ਅਜੀਤ ਖਾਨ ਦਾ ਜਨਮ 27 ਜਨਵਰੀ 1922 ਨੂੰ ਕੋਲਕੋਂਡਾ, ਹੈਦਰਾਬਾਦ 'ਚ ਹੋਇਆ।
ਅਦਾਕਾਰ ਅਜੀਤ ਨੇ ਹੈਦਰਾਬਾਦ ਅਤੇ ਵਾਰੰਗਲ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਫਿਰ 1940 'ਚ ਬੰਬਈ ਵੱਲ ਚੱਲ ਪਏ ਸੀ।
ਫਿਲਮਾਂ 'ਚ ਛੋਟੀ ਜਿਹੀ ਭੂਮਿਕਾ ਨਿਭਾਉਣ ਤੋਂ ਬਾਅਦ ਅਦਾਕਾਰ ਨੂੰ 1946 'ਚ ਫਿਲਮ 'ਸ਼ਾਹ-ਏ-ਮਿਸਰਾ' 'ਚ ਮੁੱਖ ਹੀਰੋ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ।
ਜਦੋਂ ਅਜੀਤ ਨੇ ਬੰਬਈ ਆਉਣ ਦੀ ਯੋਜਨਾ ਬਣਾਈ, ਤਾਂ ਉਨ੍ਹਾਂ ਕੋਲ ਯਾਤਰਾ ਲਈ ਪੈਸੇ ਨਹੀਂ ਸਨ। ਅਜਿਹੇ 'ਚ ਉਹ ਆਪਣੀਆਂ ਕਿਤਾਬਾਂ ਵੇਚ ਕੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਾਇਆਨਗਰੀ ਆ ਗਏ।
ਬੰਬਈ ਆਉਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਨਾ ਮਿਲੀ, ਤਾਂ ਉਹ ਬਹੁਤ ਪਰੇਸ਼ਾਨ ਹੋ ਗਏ। ਅਜਿਹੇ 'ਚ ਅਜੀਤ ਨੇ ਸੀਮਿੰਟ ਦੀ ਪਾਈਪ ਲਾਈਨ ਦੇ ਅੰਦਰ ਆਪਣਾ ਘਰ ਬਣਾ ਲਿਆ ਸੀ।
ਜੰਜ਼ੀਰ, ਯਾਦੋਂ ਕੀ ਬਰਾਤ, ਸਮਝੌਤਾ, ਕਹਾਨੀ ਕਿਸਮਤ ਕੀ, ਜੁਗਨੂ ਅਦਿ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ਨੇ ਅਜੀਤ ਨੂੰ ਵਿਲੇਨ ਵਜੋਂ ਅਲੱਗ ਪਛਾਣ ਦਿਵਾਈ।
ਜਦੋਂ ਅਦਾਕਾਰ ਨਾਇਕ ਦੇ ਰੂਪ 'ਚ ਆਪਣੇ ਆਖਰੀ ਪੜਾਅ 'ਚ ਸੀ, ਤਾਂ ਉਨ੍ਹਾਂ ਦੀ ਕਿਸਮਤ ਇਕ ਵਾਰ ਫਿਰ ਬਦਲੀ। 1966 'ਚ ਉਨ੍ਹਾਂ ਨੂੰ ਫਿਲਮ 'ਸੂਰਜ' 'ਚ ਖਲਨਾਇਕ ਦਾ ਰੋਲ ਆਫਰ ਹੋਇਆ, ਜਿਸ ਨੇ ਅਜੀਤ ਨੂੰ ਇੰਡਸਟਰੀ 'ਚ ਬਣੇ ਰਹਿਣ ਦਾ ਜਜ਼ਬਾ ਦਿੱਤਾ ਸੀ।
ਅਜੀਤ ਨੇ ਆਪਣੇ ਕਰੀਅਰ 'ਚ 200 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ, ਪਰ 22 ਅਕਤੂਬਰ 1998 ਨੂੰ ਉਨ੍ਹਾਂ ਨੇ ਇਸ ਦੁਨੀਆ ਨੂੰ ਹੈਦਰਾਬਾਦ 'ਚ ਸਦਾ ਲਈ ਅਲਵਿਦਾ ਕਹਿ ਦਿੱਤੀ।