Malaika Arora ਨੇ ਇਕੱਲੇ ਹੀ ਮਨਾਇਆ ਜਨਮਦਿਨ, ਲਿਖਿਆ- 'ਇੱਕ ਨਵੀਂ ਸ਼ੁਰੂਆਤ...'
By Neha diwan
2023-10-23, 16:36 IST
punjabijagran.com
ਫਿਟਨੈੱਸ ਕੁਈਨ
ਬਾਲੀਵੁੱਡ ਦੀ ਫਿਟਨੈੱਸ ਕੁਈਨ ਮਲਾਇਕਾ ਅਰੋੜਾ ਹਮੇਸ਼ਾ ਆਪਣੇ ਅੰਦਾਜ਼ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ। ਅੱਜ ਅਦਾਕਾਰਾ 50 ਸਾਲ ਦੀ ਹੋ ਗਈ ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਨੇ ਬਹੁਤ ਹੀ ਸ਼ਾਂਤਮਈ ਜਸ਼ਨ ਮਨਾਇਆ।
ਇਕੱਲੇ ਮਨਾਇਆ ਜਸ਼ਨ
ਮਲਾਇਕਾ ਨੇ ਇਸ ਦੀਆਂ ਕਈ ਤਸਵੀਰਾਂ ਵੀ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਹਾਲਾਂਕਿ ਇਨ੍ਹਾਂ ਤਸਵੀਰਾਂ 'ਚ ਉਸ ਦਾ ਬੁਆਏਫ੍ਰੈਂਡ ਅਰਜੁਨ ਕਪੂਰ ਕਿਤੇ ਨਜ਼ਰ ਨਹੀਂ ਆ ਰਿਹਾ ਹੈ।
ਕੈਪਸ਼ਨ ਨਾਲ ਕੀਤਾ ਪੋਸਟ
ਮਲਾਇਕਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ 50 ਵੇਂ ਜਨਮਦਿਨ ਦੀਆਂ ਕੁਝ ਖਾਸ ਤਸਵੀਰਾਂ ਪੋਸਟ ਕੀਤੀਆਂ ਹਨ। ਪਹਿਲੀ ਤਸਵੀਰ 'ਚ ਮਲਾਇਕਾ ਇਕ ਕਮਰੇ 'ਚ ਹੱਥ 'ਚ ਡਰਿੰਕ ਫੜੀ ਬੈਠੀ ਹੈ।
ਲੁੱਕ
ਉਥੇ ਹੀ ਦੂਜੀ ਫੋਟੋ 'ਚ ਮਲਾਇਕਾ ਡਾਇਨਿੰਗ ਟੇਬਲ 'ਤੇ ਬੈਠੀ ਤੇ ਹੱਥਾਂ 'ਚ ਕ੍ਰਾਸੈਂਟ ਲੈ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਚਿੱਟੇ ਰੰਗ ਦੀ ਜੈਕੇਟ ਅਤੇ ਐਨਕਾਂ 'ਚ ਕਾਫੀ ਵਧੀਆ ਲੱਗ ਰਹੀ ਹੈ।
ਕਾਤਿਲਾਨਾ ਅੰਦਾਜ਼
ਅਗਲੀ ਤਸਵੀਰ 'ਚ ਮਲਾਇਕਾ ਆਪਣੇ ਹੋਟਲ ਦੇ ਕਮਰੇ ਦੀ ਬਾਲਕੋਨੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਕੈਜ਼ੂਅਲ ਲੁੱਕ 'ਚ ਹੈ। ਆਖਰੀ ਫੋਟੋ 'ਚ ਅਦਾਕਾਰਾ ਆਪਣਾ ਕਾਤਿਲਾਨਾ ਅੰਦਾਜ਼ ਦਿਖਾਉਂਦੀ ਨਜ਼ਰ ਆ ਰਹੀ ਹੈ।
ALL PHOTO CREDIT : INSTAGRAM
'ਬ੍ਰਹਮਾਸਤਰ' ਹੋਈ ਇਸ ਸਾਲ ਗੂਗਲ 'ਤੇ ਸਭ ਤੋਂ ਵੱਧ ਸਰਚ
Read More