ਕਰਵਾ ਚੌਥ ’ਤੇ 5 ਮਿੰਟ ’ਚ ਲਗਾਓ ਇਹ ਮਹਿੰਦੀ ਡਿਜ਼ਾਈਨ, ਵਧੇਗੀ ਹੱਥਾਂ ਦੀ ਸ਼ਾਨ


By Tejinder Thind2022-10-12, 14:56 ISTpunjabijagran.com

ਮਹਿੰਦੀ ਲਈ ਮਾਨਤਾ

ਮਹਿੰਦੀ ਔਰਤਾਂ ਦੇ ਸੋਲ੍ਹਾਂ ਸ਼ਿੰਗਾਰਾਂ ਵਿਚੋਂ ਇਕ ਹੈ। ਹਾਲਾਂਕਿ ਅਜਿਹੀ ਮਾਨਤਾ ਵੀ ਹੈ ਕਿ ਮਹਿੰਦੀ ਦਾ ਰੰਗ ਜਿੰਨਾ ਕਾਲਾ ਹੁੰਦਾ ਹੈ, ਉਸ ਔਰਤ ਨੂੰ ਪਤੀ ਦਾ ਪਿਆਰ ਉਨਾ ਜ਼ਿਆਦਾ ਮਿਲਦਾ ਹੈ।

5 ਮਿੰਟ ’ਚ ਲਗਾਓ ਮਹਿੰਦੀ

ਅੱਜਕੱਲ੍ਹ ਜ਼ਿਆਦਾ ਰੁਝੇਵੇਂ ਹੋਣ ਕਾਰਨ ਔਰਤਾਂ ਕੋਲ ਮਹਿੰਦੀ ਲਾਉਣ ਦਾ ਸਮਾਂ ਘੱਟ ਹੈ। ਸੋ ਟੈਨਸ਼ਨ ਨਾ ਲਓ, ਅਸੀਂ ਤੁਹਾਨੂੰ ਅਜਿਹੇ ਡਿਜ਼ਾਈਨ ਦੱਸ ਰਹੇ ਹਾਂ, ਜੋ ਪੰਜ ਮਿੰਟ ’ਚ ਲਗਾਏ ਜਾ ਸਕਦੇ ਹਨ।

ਜਾਲ ਮਹਿੰਦੀ ਡਿਜ਼ਾਈਨ

ਜੇ ਤੁਸੀਂ ਸਿੰਪਲ ਤੇ ਯੂਨੀਕ ਡਿਜ਼ਾਈਨ ਦੀ ਮਹਿੰਦੀ ਟਰਾਈ ਕਰਨਾ ਚਾਹੁੰਦੇ ਹੋ ਤਾਂ ਅਜਿਹਾ ਡਿਜ਼ਾਈਨ ਤੁਹਾਡੇ ਲਈ ਪਰਫੈਕਟ ਰਹੇਗਾ। ਇਸ ਜਾਲ ਦੇ ਡਿਜ਼ਾਈਨ ਨੂੰ ਪੂਰਾ ਕਰਨ ਲਈ ਬੇਲ ਵੀ ਬਣਾ ਸਕਦੇ ਹੋੋ।

ਚੈੱਕ ਮਹਿੰਦੀ

ਸਿੰਪਲ ਤੇ ਖੂਬਸੂਰਤ ਡਿਜ਼ਾਈਨ ਲਈ ਚੈਕ ਡਿਜ਼ਾਈਨ ਤੁਹਾਡੇ ਲਈ ਬੈਸਟ ਆਪਸ਼ਨ ਹੈ। ਇਸ 5 ਮਿੰਟ ’ਚ ਲੱਗ ਵੀ ਜਾਂਦੀ ਹੈ ਤੇ ਕਾਫੀ ਪਿਆਰੀ ਲਗਦੀ ਹੈ। ਇਸ ਨੂੰ ਤੁਸੀਂ ਇੰਡੋ ਵੈਸਟਰਨ ਡਰੈਸ ਨਾਲ ਲਗਾ ਸਕਦੇ ਹੋ।

