈਡ ਦੀ ਸਮੱਸਿਆ

ਅੱਜਕਲ ਥਾਇਰਾਈਡ ਦੀ ਸਮੱਸਿਆ ਵਧਦੀ ਜਾ ਰਹੀ ਹੈ। ਖਾਸ ਕਰਕੇ ਔਰਤਾਂ ਵਿੱਚ ਇਹ ਸਮੱਸਿਆ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਥਾਇਰਾਇਡ ਗਲੈਂਡ ਤਿਤਲੀ ਦੇ ਆਕਾਰ ਦੀ ਹੁੰਦੀ ਹੈ।

2 ਤਰ੍ਹਾਂ ਦਾ ਹੁੰਦੈ

ਇਹ ਸਾਡੇ ਸਰੀਰ ਦੀਆਂ ਜ਼ਰੂਰੀ ਗ੍ਰੰਥੀਆਂ ਵਿੱਚੋਂ ਇੱਕ ਹੈ। ਇਹ ਥਾਇਰਾਇਡ ਹਾਰਮੋਨ ਪੈਦਾ ਕਰਦਾ ਹੈ। ਜਦੋਂ ਇਹ ਆਮ ਨਾਲੋਂ ਵੱਧ ਜਾਂ ਘੱਟ ਹੋ ਜਾਂਦਾ ਹੈ, ਤਾਂ ਹਾਈਪੋਥਾਇਰਾਇਡ ਜਾਂ ਹਾਈਪਰਥਾਇਰਾਇਡ ਦੀ ਸਮੱਸਿਆ ਹੁੰਦੀ ਹੈ।

ਥਾਇਰਾਇਡ ਲਈ ਖਾਓ ਇਹ ਰੋਟੀ

ਇਹ ਰੋਟੀ ਵਿਟਾਮਿਨ ਏ, ਸੇਲੇਨਿਅਮ, ਜ਼ਿੰਕ, ਆਇਰਨ ਅਤੇ ਡਾਇਟਰੀ ਫਾਈਬਰ ਨਾਲ ਭਰਪੂਰ ਹੁੰਦੀ ਹੈ। ਜਵਾਰ ਦਾ ਆਟਾ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਸੁਧਾਰਦਾ ਹੈ।

ਕਿਹੜੀਆਂ ਚੀਜ਼ਾਂ ਦੀ ਲੋੜ

ਕੱਚਾ ਪਪੀਤਾ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ। ਇਹ ਥਾਇਰਾਇਡ ਫੰਕਸ਼ਨ ਵਿੱਚ ਸੁਧਾਰ ਕਰਦਾ ਹੈ। ਧਨੀਏ ਦੀਆਂ ਪੱਤੀਆਂ ਵਿੱਚ ਐਂਟੀ-ਆਕਸੀਡੈਂਟ ਹੁੰਦੇ ਹਨ। ਇਹ ਥਾਇਰਾਇਡ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।

ਇਨ੍ਹਾਂ ਬਿਨਾਂ ਆਧੂਰੀ ਹੈ ਖੁਰਾਕ

ਸੂਰਜਮੁਖੀ ਦੇ ਬੀਜ ਸੇਲੇਨੀਅਮ ਨਾਲ ਭਰਪੂਰ ਹੁੰਦੇ ਹਨ। ਕੱਦੂ ਦੇ ਬੀਜ ਜ਼ਿੰਕ ਨਾਲ ਭਰਪੂਰ ਹੁੰਦੇ ਹਨ। ਇਹ ਥਾਇਰਾਇਡ ਮੈਟਾਬੋਲਿਜ਼ਮ ਨੂੰ ਸੁਧਾਰਦੇ ਹਨ। ਜੀਰਾ ਆਇਰਨ ਨਾਲ ਭਰਪੂਰ ਹੁੰਦਾ ਹੈ

ਸਮੱਗਰੀ

ਜਵਾਰ ਦਾ ਆਟਾ 30 ਗ੍ਰਾਮ, ਧਨੀਆ ਪੱਤੇ ਇੱਕ ਮੁੱਠੀ, ਕੱਚਾ ਪਪੀਤਾ 2 ਚਮਚ ,ਕੱਦੂ ਦੇ ਬੀਜ 1 ਚਮਚ, ਸੂਰਜਮੁਖੀ ਦੇ ਬੀਜ 1 ਚਮਚ, ਜੀਰਾ ਪਾਊਡਰ ਅੱਧਾ ਚਮਚ ,ਧਨੀਆ ਬੀਜ ਪਾਊਡਰ 1 ਚੱਮਚ, ਪਾਣੀ 200 ਮਿ.ਲੀ.।

ਵਿਧੀ

ਇੱਕ ਪੈਨ ਵਿੱਚ ਸਾਰੀਆਂ ਚੀਜ਼ਾਂ ਪਾਓ ਤੇ, ਇਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਗੁੰਨ ਲਓ। ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ। ਇਸ ਨੂੰ ਰੋਲ ਆਊਟ ਕਰੋ ਤੇ ਰੋਟੀ ਬਣਾ ਲਓ। ਇਸ ਨੂੰ ਦੋਹਾਂ ਪਾਸਿਆਂ ਤੋਂ ਸੇਕ ਲਓ।

ਸਾਬੂਦਾਣਾ ਖਾਣ ਨਾਲ ਹੁੰਦੈ ਭਾਰ ਘੱਟ, ਜਾਣੋ ਕਿਵੇਂ