ਮਿਰਚ ਦਾ ਅਚਾਰ ਬਣਾਉਣ ਦਾ ਨਵਾਂ ਤਰੀਕਾ, ਸਾਲਾਂ ਤਕ ਕੀਤਾ ਜਾ ਸਕੇਗਾ ਸਟੋਰ


By Neha diwan2023-05-24, 11:15 ISTpunjabijagran.com

ਸਵਾਦ

ਭੋਜਨ ਦਾ ਸਵਾਦ ਵਧਾਉਣ ਤੋਂ ਲੈ ਕੇ ਅਚਾਰ ਵਿੱਚ ਮਸਾਲਾ ਪਾਉਣ ਤਕ, ਮਿਰਚਾਂ ਦੀ ਵਰਤੋਂ ਹਰ ਰਸੋਈ ਵਿੱਚ ਕੀਤੀ ਜਾਂਦੀ ਹੈ। ਮਿਰਚ ਤੋਂ ਬਿਨਾਂ ਸਬਜ਼ੀਆਂ, ਪਰਾਂਠੇ, ਚਟਣੀਆਂ ਅਤੇ ਜ਼ਿਆਦਾਤਰ ਨਮਕੀਨ ਭੋਜਨਾਂ ਦਾ ਸਵਾਦ ਫਿੱਕਾ ਪੈਣ ਲੱਗਦੈ।

ਮਿਰਚ

ਮਿਰਚਾਂ ਦੀ ਵਰਤੋਂ ਘਰਾਂ ਵਿੱਚ ਚਟਨੀ, ਆਚਾਰ ਅਤੇ ਸਬਜ਼ੀ ਬਣਾਉਣ ਲਈ ਕੀਤੀ ਜਾਂਦੀ ਹੈ। ਔਰਤਾਂ ਵੀ ਮਿਰਚਾਂ ਤੋਂ ਅਚਾਰ ਬਣਾ ਕੇ ਸਟੋਰ ਕਰਦੀਆਂ ਹਨ।ਸਾਰੇ ਘਰਾਂ ਵਿੱਚ ਅਚਾਰ ਵੱਖ-ਵੱਖ ਤਰੀਕਿਆਂ ਨਾਲ ਬਣਾਏ ਜਾਂਦੇ ਹਨ।

ਅਚਾਰ

ਅਚਾਰ ਨੂੰ ਲੈ ਕੇ ਔਰਤਾਂ ਦੀ ਸਭ ਤੋਂ ਆਮ ਸ਼ਿਕਾਇਤ ਇਹ ਹੈ ਕਿ ਮਿਰਚਾਂ ਦਾ ਅਚਾਰ ਜਲਦੀ ਖਰਾਬ ਹੋ ਜਾਂਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ ਅਤੇ ਟਿਪਸ।

ਸਮੱਗਰੀ

ਮੋਟੀ ਮਿਰਚ 1 ਕਿਲੋ, ਸਟਫਿੰਗ ਸਮੱਗਰੀ, ਦਹੀਂ ਅੱਧਾ ਕਿਲੋ, ਮੇਥੀ 250 ਗ੍ਰਾਮ, ਜੀਰਾ 50 ਗ੍ਰਾਮ,25 ਗ੍ਰਾਮ ਤਿਲ, ਸੁਆਦ ਲਈ ਲੂਣ

ਵਿਧੀ ਸਟੈਪ 1

ਸੁੱਕੀ ਮਿਰਚ ਦਾ ਅਚਾਰ ਬਣਾਉਣ ਲਈ ਪਹਿਲਾਂ ਮਿਰਚਾਂ ਨੂੰ ਧੋ ਕੇ ਸੁਕਾ ਲਓ। ਫਿਰ ਇਸ ਨੂੰ ਵਿਚਕਾਰੋਂ ਕੱਟੋ ਤਾਂ ਕਿ ਇਸ ਵਿਚ ਸਟਫਿੰਗ ਭਰੀ ਜਾ ਸਕੇ।

ਸਟੈਪ 2

1 ਤੋਂ 2 ਦਿਨ ਪਹਿਲਾਂ ਸਟਫਡ ਬਣਾ ਲਓ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਮਿਲ ਸਕਣ। ਸਟਫਿੰਗ ਬਣਾਉਣ ਲਈ ਪਹਿਲਾਂ ਮੇਥੀ ਅਤੇ ਜੀਰੇ ਨੂੰ ਭੁੰਨ ਲਓ ਤੇ ਪੀਸ ਲਓ।

ਸਟੈਪ 3

ਦਹੀਂ 'ਚ ਮਿਲਾ ਲਓ ਤੇ ਇਸ 'ਚ ਤਿਲ ਤੇ ਨਮਕ ਪਾਓ ਤੇ ਮਿਕਸ ਕਰਨ ਤੋਂ ਬਾਅਦ ਛੱਡ ਦਿਓ। ਇੱਕ ਤੋਂ ਦੋ ਦਿਨਾਂ ਬਾਅਦ ਮਿਰਚਾਂ ਨੂੰ ਕੱਟ ਕੇ ਉਨ੍ਹਾਂ ਨੂੰ ਭਰ ਲਓ ਅਤੇ ਤੇਜ਼ ਧੁੱਪ ਵਿੱਚ ਸੁੱਕਣ ਲਈ ਰੱਖ ਦਿਓ।

ਸਟੈਪ 4

ਇੱਕ ਤੋਂ ਦੋ ਹਫ਼ਤਿਆਂ ਵਿੱਚ, ਜਦੋਂ ਇਹ ਮਿਰਚਾਂ ਚੰਗੀ ਤਰ੍ਹਾਂ ਸੁੱਕ ਜਾਂਦੀਆਂ ਹਨ, ਤਾਂ ਇਹਨਾਂ ਨੂੰ ਕਿਸੇ ਵੀ ਢੱਕਣ ਵਾਲੇ ਡੱਬੇ ਵਿੱਚ ਸਟੋਰ ਕਰੋ ਤਾਂ ਕਿ ਇਸ ਵਿੱਚ ਹਵਾ ਨਾ ਰਹੇ।

ਸਟੈਪ 5

ਜਦੋਂ ਤੁਸੀਂ ਇਸ ਮਿਰਚ ਨੂੰ ਖਾਣ ਵਾਲੇ ਹੋ ਤਾਂ ਇਸ ਨੂੰ ਗੈਸ 'ਤੇ ਭੁੰਨ ਲਓ ਜਾਂ ਤੇਲ 'ਚ ਡੀਪ ਫ੍ਰਾਈ ਕਰਕੇ ਚੌਲਾਂ ਜਾਂ ਰੋਟੀ ਨਾਲ ਖਾਓ।

ਅਨੋਖਾ ਪਿੰਡ ਜਿੱਥੇ ਰਹਿਣ 'ਤੇ ਮਿਲਦੈ ਮੁਫਤ ਬੰਗਲਾ ਤੇ ਕਾਰ