ਨੂਡਲਜ਼ ਤੋਂ ਬਣਾਓ ਇਹ ਟੇਸਟੀ ਪਕਵਾਨ
By Neha Diwan
2023-04-04, 10:25 IST
punjabijagran.com
ਨੂਡਲਜ਼ ਸਰਿਆ ਦੀ ਹੀ ਪਸੰਦੀਦਾ ਹੈ
ਇਹ ਹਰ ਫੰਕਸ਼ਨ 'ਚ ਵੀ ਤੁਹਾਨੂੰ ਖਾਣ ਲਈ ਮਿਲ ਜਾਂਦੈ। ਕਈ ਪਾਰਟੀਆਂ ਵਿੱਚ ਨੂਡਲਜ਼ ਸਰਵ ਕੀਤੇ ਜਾਂਦੇ ਹਨ। ਬੱਚਿਆ ਤੋਂ ਲੈ ਕੇ ਵੱਡਿਆ ਤਕ ਸਭ ਨੂੰ ਨੂਡਲ ਪਸੰਦ ਹਨ । ਇਸ ਨੂੰ ਬਣਾਉਣਾ ਵੀ ਆਸਾਣ ਹੈ ।
ਸਨੈਕ
ਕੀ ਤੁਹਾਨੂੰ ਪਤਾ ਹੈ ਕਿ ਨੂਡਲ ਤੋਂ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ. ਜੋ ਕਿ ਬਹੁਤ ਵਧੀਆਂ ਲੱਗ ਦੀਆਂ ਹਨ ਕਿਸੀ ਮਹਿਮਾਨਾਂ ਅੱਗੇ ਸਰਵ ਕਰਨ ਲਈ।
ਨੂਡਲ ਕਟਲੇਟ
ਇਹ ਬਹੁਤ ਹੀ ਯਮੀ ਤੇ ਟੇਸਟੀ ਹੁੰਦੇ ਹਨ । ਇਸ ਨੂੰ ਟਿੱਕੀ ਦੀ ਸ਼ਕਲ 'ਚ ਬਣਾ ਤੇ ਤਵੇ ਤੇ ਸ਼ੈਲੋ ਫ੍ਰਾਈ ਕਰੋ। ਤੁਸੀ ਡੀਪ ਫ੍ਰਾਈ ਖਾਣ ਤੋਂ ਬਚ ਸਕਦੇ ਹੋ।
ਨੂਡਲ ਸਪਰਿੰਗ ਰੋਲ
ਨੂਡਲ ਸਪਰਿੰਗ ਰੋਲ ਇਸ ਨੂੰ ਕਿਸੀ ਵੀ ਸਮੇਂ ਖਾ ਸਕਦੇ ਹੋ। ਦੋਲ ਦੀ ਸ਼ੀਟ 'ਚ ਨੂਡਲ ਭਰਨ ਤੋਂ ਬਾਅਦ ਇਹ ਬਹੁਤ ਸਵਾਦ ਲੱਗਦੀ ਹੈ। ਤੁਸੀ ਇਸ 'ਚ ਜ਼ਿਆਦਾ ਸਬਜ਼ੀਆਂ ਵੀ ਭਰ ਸਕਦੇ ਹੋ।
ਨੂਡਲ ਸਮੋਸਾ
ਸਮੋਸੇ 'ਚ ਆਲੂ ਤਾਂ ਹਮੇਸ਼ਾ ਹੀ ਭਰਦੇ ਹਨ। ਅਸੀ ਇਸ ਨੂੰ ਆਮ ਤੌਰ ਤੇ ਜਰੂਰ ਖਾਂਦਾ ਹੈ। ਪਰ ਨੂਡਲ ਭਰ ਕੇ ਬਣਿਆ ਸਮੋਸਾ ਬਹੁਤ ਵਧੀਆਂ ਤੇ ਸਵਾਦ ਬਣਦੈ।
ਨੂਡਲ ਪਕੌੜਾ
ਉਬਲੇ ਹੋਏ ਨੂਡਲਜ਼ 'ਚ ਮਨਪਸੰਦ ਦੀਆਂ ਸਬਜ਼ੀਆਂ ਮਿਲਾ ਕੇ ਇਸ ਦੇ ਪਕੌੜੇ ਬਣਾ ਸਕਦੇ ਹੋ। ਇਹ ਬਹੁਤ ਕੁਰਕਰੇ ਤੇ ਮਜ਼ੇਦਾਰ ਬਣਦੇ ਹਨ।
ਨੂਡਲ ਪਰੌਂਠਾ
ਆਟੇ ਤੋਂ ਲੋਈ ਬਣਾਉਂਦੇ ਸਮੇਂ ਫ੍ਰਾਈ ਕੀਤੇ ਨੂਡਲਜ਼ ਨੂੰ ਭਰ ਕੇ ਪਰੌਂਠਾ ਬਣਾਓ। ਇਸ ਨੂੰ ਤੁਸੀਂ ਸ਼ਾਮ ਦੇ ਸਨੈਕਸ ਸਮਝ ਕੇ ਖਾ ਸਕਦੇ ਹੋ।
ਨੂਡਲ ਸਲਾਦ
ਨੂਡਲਜ਼ ਲਓ, ਉਬਾਲੋ ਤੇ ਫਿਰ ਰਿਫਾਇੰਡ ਤੇਲ ਵਿਚ ਕਰਿਸਪ, ਸੁਨਹਿਰੀ ਹੋਣ ਤੱਕ ਡੀਪ ਫ੍ਰਾਈ ਕਰੋ । ਸਬਜ਼ੀਆਂ ਪਾਓ ਤੇ ਕੁਝ ਡ੍ਰਾਈ ਫੂਰਟ ਪਾਓ।
ਗਰਮੀਆਂ 'ਚ ਬਣਾਓ ਚੀਕੂ ਦੀ ਸਵਾਦਿਸ਼ਟ ਆਈਸਕ੍ਰੀਮ, ਇਨ੍ਹਾਂ ਆਸਾਨ ਸਟੈਪਸ ਨਾਲ
Read More