ਜੇ ਤੁਸੀਂ ਸਿਹਤਮੰਦ ਨਾਸ਼ਤੇ ਨਾਲ ਸ਼ੁਰੂਆਤ ਕਰਦੇ ਹੋ, ਤਾਂ ਤੁਹਾਡੇ ਕੋਲ ਦਿਨ ਭਰ ਊਰਜਾ ਰਹੇਗੀ। ਰਵਾ ਉਪਮਾ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਇਸ ਡਿਸ਼ ਨੂੰ ਪੌਸ਼ਟਿਕ ਬਣਾਉਂਦੀ ਹੈ।
ਸੂਜੀ - 1 ਕੱਪ, ਉੜਦ ਦੀ ਦਾਲ- 1 ਚਮਚ, ਬਾਰੀਕ ਕੱਟਿਆ ਪਿਆਜ਼ - 1/4 ਕੱਪ, ਸਰ੍ਹੋਂ - 1/2 ਚਮਚ, ਕੜ੍ਹੀ ਪੱਤਾ- 8-10 ,ਹਰੀ ਮਿਰਚ - 2, ਕੱਟੀ ਹੋਈ ਗਾਜਰ - 1 ,ਟਮਾਟਰ ਕੱਟਿਆ ਹੋਇਆ - 1, ਮਟਰ - 1 ਚਮਚ।
ਖੰਡ - 2 ਚਮਚ ,ਨਿੰਬੂ ਦਾ ਰਸ - 2 ਚਮਚ ,ਕੱਟਿਆ ਹੋਇਆ ਧਨੀਆ - 1 ਚਮਚ, ਤੇਲ - 2 ਚਮਚ
ਰਵਾ ਉਪਮਾ ਬਣਾਉਣ ਲਈ ਸਭ ਤੋਂ ਪਹਿਲਾਂ ਰਵਾ ਨੂੰ ਪੈਨ ਵਿਚ ਪਾਓ ਤੇ ਮੱਧਮ ਅੱਗ 'ਤੇ ਹਿਲਾਓ। 4-5 ਮਿੰਟ ਭੁੰਨਣ ਤੋਂ ਬਾਅਦ ਰਵਾ ਹਲਕਾ ਗੁਲਾਬੀ ਰੰਗ ਦਾ ਹੋ ਜਾਵੇਗਾ, ਗੈਸ ਬੰਦ ਕਰ ਦਿਓ ਤੇ ਰਵੇ ਨੂੰ ਇਕ ਪਾਸੇ ਰੱਖ ਦਿਓ।
ਇਕ ਪੈਨ ਵਿਚ 2 ਚਮਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰੋ। ਤੇਲ ਗਰਮ ਹੋਣ ਤੋਂ ਬਾਅਦ ਸਰ੍ਹੋਂ ਦੇ ਦਾਣੇ ਪਾ ਕੇ ਭੁੰਨਣ ਦਿਓ। ਹੁਣ ਉੜਦ ਦੀ ਦਾਲ, ਕੜ੍ਹੀ ਪੱਤਾ ਤੇ ਹਰੀ ਮਿਰਚ ਪਾ ਕੇ ਕੁਝ ਸਕਿੰਟਾਂ ਲਈ ਭੁੰਨ ਲਓ।
ਫਿਰ ਬਾਰੀਕ ਕੱਟਿਆ ਪਿਆਜ਼, ਗਾਜਰ, ਟਮਾਟਰ ਅਤੇ ਮਟਰ ਪਾਓ ਅਤੇ ਭੁੰਨ ਲਓ। ਇਸ ਤੋਂ ਬਾਅਦ ਤਲੇ ਹੋਏ ਰਵਾ ਨੂੰ ਪੈਨ 'ਚ ਪਾ ਕੇ ਮਿਕਸ ਕਰ ਲਓ।
ਮਿਸ਼ਰਣ ਨੂੰ ਦੋ ਮਿੰਟ ਤੱਕ ਫਰਾਈ ਕਰਨ ਤੋਂ ਬਾਅਦ ਪੈਨ 'ਚ 3 ਕੱਪ ਉਬਲਦਾ ਪਾਣੀ ਤੇ ਸਵਾਦ ਮੁਤਾਬਕ ਨਮਕ ਪਾਓ ਅਤੇ ਚਮਚ ਨਾਲ ਹਿਲਾਉਂਦੇ ਰਹੋ। ਇਸ ਤੋਂ ਬਾਅਦ ਪੈਨ ਨੂੰ ਢੱਕ ਦਿਓ ਤੇ ਉਪਮਾ ਨੂੰ 4-5 ਮਿੰਟ ਤੱਕ ਪਕਣ ਦਿਓ।
ਢੱਕਣ ਨੂੰ ਹਟਾਓ ਅਤੇ ਨਿੰਬੂ ਦਾ ਰਸ ਤੇ ਚੀਨੀ ਪਾਓ ਅਤੇ ਮਿਕਸ ਕਰੋ। ਉਪਮਾ ਨੂੰ ਇਕ ਮਿੰਟ ਹੋਰ ਪਕਾਓ ਅਤੇ ਫਿਰ ਗੈਸ ਬੰਦ ਕਰ ਦਿਓ।