ਬੇਲ ਮਹਿੰਦੀ ਡਿਜ਼ਾਈਨ

ਜੇ ਕੁਝ ਸਮਝ ਨਾ ਆਵੇ ਤਾਂ ਬਿਨਾ ਸੋਚੇ ਸਮਝੇ ਇਹ ਡਿਜ਼ਾਈਨ ਲਗਵਾ ਸਕਦੇ ਹੋ। ਨਾਲ ਹੀ ਤੁਸੀਂ ਰਿੰਗ ਬੇਲ ਡਿਜ਼ਾਈਨ, ਪੱਤੀ ਬੇਲ ਡਿਜ਼ਾਈਨ, ਮੋਰ ਬੇਲ ਡਿਜ਼ਾਈਨ ਆਦਿ ਵੀ ਟਰਾਈ ਕਰ ਸਕਦੇ ਹੋ।

ਫਿੰਗਰ ਮਹਿੰਦੀ ਡਿਜ਼ਾਈਨ

ਜੇ ਇਸ ਵਾਰ ਹੱਥਾਂ ਦੀਆਂ ਹਥੇਲੀਆਂ ’ਤੇ ਮਹਿੰਦੀ ਲਗਾਉਣ ਦਾ ਮਨ ਨਹੀਂ ਹੈ ਤਾਂ ਤੁਸੀਂ ਇਸ ਡਿਜ਼ਾਈਨ ਨੂੰ ਜ਼ਰੂਰ ਟਰਾਈ ਕਰੋ। ਇਸ ਫੋਟੋ ਵਿਚ ਉਂਗਲਾਂ ’ਤੇ ਚੈਕ ਦਾ ਡਿਜ਼ਾਈਨ ਬਣਾਇਆ ਗਿਆ ਹੈ, ਜਿਸ ਨੂੰ ਫੁੱਲਾਂ ਨਾਲ ਆਖਰੀ ’ਤੇ ਪੂਰਾ ਕੀਤਾ ਜਾ ਸਕਦਾ ਹੈ।

ਗੋਲ ਟਿੱਕੀ ਮਹਿੰਦੀ

ਡਿਜ਼ਾਈਨ ਕਰਵਾ ਚੌਥ ’ਤੇ ਜੇ ਟਾਈਮ ਦੀ ਕਮੀ ਹੈ ਤਾਂ ਇਹ ਡਿਜ਼ਾਈਨ ਸਭ ਤੋਂ ਬੈਸਟ ਆਪਸ਼ਨ ਹੈ। ਇਸ ਨੂੰ ਫਰੰਟ ਤੇ ਬੈਕ ਦੋਵਾਂ ’ਤੇ ਲਗਾਇਆ ਜਾ ਸਕਦਾ ਹੈ।

ਬੈਕ ਹੈਂਡ ਮਹਿੰਦੀ ਡਿਜ਼ਾਈਨ

ਇਸ ਡਿਜ਼ਾਈਨ ’ਚ ਤੁਸੀਂ ਆਪਣੀਆਂ ਉਂਗਲਾਂ ਭਰਨੀਆਂ ਹਨ। ਚਾਹੋ ਤਾਂ ਫਲਾਵਰ ਡਿਜ਼ਾਈਨ ਵਾਲੀ ਬੇਲ ਬਣਾ ਸਕਦੇ ਹੋ। ਹੋਰ ਖੂਬਸੂਰਤ ਬਣਾਉਣ ਲਈ ਗੁੱਟ ’ਤੇ ਘੜੀ ਦਾ ਡਿਜ਼ਾਈਨ ਬਣਾਓ।

Karwa Chauth 2022 Outfit Ideas: ਸਾੜ੍ਹੀ ਤੋਂ ਇਲਾਵਾ, ਕਰਵਾ ਚੌਥ 'ਤੇ ਇਨ੍ਹਾਂ ਆਉਟਫਿਟਸ ਨੂੰ ਅਜ਼ਮਾਓ, ਦਿਖਾਈ ਦੇਵੋਗੇ ਖੂਬਸੂਰਤ