ਇੰਝ ਬਣਾਓ ਅੰਬਾਂ ਦੀ ਚਟਨੀ, ਹੋ ਜਾਓਗੇ ਖਾਣ ਲਈ ਮਜ਼ਬੂਰ
By Neha diwan
2023-05-26, 15:55 IST
punjabijagran.com
ਅੰਬ
ਅੰਬਾਂ ਦਾ ਸੀਜ਼ਨ ਚੱਲ ਰਿਹੈ। ਅਜਿਹੀ ਸਥਿਤੀ ਵਿੱਚ ਅਸੀਂ ਮੈਂਗੋ ਸ਼ੇਕ, ਆਈਸਕ੍ਰੀਮ ਤੇ ਇਸ ਤੋਂ ਬਣੀਆਂ ਪਕਵਾਨਾਂ ਨੂੰ ਟ੍ਰਾਈ ਕਰਦੇ ਹਾਂ।
ਚਟਨੀ ਜਾਂ ਅਚਾਰ
ਕੁਝ ਪੱਕੇ ਅੰਬਾਂ ਤੋਂ ਪਕਵਾਨ ਬਣਾਉਣਾ ਪਸੰਦ ਕਰਦੇ ਹਨ, ਜਦੋਂ ਕਿ ਕੁਝ ਕੱਚੇ ਅੰਬਾਂ ਤੋਂ ਪਕਵਾਨ ਬਣਾਉਣਾ ਪਸੰਦ ਕਰਦੇ ਹਨ। ਹਾਲਾਂਕਿ, ਕੱਚੇ ਅੰਬਾਂ ਦੀ ਵਰਤੋਂ ਜ਼ਿਆਦਾਤਰ ਚਟਨੀ ਜਾਂ ਅਚਾਰ ਬਣਾਉਣ ਲਈ ਕੀਤੀ ਜਾਂਦੀ ਹੈ।
ਰੈਸਿਪੀ
ਯਕੀਨਨ ਤੁਸੀਂ ਵੀ ਚਟਨੀ ਬਣਾਈ ਅਤੇ ਖਾਧੀ ਹੋਵੇਗੀ, ਪਰ ਅੱਜ ਅਸੀਂ ਤੁਹਾਡੇ ਦੇਸੀ ਤੜਕਾ ਚਟਨੀ ਦੀ ਆਸਾਨ ਰੈਸਿਪੀ ਲੈ ਕੇ ਆਏ ਹਾਂ। ਇਸ 'ਚ ਸਭ ਤੋਂ ਪਹਿਲਾਂ ਅੰਬ ਦਾ ਗੁੱਦਾ ਬਹੁਤ ਹੀ ਅਨੋਖੇ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ।
ਸਮੱਗਰੀ
ਅੰਬ 2 ਕੱਟਿਆ ਹੋਏ, ਹਰੀ ਮਿਰਚ 3, ਹਲਦੀ ਅੱਧਾ ਚਮਚ,ਤੇਲ ਅੱਧਾ ਕੱਪ, ਜੀਰਾ ਅੱਧਾ ਚਮਚ, ਸਰ੍ਹੋਂ ਦੇ ਬੀਜ ਅੱਧਾ ਚਮਚ, ਮੂੰਗਫਲੀ 2 ਚਮਚ, ਕਰੀ ਪੱਤੇ 4, ਲਾਲ ਸੁੱਕੀ ਮਿਰਚ 2, ਮੇਥੀ ਦਾਣਾ ਅੱਧਾ ਚਮਚ, ਖਟਾਈ ਅੱਧਾ ਚਮਚ
ਸਟੈਪ 1
ਚਟਨੀ ਬਣਾਉਣ ਲਈ ਸਭ ਤੋਂ ਪਹਿਲਾਂ 2 ਅੰਬਾਂ ਨੂੰ ਛਿੱਲ ਲਓ। ਫਿਰ ਇਸ ਦੇ ਟੁਕੜਿਆਂ 'ਚ ਕੱਟ ਕੇ ਇਕ ਕਟੋਰੀ 'ਚ ਕੱਢ ਲਓ। ਫਿਰ ਕਟੋਰੀ 'ਚ 3 ਹਰੀਆਂ ਮਿਰਚਾਂ, ਅੱਧਾ ਚਮਚ ਹਲਦੀ ਪਾਊਡਰ ਪਾ ਕੇ ਮਿਕਸ ਕਰ ਲਓ।
ਸਟੈਪ 2
ਹੁਣ ਸਾਰੀਆਂ ਸਮੱਗਰੀਆਂ ਨੂੰ ਮਿਕਸਰ 'ਚ ਪਾ ਕੇ ਮੋਟੇ-ਮੋਟੇ ਪੀਸ ਲਓ। ਇਸ ਨੂੰ ਮੋਟੇ-ਮੋਟੇ ਪੀਸ ਕੇ ਇਕ ਕਟੋਰੀ 'ਚ ਕੱਢ ਲਓ ਅਤੇ ਇਕ ਪੈਨ ਨੂੰ ਗੈਸ 'ਤੇ ਗਰਮ ਕਰਨ ਲਈ ਰੱਖੋ।
ਸਟੈਪ 3
ਇੱਕ ਪੈਨ ਵਿੱਚ ਅੱਧਾ ਕੱਪ ਤੇਲ ਗਰਮ ਕਰੋ। ਫਿਰ ਇਸ ਵਿਚ ਜੀਰਾ, ਅੱਧਾ ਚਮਚ ਮੇਥੀ ਦਾਣਾ, ਅੱਧਾ ਚਮਚ ਮੂੰਗਫਲੀ, 4 ਕੜ੍ਹੀ ਪੱਤੇ, 2 ਲਾਲ ਸੁੱਕੀਆਂ ਮਿਰਚਾਂ, ਅੱਧਾ ਚਮਚ ਖੱਟਾ, ਅੱਧਾ ਚਮਚ ਸਰ੍ਹੋਂ ਪਾ ਕੇ ਮਿਕਸ ਕਰ ਲਓ।
ਸਟੈਪ 4
ਗਰਮ ਕਰਨ ਤੋਂ ਬਾਅਦ, ਅੰਬ ਦਾ ਗੁੱਦਾ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਗੁੱਦਾ ਮਿਕਸ ਹੋਣ ਤੋਂ ਬਾਅਦ, ਇਸਨੂੰ 2 ਮਿੰਟ ਤੱਕ ਪਕਾਉਣ ਦਿਓ।
ਸਟੈਪ 5
ਬਸ ਤੁਹਾਡੀ ਚਟਨੀ ਤਿਆਰ ਹੈ ਜਿਸ ਨੂੰ ਸ਼ੀਸ਼ੀ ਵਿੱਚ ਸਟੋਰ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਤੜਕਾ ਚਟਨੀ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ, ਜਿਸ ਨੂੰ ਰੋਟੀ ਜਾਂ ਚੌਲਾਂ ਨਾਲ ਪਰੋਸਿਆ ਜਾ ਸਕਦਾ ਹੈ।
ਮਿਰਚ ਦਾ ਅਚਾਰ ਬਣਾਉਣ ਦਾ ਨਵਾਂ ਤਰੀਕਾ, ਸਾਲਾਂ ਤਕ ਕੀਤਾ ਜਾ ਸਕੇਗਾ ਸਟੋਰ
Read More