ਸਾੜ੍ਹੀ ਤੋਂ ਇਲਾਵਾ, ਕਰਵਾ ਚੌਥ 'ਤੇ ਇਨ੍ਹਾਂ ਆਉਟਫਿਟਸ ਨੂੰ ਅਜ਼ਮਾਓ, ਦਿਖਾਈ ਦੇਵੋਗੇ ਖੂਬਸੂਰਤ


By Neha Diwan2022-10-11, 16:47 ISTpunjabijagran.com

ਕੁੜਤੀ ਨਾਲ ਸ਼ਰਾਰਾ

ਕਰਵਾ ਚੌਥ ਦੇ ਮੌਕੇ 'ਤੇ ਤੁਸੀਂ ਬੇਲ ਸਲੀਵ ਫਲੋਰਲ ਕੁੜਤਾ ਤੇ ਹੇਠਾਂ ਸ਼ਰਾਰਾ ਤੇ ਸਾਈਡ ਦੁਪੱਟਾ ਪਹਿਨੋ। ਫਲੋਰਲ ਸਦਾਬਹਾਰ ਪ੍ਰਿੰਟ ਹੈ ਜਿਸ ਨੂੰ ਤੁਸੀਂ ਕਿਸੇ ਵੀ ਮੌਸਮ ਵਿੱਚ ਕਦੇ ਵੀ ਪਹਿਨ ਸਕਦੇ ਹੋ।

ਲਹਿੰਗਾ

ਕਰਵਾ ਚੌਥ ਦੇ ਮੌਕੇ 'ਤੇ ਸਾੜ੍ਹੀ ਤੋਂ ਇਲਾਵਾ ਤੁਸੀਂ ਲਹਿੰਗਾ ਦਾ ਵਿਕਲਪ ਵੀ ਚੁਣ ਸਕਦੇ ਹੋ।

ਪਲਾਜ਼ੋ ਦੇ ਨਾਲ ਫਲੋਰ ਲੈਂਥ ਕੁੜਤਾ

ਬਿਨਾਂ ਸ਼ੱਕ ਪਲਾਜ਼ੋ ਦੇ ਨਾਲ ਕੁੜਤੇ ਦਾ ਸੁਮੇਲ ਬਹੁਤ ਸੁੰਦਰ ਤੇ ਸਟਾਈਲਿਸ਼ ਲੱਗਦਾ ਹੈ।

ਧੋਤੀ ਸਾੜੀ

ਵੈਸੇ ਤਾਂ ਸਾੜ੍ਹੀ ਤੋਂ ਇਲਾਵਾ ਹੋਰ ਕਿਹੜੇ ਪਹਿਰਾਵੇ ਪਹਿਨਣੇ ਹਨ, ਇਸ ਬਾਰੇ ਗੱਲ ਕੀਤੀ ਜਾ ਰਹੀ ਹੈ ਪਰ ਜੇਕਰ ਤੁਸੀਂ ਚਾਹੋ ਤਾਂ ਸਾੜ੍ਹੀ ਨੂੰ ਵੱਖਰੇ ਅੰਦਾਜ਼ 'ਚ ਕੈਰੀ ਕਰਕੇ ਲੁੱਕ ਨੂੰ ਵਿਲੱਖਣ ਅਤੇ ਸਟਾਈਲਿਸ਼ ਬਣਾ ਸਕਦੇ ਹੋ।

ਰਫਲ ਸਾੜੀ

ਤੁਹਾਨੂੰ ਰਫਲ ਸਾੜੀ ਨੂੰ ਵੀ ਟ੍ਰਾਈ ਕਰਨਾ ਚਾਹੀਦਾ ਹੈ। ਇਹ ਸਾੜ੍ਹੀ ਹਰ ਕਿਸੇ ਨੂੰ ਸੂਟ ਕਰਦੀ ਹੈ। ਜੇ ਤੁਹਾਨੂੰ ਫਿਊਜ਼ਨ ਲੁੱਕ ਪਸੰਦ ਹੈ, ਤਾਂ ਇਸ ਲੁੱਕ ਨੂੰ ਜ਼ਰੂਰ ਅਪਣਾਓ।

ਲੰਬੀ ਸਕਰਟ

ਜੇ ਤੁਸੀਂ ਸਾੜ੍ਹੀ ਜਾਂ ਹੋਰ ਪਰੰਪਰਾਗਤ ਪਹਿਰਾਵੇ ਤੋਂ ਵੱਖਰਾ ਪਹਿਰਾਵਾ ਪਹਿਨਣਾ ਚਾਹੁੰਦੇ ਹੋ, ਤਾਂ ਤੁਸੀਂ ਲੰਬੀ ਸਕਰਟ ਨੂੰ ਕੈਰੀ ਕਰ ਸਕਦੇ ਹੋ। ਮੈਚਿੰਗ ਬਲਾਊਜ਼ ਨਾਲ ਟ੍ਰਾਈ ਕਰੋ।

ਸਲਿਟ ਕੱਟ ਕੁੜਤਾ

ਜੇਕਰ ਤੁਸੀਂ ਬਹੁਤ ਹੀ ਸਧਾਰਨ ਦਿੱਖ ਚਾਹੁੰਦੇ ਹੋ, ਤਾਂ ਤੁਸੀਂ ਜੀਨਸ ਦੇ ਨਾਲ ਸਲਿਟ ਕੁੜਤਾ ਵੀ ਟ੍ਰਾਈ ਕਰ ਸਕਦੇ ਹੋ। ਇਸ ਪਹਿਰਾਵੇ ਦੇ ਨਾਲ ਸਟਾਈਲ ਮੈਚਿੰਗ ਗਹਿਣੇ ਪਹਿਣ ਸਕਦੇ ਹੋ।

ਸਲਵਾਰ ਸੂਟ

ਸਾੜ੍ਹੀ ਤੋਂ ਇਲਾਵਾ ਤੁਸੀਂ ਸਲਵਾਰ-ਕਮੀਜ਼ ਵੀ ਪਹਿਨ ਸਕਦੇ ਹੋ। ਤੁਹਾਨੂੰ ਬਾਜ਼ਾਰ ਵਿੱਚ ਪਹਿਰਾਵੇ ਦੇ ਕਈ ਪੈਟਰਨ ਤੇ ਸਟਾਈਲ ਮਿਲਣਗੇ। ਤੁਸੀਂ ਪਟਿਆਲਾ, ਰਫਲ, ਫਲੋਰਲ ਜਾਂ ਕਢਾਈ ਵਾਲੇ ਸਲਵਾਰ-ਸੂਟ ਟ੍ਰਾਈ ਕਰ ਸਕਦੇ ਹੋ

40 ਤੋਂ ਬਾਅਦ ਵੀ ਦਿਖਣਾ ਚਾਹੁੰਦੇ ਹੋ ਖੂਬਸੂਰਤ ਤੇ ਜਵਾਨ ਤਾਂ ਹੁਣ ਤੋਂ ਹੀ ਨਾ ਖਾਓ ਇਹ ਚੀਜ਼ਾਂ