ਵਿਆਹ ਤੇ ਪਾਰਟੀ 'ਚ ਦਿਖਣਾ ਚਾਹੁੰਦੇ ਹੋ ਖੂਬਸੂਰਤ ਤਾਂ ਜਾਹਨਵੀ ਦੀਆਂ ਇਹ ਸਾੜ੍ਹੀਆਂ ਹਨ ਪਰਫੈਕਟ


By Neha Diwan2023-03-02, 12:06 ISTpunjabijagran.com

ਫੰਕਸ਼ਨ

ਵਿਆਹ ਹੋਵੇ ਜਾਂ ਕੋਈ ਵੀ ਫੰਕਸ਼ਨ ਅੱਜਕਲ ਜ਼ਿਆਦਾਤਰ ਕੁੜੀਆਂ ਸਾੜ੍ਹੀ ਪਾਉਣਾ ਪਸੰਦ ਕਰਦੀਆਂ ਹਨ। ਇਕ ਅਜਿਹਾ ਪਹਿਰਾਵਾ ਹੈ, ਜੋ ਹਰ ਲੜਕੀ 'ਤੇ ਵਧੀਆ ਲੱਗਦੈ। ਕੋਈ ਵੀ ਮੌਕਾ ਹੋਵੇ, ਤੁਸੀਂ ਕਦੇ ਵੀ ਸਾੜ੍ਹੀ ਪਹਿਨ ਸਕਦੇ ਹੋ।

ਸਟਾਈਲਿਸ਼ ਲੁੱਕ

ਇਨ੍ਹੀਂ ਦਿਨੀਂ ਤਿਉਹਾਰਾਂ ਤੇ ਵਿਆਹਾਂ ਦਾ ਸੀਜ਼ਨ ਹੈ। ਅਜਿਹੇ 'ਚ ਜੇ ਤੁਸੀਂ ਵੀ ਇਸ ਮੌਕੇ 'ਤੇ ਸਾੜ੍ਹੀ ਪਹਿਨਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਬਾਲੀਵੁੱਡ ਅਭਿਨੇਤਰੀ ਜਾਹਨਵੀ ਕਪੂਰ ਦੇ ਕੁਝ ਸਾੜ੍ਹੀ ਲੁੱਕ ਟ੍ਰਾਈ ਕਰ ਸਕਦੇ ਹੋ।

ਬਨਾਰਸੀ ਸਾੜ੍ਹੀ

ਜੇ ਤੁਸੀਂ ਕਿਸੇ ਵੀ ਫੰਕਸ਼ਨ 'ਚ ਟ੍ਰੈਡੀਸ਼ਨਲ ਅਤੇ ਸਟਾਈਲਿਸ਼ ਲੁੱਕ ਪਾਉਣਾ ਚਾਹੁੰਦੇ ਹੋ ਤਾਂ ਬਨਾਰਸੀ ਸਾੜ੍ਹੀ ਇਕ ਵਧੀਆ ਆਪਸ਼ਨ ਸਾਬਤ ਹੋਵੇਗੀ। ਅਭਿਨੇਤਰੀ ਦੀ ਇਹ ਨੀਲੇ ਰੰਗ ਦੀ ਬਨਾਰਸੀ ਸਾੜ੍ਹੀ ਤੁਹਾਨੂੰ ਟ੍ਰੈਡੀਸ਼ਨਲ ਲੁੱਕ ਦੇਵੇਗੀ

ਗੁਲਾਬੀ ombre ਸਾੜ੍ਹੀ

ਅਭਿਨੇਤਰੀ ਇਸ ਗੁਲਾਬੀ ਓਮਬਰੇ ਸਾੜ੍ਹੀ 'ਚ ਸ਼ਾਨਦਾਰ ਲੱਗ ਰਹੀ ਹੈ। ਸਲੀਵਲੇਸ ਬਲਾਊਜ਼ ਤੇ ਮੱਥੇ 'ਤੇ ਬਿੰਦੀ ਪਹਿਨੇ ਅਦਾਕਾਰਾ ਬਹੁਤ ਪਿਆਰੀ ਲੱਗ ਰਹੀ ਹੈ।ਕਲਾਸੀ ਲੁੱਕ ਚਾਹੁੰਦੇ ਹੋ ਤਾਂ ਇਸ ਪਹਿਰਾਵੇ ਨੂੰ ਫਾਲੋ ਕਰ ਸਕਦੇ ਹੋ।

ਆਰਗੇਨਜ਼ਾ ਫਲੋਰਲ ਸਾੜ੍ਹੀ

ਇਸ ਆਰਗੇਨਜ਼ਾ ਸਾੜ੍ਹੀ ਵਿੱਚ 3ਡੀ ਫਲੋਰਲ ਪ੍ਰਿੰਟ ਇਸ ਨੂੰ ਬਹੁਤ ਸੁੰਦਰ ਬਣਾ ਰਹੇ ਹਨ। ਇਸ ਲੁੱਕ ਨੂੰ ਪੂਰਾ ਕਰਨ ਲਈ ਅਭਿਨੇਤਰੀ ਨੇ ਡੂੰਘੇ ਨੇਕਲਾਈਨ ਵਾਲਾ ਬਲਾਊਜ਼ ਪਾਇਆ ਹੋਇਆ ਹੈ।

ਵਾਈ੍ਹਟ ਸਾੜ੍ਹੀ

ਤੁਸੀਂ ਵੀ ਵਾਈ੍ਹਟ ਸਾੜ੍ਹੀ 'ਚ ਕੁਝ ਡੀਸੈਂਟ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਾਹਨਵੀ ਕਪੂਰ ਦੀ ਇਸ ਵਾਈ੍ਹਟ ਸਾੜ੍ਹੀ ਨੂੰ ਕੈਰੀ ਕਰ ਸਕਦੇ ਹੋ। ਇਸ ਦਿੱਖ ਨੂੰ ਪੂਰਾ ਕਰਨ ਲਈ ਸਟ੍ਰੈਪਲੇਸ ਸੀਕੁਇਨ ਬਾਊਂਡ ਬਲਾਊਜ਼ ਜੋੜ ਸਕਦੇ ਹੋ।

ALL PHOTO CREDIT : INSTAGRAM

Halloween 2022: Katrina ਬਣੀ 'ਹਾਲੇਕਵਿਨ', ਤਾਂ ਕਿਮ ਕਾਰਦਸ਼ੀਅਨ 'Mystique'