ਮੂੰਗ ਦੀ ਦਾਲ ਵੜਾ ਰੈਸਿਪੀ ਲਈ ਟ੍ਰਾਈ ਕਰੋ ਇਹ ਟਿਪਸ


By Neha diwan03, Nov 2023 04:11 PMpunjabijagran.com

ਕਰਿਸਪੀ ਮੂੰਗ ਵੜਾ

ਇਹ ਕਰਿਸਪੀ ਮੂੰਗ ਦਾਲ ਵੜਾ ਇੱਕ ਸ਼ਾਨਦਾਰ ਸਨੈਕ ਹੈ।

ਸਮੱਗਰੀ

ਮੂੰਗ ਦਾਲ 1/2 ਕੱਪ, ਹਰਾ ਪਿਆਜ਼-1/2 ਕੱਪ, ਧਨੀਆ-2 ਚਮਚ, ਅਦਰਕ-ਲਸਣ ਦਾ ਪੇਸਟ-1/2 ਚੱਮਚ, ਨਮਕ, ਚਾਟ ਮਸਾਲਾ ਚੁਟਕੀ, ਤਲ਼ਣ ਲਈ ਤੇਲ, ਬੇਕਿੰਗ ਸੋਡਾ1 ਚੁਟਕੀ, ਚੌਲਾਂ ਦਾ ਆਟਾ-2 ਚਮਚ, ਮਿਰਚ ਪਾਊਡਰ1 ਚਮਚ

ਬਣਾਉਣ ਦੀ ਵਿਧੀ ਸਟੈਪ 1

ਸਭ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਮੂੰਗੀ ਦੀ ਦਾਲ ਨੂੰ ਪਾਣੀ ਵਿੱਚ ਭਿਓ ਦਿਓ। ਅਗਲੇ ਦਿਨ ਮੂੰਗੀ ਦੀ ਦਾਲ ਨੂੰ ਪਾਣੀ 'ਚੋਂ ਕੱਢ ਕੇ ਮਿਕਸਰ 'ਚ ਪਾ ਕੇ ਬਾਰੀਕ ਪੀਸ ਲਓ।

ਸਟੈਪ 2

ਹੁਣ ਇਸ ਵਿਚ ਚੌਲਾਂ ਦਾ ਆਟਾ, ਨਮਕ, ਮਿਰਚ ਪਾਊਡਰ, ਬੇਕਿੰਗ ਸੋਡਾ, ਧਨੀਆ ਪੱਤਾ ਆਦਿ ਸ਼ਾਮਿਲ ਕਰੋ ਅਤੇ ਚੰਗੀ ਤਰ੍ਹਾਂ ਮਿਲਾਓ।

ਸਟੈਪ 3

ਇਸ ਤੋਂ ਬਾਅਦ ਕੜਾਹੀ 'ਚ ਤੇਲ ਪਾ ਕੇ ਗਰਮ ਕਰੋ। ਹੁਣ ਮਿਸ਼ਰਣ ਨੂੰ ਵੜੇ ਦੀ ਸ਼ਕਲ 'ਚ ਬਣਾ ਲਓ ਤੇ ਇਸ ਨੂੰ ਤੇਲ 'ਚ ਪਾ ਕੇ ਸੁਨਹਿਰੀ ਹੋਣ ਤੱਕ ਭੁੰਨ ਲਓ।

ਸਟੈਪ 4

ਤਲਣ ਤੋਂ ਬਾਅਦ ਇਸ ਨੂੰ ਰਸੋਈ ਦੇ ਟਿਸ਼ੂ ਪੇਪਰ 'ਤੇ ਰੱਖੋ ਤਾਂ ਕਿ ਤੇਲ ਸੋਖ ਸਕੇ। ਕੁਝ ਦੇਰ ਬਾਅਦ ਨਾਰੀਅਲ ਦੀ ਚਟਨੀ ਜਾਂ ਟਮਾਟਰ ਦੀ ਚਟਨੀ ਨਾਲ ਸਰਵ ਕਰੋ।

ਹਾਈ ਹੀਲ ਦਾ ਸ਼ੌਕ ਪੈਦਾ ਕਰ ਸਕਦਾ ਹੈ ਪਰੇਸ਼ਾਨੀਆਂ