ਅੱਜਕੱਲ੍ਹ ਲੋਕ ਆਪਣਾ ਜ਼ਿਆਦਾਤਰ ਸਮਾਂ ਘਰ ਤੋਂ ਬਾਹਰ ਹੀ ਬਿਤਾਉਂਦੇ ਹਨ। ਅਜਿਹੇ 'ਚ ਫਾਸਟ ਫੂਡ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਦਾ ਅਹਿਮ ਹਿੱਸਾ ਬਣ ਗਿਆ ਹੈ। ਬਾਹਰ ਹੋਣ ਕਾਰਨ ਲੋਕ ਅਕਸਰ ਫਾਸਟ ਫੂਡ ਖਾਂਦੇ ਹਨ।
ਮੋਮੋਜ਼, ਪੀਜ਼ਾ, ਬਰਗਰ ਆਦਿ ਅੱਜਕੱਲ੍ਹ ਬਹੁਤ ਆਮ ਹੋ ਗਏ ਹਨ। ਲੋਕ ਇਨ੍ਹਾਂ ਨੂੰ ਨਾ ਸਿਰਫ਼ ਬਾਹਰੋਂ ਮਸਤੀ ਨਾਲ ਖਾਂਦੇ ਹਨ ਸਗੋਂ ਘਰ 'ਚ ਵੀ ਇਸ ਦਾ ਆਨੰਦ ਲੈਣ ਲੱਗ ਪਏ ਹਨ।
ਫਾਸਟ ਫੂਡ ਦੇ ਨਾਲ-ਨਾਲ ਲੋਕਾਂ ਵਿਚ ਮਿਓਨੀਜ਼ ਖਾਣ ਦਾ ਰੁਝਾਨ ਵੀ ਕਾਫੀ ਵਧ ਗਿਆ ਹੈ। ਲੋਕ ਇਸ ਦੀ ਵਰਤੋਂ ਬਰਗਰ, ਸੈਂਡਵਿਚ ਅਤੇ ਹੋਰ ਕਈ ਚੀਜ਼ਾਂ 'ਚ ਕਰਨ ਲੱਗ ਪਏ ਹਨ।
ਕੀ ਤੁਸੀਂ ਜਾਣਦੇ ਹੋ ਕਿ ਮਿਓਨੀਜ਼ ਦਾ ਜ਼ਿਆਦਾ ਸੇਵਨ ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਜੇਕਰ ਤੁਸੀਂ ਵੀ ਇਸ ਨੂੰ ਖਾਣ ਦੇ ਸ਼ੌਕੀਨ ਹੋ ਮਿਓਨੀਜ਼ ਦੇ ਨੁਕਸਾਨਾਂ ਬਾਰੇ ਜ਼ਰੂਰ ਜਾਣੋ।
ਸ਼ੌਕ ਨਾਲ ਖਾਧੀ ਮਿਓਨੀਜ਼ ਵਿੱਚ ਓਮੇਗਾ-6 ਫੈਟੀ ਐਸਿਡ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਇਸ ਨੂੰ ਖਾਣ ਨਾਲ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਹੋ ਸਕਦੀ ਹੈ।
ਮਿਓਨੀਜ਼ 'ਚ ਕਾਫੀ ਕੈਲਰੀ ਪਾਈ ਜਾਂਦੀ ਹੈ। ਅਜਿਹੇ 'ਚ ਇਸ ਦਾ ਜ਼ਿਆਦਾ ਅਤੇ ਲਗਾਤਾਰ ਸੇਵਨ ਕਰਨ ਨਾਲ ਭਾਰ ਵਧਣ ਦੀ ਸਮੱਸਿਆ ਵੀ ਹੋ ਸਕਦੀ ਹੈ।
ਮਿਓਨੀਜ਼ ਦਾ ਜ਼ਿਆਦਾ ਸੇਵਨ ਕਈ ਤਰੀਕਿਆਂ ਨਾਲ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਮਿਓਨੀਜ਼ ਦੀ ਜ਼ਿਆਦਾ ਮਾਤਰਾ ਦਾ ਸੇਵਨ ਤੁਹਾਡੇ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਵਧਾ ਸਕਦਾ ਹੈ।
ਮਿਓਨੀਜ਼ ਦੇ ਇੱਕ ਚਮਚ ਵਿੱਚ 1.6 ਗ੍ਰਾਮ ਸੰਤ੍ਰਿਪਤ ਚਰਬੀ ਹੁੰਦੀ ਹੈ। ਇਸ ਦਾ ਲਗਾਤਾਰ ਸੇਵਨ ਕਰਨ ਨਾਲ ਸਰੀਰ 'ਚ ਚਰਬੀ ਦੀ ਮਾਤਰਾ ਵਧ ਜਾਵੇਗੀ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵਧ ਸਕਦਾ ਹੈ।