ਇਸ ਤਰੀਕੇ ਨਾਲ ਬਣਾਓ ਮਸ਼ਰੂਮ ਮੰਚੂਰੀਅਨ, ਜਾਣੋ ਰੈਸਿਪੀ
By Neha diwan
2023-12-31, 14:51 IST
punjabijagran.com
ਸਮੱਗਰੀ
ਮੱਕੀ ਦਾ ਆਟਾ, ਸਾਦਾ ਆਟਾ, ਤਾਜ਼ੇ ਮਸ਼ਰੂਮ, ਸੋਇਆ ਸਾਸ, ਅਦਰਕ ਦਾ ਪੇਸਟ, 250 ਗ੍ਰਾਮ, ਲਸਣ ਦਾ ਪੇਸਟ, ਤੇਲ ਅਤੇ ਸਵਾਦ ਅਨੁਸਾਰ ਨਮਕ ਦੀ ਲੋੜ ਹੁੰਦੀ ਹੈ।
ਸਟੈਪ 1
ਮਸ਼ਰੂਮ ਨੂੰ ਪਾਣੀ 'ਚ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਇਸ ਨੂੰ ਪੂੰਝ ਲਓ। ਮੱਧਮ ਆਕਾਰ 'ਚ ਕੱਟ ਲਓ। ਇਕ ਕਟੋਰੀ ਵਿਚ ਆਟਾ, ਕੌਰਨ ਫਲੋਰ ਤੇ ਫਿਰ ਇਸ ਵਿਚ ਅਦਰਕ-ਲਸਣ ਦਾ ਪੇਸਟ ਮਿਲਾਓ
ਸਟੈਪ 2
ਹੁਣ ਸੋਇਆ ਸੌਸ, ਨਮਕ ਤੇ 4 ਚਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇੱਕ ਮੋਟਾ ਘੋਲ ਲਓ ਅਤੇ ਇਸ ਘੋਲ ਵਿੱਚ ਮਸ਼ਰੂਮ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
ਸਟੈਪ 3
ਇਕ ਪੈਨ 'ਚ ਤੇਲ ਗਰਮ ਕਰੋ ਤੇ ਇਸ 'ਚ ਮਸ਼ਰੂਮਜ਼ ਨੂੰ ਮੱਧਮ ਅੱਗ 'ਤੇ ਫ੍ਰਾਈ ਕਰੋ। ਜਦੋਂ ਇਹ ਹਲਕਾ ਸੁਨਹਿਰੀ ਹੋ ਜਾਵੇ ਤਾਂ ਮਸ਼ਰੂਮ ਨੂੰ ਤੇਲ 'ਚੋਂ ਕੱਢ ਕੇ ਪੇਪਰ ਨੈਪਕਿਨ 'ਤੇ ਰੱਖ ਦਿਓ, ਤਾਂ ਕਿ ਇਸ ਦਾ ਵਾਧੂ ਤੇਲ ਨਿਕਲ ਜਾਵੇ।
ਸਟੈਪ 4
ਤੇਜ਼ ਅੱਗ 'ਤੇ ਪਤਲੇ ਸਰਫੇਸ ਪੈਨ ਨੂੰ ਰੱਖੋ। ਇਸ 'ਚ ਹਲਕਾ ਤੇਲ ਪਾ ਕੇ ਗਰਮ ਕਰੋ। ਤੇਲ ਗਰਮ ਹੋ ਜਾਵੇ ਤਾਂ ਅਦਰਕ, ਲਸਣ ਦਾ ਪੇਸਟ, ਹਰੀ ਮਿਰਚ ਤੇ ਕੱਟਿਆ ਪਿਆਜ਼ ਪਾਓ ਅਤੇ 1 ਤੋਂ 2 ਮਿੰਟ ਲਈ ਤੇਜ਼ ਅੱਗ 'ਤੇ ਪਕਾਓ
ਸਟੈਪ 5
ਸੋਇਆ ਸੌਸ, ਟਮਾਟੋ ਕੈਚੱਪ ਤੇ ਚਿਲੀ ਸੌਸ ਪਾਓ। ਹੁਣ ਇਸ 'ਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਮਸ਼ਰੂਮ ਦੇ ਤਲੇ ਹੋਏ ਟੁਕੜੇ, ਹਰਾ ਪਿਆਜ਼ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
ਸਟੈਪ 6
ਇਸ ਤੋਂ ਬਾਅਦ ਹਰ ਚੀਜ਼ ਨੂੰ ਮਿਲਾਓ ਅਤੇ ਲਗਭਗ 1 ਤੋਂ 2 ਮਿੰਟ ਤੱਕ ਪਕਾਓ। ਹੁਣ ਤੁਹਾਡਾ ਸੁਆਦੀ ਗਰਮ ਮਸ਼ਰੂਮ ਮੰਚੂਰੀਅਨ ਤਿਆਰ ਹੈ।
ਬੁੱਲ੍ਹਾਂ 'ਤੇ ਐਲੋਵੇਰਾ ਜੈੱਲ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
Read More