ਕੋਲੈਸਟ੍ਰੋਲ ਤੋਂ ਲੈ ਕੇ ਹਾਈ ਬੀਪੀ ਤਕ, ਇਨ੍ਹਾਂ ਸਮੱਸਿਆਵਾਂ ਲਈ ਮੱਕੀ ਦੀ ਰੋਟੀ ਹੈ ਫਾਇਦੇਮੰਦ
By Neha Diwan
2023-03-02, 17:01 IST
punjabijagran.com
ਮੱਕੀ ਦੀ ਰੋਟੀ
ਮੱਕੀ ਦੀ ਰੋਟੀ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦੀ ਹੈ। ਰੋਟੀ ਤੋਂ ਇਲਾਵਾ ਲੋਕ ਮੱਕੀ, ਸੂਪ, ਸਨੈਕਸ, ਸਬਜ਼ੀਆਂ ਆਦਿ ਰਾਹੀਂ ਵੀ ਖਾਂਦੇ ਹਨ। ਇਹ ਅਜਿਹਾ ਅਨਾਜ ਹੈ, ਜਿਸ ਦਾ ਸੇਵਨ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦੈ।
ਇਸਦੇ 'ਚ ਪਾਏ ਜਾਂਦੇ ਹਨ ਪੋਸ਼ਿਕ ਤੱਤ
ਮੱਕੀ, ਜੋ ਖਾਣ 'ਚ ਸੁਆਦੀ ਹੁੰਦੀ ਹੈ, ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ 'ਚ ਮੈਂਗਨੀਜ਼, ਪੋਟਾਸ਼ੀਅਮ, ਜ਼ਿੰਕ, ਆਇਰਨ, ਫਾਸਫੋਰਸ, ਕਾਪਰ, ਸੇਲੇਨੀਅਮ, ਵਿਟਾਮਿਨ-ਏ ਵਰਗੇ ਕਈ ਤੱਤ ਪਾਏ ਜਾਂਦੇ ਹਨ।
ਅਨੀਮੀਆ ਵਿੱਚ ਪ੍ਰਭਾਵਸ਼ਾਲੀ
ਸਰੀਰ 'ਚ ਲਾਲ ਰਕਤਾਣੂਆਂ ਦੀ ਕਮੀ ਦੇ ਕਾਰਨ ਅਕਸਰ ਅਨੀਮੀਆ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਇਸ ਸਮੱਸਿਆ 'ਚ ਮੱਕੀ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ।
ਕੋਲੈਸਟ੍ਰੋਲ ਨੂੰ ਕੰਟਰੋਲ
ਮੱਕੀ 'ਚ ਭਰਪੂਰ ਮਾਤਰਾ 'ਚ ਮੌਜੂਦ ਫਾਈਬਰ ਖੂਨ 'ਚ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਬਹੁਤ ਮਦਦਗਾਰ ਹੁੰਦਾ ਹੈ। ਇਸ ਕਾਰਨ ਸਰੀਰ 'ਚ ਕੋਲੈਸਟ੍ਰਾਲ ਦਾ ਪੱਧਰ ਨਹੀਂ ਵਧਦਾ।
ਅੱਖਾਂ ਲਈ ਵਧੀਆਂ
ਮੱਕੀ ਦੇ ਆਟੇ ਨਾਲ ਬਣੀ ਰੋਟੀ ਖਾਣ ਨਾਲ ਵੀ ਸਾਡੀਆਂ ਅੱਖਾਂ ਨੂੰ ਕਾਫੀ ਫਾਇਦਾ ਮਿਲਦਾ ਹੈ। ਇਸ ਵਿੱਚ ਕੈਰੋਟੀਨੋਇਡਸ ਅਤੇ ਵਿਟਾਮਿਨ-ਏ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਅੱਖਾਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।
ਭਾਰ ਘਟਾਉਣ ਲਈ ਸਹਾਇਤਾ
ਜੇ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਵੀ ਮੱਕੀ ਦੀ ਰੋਟੀ ਬਹੁਤ ਫਾਇਦੇਮੰਦ ਸਾਬਤ ਹੋਵੇਗੀ। ਵਾਰ-ਵਾਰ ਖਾਣ ਦੀ ਆਦਤ ਵੀ ਘੱਟ ਜਾਂਦੀ ਹੈ, ਜਿਸ ਕਾਰਨ ਇਹ ਭਾਰ ਘਟਾਉਣ 'ਚ ਮਦਦ ਕਰਦਾ ਹੈ।
ਹਾਈਪਰਟੈਨਸ਼ਨ ਵਿੱਚ ਫਾਇਦੇਮੰਦ ਹੈ
ਜੇਕਰ ਤੁਸੀਂ ਬਲੱਡ ਪ੍ਰੈਸ਼ਰ ਅਤੇ ਹਾਈਪਰਟੈਨਸ਼ਨ ਵਰਗੀਆਂ ਸਮੱਸਿਆਵਾਂ ਦੇ ਸ਼ਿਕਾਰ ਹੋ ਤਾਂ ਇਸ ਦੇ ਲਈ ਵੀ ਮੱਕੀ ਦੀ ਰੋਟੀ ਦਾ ਸੇਵਨ ਕਰ ਸਕਦੇ ਹੋ। ਇਸ 'ਚ ਮੌਜੂਦ ਵਿਟਾਮਿਨ-ਬੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
ਵਿਆਹ ਤੇ ਪਾਰਟੀ 'ਚ ਦਿਖਣਾ ਚਾਹੁੰਦੇ ਹੋ ਖੂਬਸੂਰਤ ਤਾਂ ਜਾਹਨਵੀ ਦੀਆਂ ਇਹ ਸਾੜ੍ਹੀਆਂ ਹਨ ਪਰਫੈਕਟ
Read More