ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦੀ ਜੋੜੀ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਕਈ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਹੈ, ਹਾਲਾਂਕਿ ਇਸ ਜੋੜੀ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੰਦੇ ਦੇਖਿਆ ਗਿਆ ਹੈ।
ਮੀਡੀਆ ਨੂੰ ਦਿੱਤੇ ਇਕ ਇੰਟਰਵਿਊ 'ਚ ਮਲਾਇਕਾ ਨੇ ਕਿਹਾ ਕਿ ਫਿਲਹਾਲ ਉਹ ਉਸ ਪੜਾਅ 'ਤੇ ਹੈ, ਜਿੱਥੇ ਉਸ ਨੇ ਜਦੋਂ ਬੋਲਣਾ ਸੀ ਤਾਂ ਉਹ ਬੋਲ ਚੁੱਕੀ ਹੈ ਅਤੇ ਕਿਸੇ ਤਰ੍ਹਾਂ ਦਾ ਸਪੱਸ਼ਟੀਕਰਨ ਦੇਣ ਦੀ ਲੋੜ ਨਹੀਂ ਹੈ।
ਮਲਾਇਕਾ ਨੇ ਸਾਲ 2017 ਵਿੱਚ ਅਰਬਾਜ਼ ਖਾਨ ਨਾਲ ਤਲਾਕ ਲੈ ਲਿਆ ਸੀ ਅਤੇ ਉਦੋਂ ਤੋਂ ਉਹ ਅਰਜੁਨ ਕਪੂਰ ਨਾਲ ਰਿਲੇਸ਼ਨਸ਼ਿਪ ਵਿੱਚ ਹੈ।
ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ 'ਝਲਕ ਦਿਖਲਾ ਜਾ 8' ਵਿੱਚ ਨਜ਼ਰ ਆਵੇਗੀ। 'ਚ ਜੱਜ ਵਜੋਂ ਨਜ਼ਰ ਆਵੇਗੀ।
23 ਅਕਤੂਬਰ ਨੂੰ ਮਲਾਇਕਾ ਅਰੋੜਾ ਦੇ 48ਵੇਂ ਜਨਮਦਿਨ ਦੇ ਮੌਕੇ 'ਤੇ ਅਰਜੁਨ ਕਪੂਰ ਨੇ ਇੰਸਟਾਗ੍ਰਾਮ 'ਤੇ ਦੋਹਾਂ ਦੀ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ ਸ਼ੇਅਰ ਕੀਤੀ ਸੀ।
ਅਰਜੁਨ ਨੇ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਇੱਕ ਰੋਮਾਂਟਿਕ ਤਸਵੀਰ ਦੇ ਨਾਲ ਕੈਪਸ਼ਨ ਦਿੱਤਾ ਹੈ ਮਲਾਇਕਾ ਲਈ ਪਿਆਰ ਭਰਿਆ ਹੋਇਆ ਹੈ। ਜਿਸ ਤੋਂ ਸਾਫ ਹੈ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ ਚੱਲ ਰਿਹਾ ਹੈ।
ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੀ ਉਮਰ 'ਚ ਕਰੀਬ 10 ਸਾਲ ਦਾ ਫਰਕ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪਿਆਰ 'ਚ ਉਮਰ ਕੋਈ ਮਾਇਨੇ ਨਹੀਂ ਰੱਖਦੀ।
2018 ਫੈਸ਼ਨ ਵੀਕ 'ਚ ਮਲਾਇਕਾ ਰੈਂਪ 'ਤੇ ਵਾਕ ਕਰਦੇ ਹੋਏ ਅਰਜੁਨ ਲਈ ਖੁੱਲ੍ਹ ਕੇ ਚੀਅਰ ਕਰਦੀ ਨਜ਼ਰ ਆਈ। ਇਸ ਤੋਂ ਬਾਅਦ ਅਰਜੁਨ ਦੇ ਜਨਮਦਿਨ 'ਤੇ ਤਸਵੀਰ ਪੋਸਟ ਕਰਕੇ ਰਿਸ਼ਤੇ ਨੂੰ ਇੰਸਟਾ-ਆਫੀਸ਼ੀਅਲ ਕਰ ਦਿੱਤਾ ਸੀ।