ਸ਼ਾਮ ਦੇ ਖਾਣੇ ਲਈ ਇਸ ਤਰ੍ਹਾਂ ਬਣਾਓ ਮਸਾਲੇਦਾਰ ਆਲੂ ਟਿੱਕੀ
By Neha diwan
2023-12-31, 15:44 IST
punjabijagran.com
ਸਮੱਗਰੀ
4 ਉਬਲੇ ਆਲੂ, 2 ਚਮਚ ਮੱਕੀ ਦਾ ਆਟਾ, 1 ਚਮਚ ਅਦਰਕ ਲਸਣ ਪੇਸਟ, 1-2 ਹਰੀਆਂ ਮਿਰਚਾਂ, 2-3 ਚਮਚ ਹਰਾ ਧਨੀਆ, 1/2 ਚਮਚ ਜੀਰਾ ਪਾਊਡਰ, 1/2 ਚਮਚ ਚਾਟ ਮਸਾਲਾ, 1/4 ਚਮਚ ਹਲਦੀ
ਸਮੱਗਰੀ 2
1/2 ਚਮਚ ਕਸ਼ਮੀਰੀ ਲਾਲ ਮਿਰਚ , 2 ਚਮਚ ਪੁਦੀਨਾ,1/2 ਚਮਚ ਸੁੱਕੇ ਅੰਬ ਦਾ ਪਾਊਡਰ ,ਤਲ਼ਣ ਦਾ ਤੇਲ , ਸੁਆਦ ਲਈ ਲੂਣ
ਆਲੂ ਟਿੱਕੀ ਬਣਾਉਣ ਦਾ ਤਰੀਕਾ
ਆਲੂ ਦੀਆਂ ਟਿੱਕੀਆਂ ਬਣਾਉਣ ਲਈ ਸਭ ਤੋਂ ਪਹਿਲਾਂ ਉਬਲੇ ਹੋਏ ਆਲੂਆਂ ਨੂੰ ਪੀਸ ਲਓ। ਹੁਣ ਹਰੀ ਮਿਰਚ ਅਤੇ ਧਨੀਆ ਨੂੰ ਬਾਰੀਕ ਕੱਟੋ ਅਤੇ ਇੱਕ ਵੱਡੇ ਕਟੋਰੇ ਵਿੱਚ ਪੀਸੇ ਹੋਏ ਆਲੂ ਦੇ ਨਾਲ ਰੱਖੋ।
ਸਟੈਪ 1
ਇਸ ਤੋਂ ਬਾਅਦ ਆਲੂਆਂ 'ਚ ਅਦਰਕ ਲਸਣ ਦਾ ਪੇਸਟ, ਹਲਦੀ, ਲਾਲ ਮਿਰਚ ਪਾਊਡਰ, ਕੱਟੀਆਂ ਹਰੀਆਂ ਮਿਰਚਾਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
ਸਟੈਪ 2
ਜੀਰਾ ਪਾਊਡਰ, ਸੁੱਕਾ ਅੰਬ ਪਾਊਡਰ, ਚਾਟ ਮਸਾਲਾ ਤੇ ਸਵਾਦ ਅਨੁਸਾਰ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਕੱਟਿਆ ਹੋਇਆ ਧਨੀਆ ਅਤੇ ਪੁਦੀਨਾ ਪਾ ਕੇ ਮਿਕਸ ਕਰੋ।
ਸਟੈਪ 3
ਹੁਣ ਮਿਸ਼ਰਣ ਵਿੱਚ 2 ਚਮਚ ਮੱਕੀ ਦਾ ਆਟਾ ਜਾਂ ਚੌਲਾਂ ਦਾ ਆਟਾ ਪਾਓ ਅਤੇ ਆਲੂ ਦੇ ਨਾਲ ਚੰਗੀ ਤਰ੍ਹਾਂ ਮਿਲਾਓ। ਹੱਥਾਂ 'ਤੇ ਥੋੜ੍ਹਾ ਜਿਹਾ ਤੇਲ ਲਗਾਓ ਤੇ ਇਸ ਮਿਸ਼ਰਣ ਦੇ ਗੋਲੇ ਬਣਾ ਲਓ ਅਤੇ ਦੋਹਾਂ ਹਥੇਲੀਆਂ ਨਾਲ ਦਬਾ ਕੇ ਟਿੱਕੀ ਬਣਾਓ।
ਸਟੈਪ 4
ਇਸੇ ਤਰ੍ਹਾਂ ਪੂਰੇ ਮਿਸ਼ਰਣ ਤੋਂ ਟਿੱਕੀ ਬਣਾ ਕੇ ਪਲੇਟ 'ਚ ਰੱਖ ਲਓ। ਹੁਣ ਇਕ ਪੈਨ ਵਿਚ ਤੇਲ ਗਰਮ ਕਰੋ ਤੇ ਆਲੂ ਦੀਆਂ ਟਿੱਕੀਆਂ ਨੂੰ ਫ੍ਰਾਈ ਕਰੋ। ਤੁਸੀਂ ਚਾਹੋ ਤਾਂ ਇਸ ਨੂੰ ਕੜਾਹੀ 'ਚ ਰੱਖ ਕੇ ਵੀ ਫਰਾਈ ਕਰ ਸਕਦੇ ਹੋ।
ਸਟੈਪ 5
ਆਲੂ ਦੀਆਂ ਟਿੱਕੀਆਂ ਨੂੰ ਸੁਨਹਿਰੀ ਅਤੇ ਕਰਿਸਪ ਹੋਣ ਤੱਕ ਫ੍ਰਾਈ ਕਰੋ ਅਤੇ ਪਲੇਟ ਵਿੱਚ ਕੱਢ ਲਓ। ਤੁਹਾਡੀ ਸੁਆਦੀ ਆਲੂ ਟਿੱਕੀ ਤਿਆਰ ਹੈ। ਗਰਮਾ-ਗਰਮ ਹਰੀ ਚਟਨੀ ਅਤੇ ਇਮਲੀ ਦੀ ਚਟਨੀ ਨਾਲ ਸਰਵ ਕਰੋ।
ਇਸ ਤਰੀਕੇ ਨਾਲ ਬਣਾਓ ਮਸ਼ਰੂਮ ਮੰਚੂਰੀਅਨ, ਜਾਣੋ ਰੈਸਿਪੀ
Read More