ਬਿਨਾਂ ਤੇਲ ਦੇ ਬਣਾਓ ਸ਼ਾਨਦਾਰ ਬਾਜ਼ਾਰੀ ਛੋਲੇ, ਬਣਨਗੇ ਜਲਦੀ
By Neha Diwan
2023-04-07, 13:37 IST
punjabijagran.com
ਪਰ ਕੀ ਤੁਸੀਂ ਸੋਚਿਆ ਹੈ ਕਿ ਜੇਕਰ ਛੋਲੇ ਵੀ ਬਿਨਾਂ ਤੇਲ ਦੇ ਬਣਾਏ ਜਾਂਦੇ ਹਨ?
ਤੁਹਾਨੂੰ ਦੱਸ ਦਈਏ ਕਿ ਇਸ ਦੀ ਚਿੰਤਾ ਨਾ ਕਰੋ, ਬਿਨਾਂ ਤੇਲ ਦੇ ਵੀ ਤੁਸੀਂ ਅਜਿਹੇ ਸਵਾਦਿਸ਼ਟ ਛੋਲੇ ਬਣਾ ਸਕਦੇ ਹੋ ਕਿ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਤੁਹਾਡੇ ਸਾਹਮਣੇ ਤੇਲ ਨਹੀਂ ਹੈ।
ਸਮੱਗਰੀ
1 ਕੱਪ ਛੋਲੇ, 2-3 ਪਿਆਜ਼, 1/2 ਚਮਚ ਘਿਓ, ਸੁਆਦ ਲਈ ਲੂਣ, 2-3 ਤੇਜ਼ ਪੱਤਾ,2 ਹਰੀ ਇਲਾਇਚੀ, 1 ਚਮਚ ਕਾਲੀ ਮਿਰਚ, 5-6 ਲੌਂਗ, 1 ਕਾਲੀ ਇਲਾਇਚੀ, 1 ਇੰਚ ਦਾਲਚੀਨੀ,1 ਚਮਚ ਲਸਣ, 1 ਚਮਚ ਅਦਰਕ, ਪਾਣੀ।
ਇਹ ਚੀਜ਼ਾਂ ਦੀ ਹੋਵੇਗੀ ਲੋੜ
ਕਾਲੀ ਚਾਹ ਦਾ ਪਾਣੀ, ½ ਚਮਚ ਬੇਕਿੰਗ ਸੋਡਾ, 1 ਚਮਚ ਭੁੰਨਿਆ ਹੋਇਆ ਵੇਸਣ, ਧਨੀਆ ਪਾਊਡਰ,ਲਾਲ ਮਿਰਚ ਪਾਊਡਰ, ਜੀਰਾ ਪਾਊਡਰ , ਹਰੀਆਂ ਮਿਰਚਾਂ, ਛੋਲੇ ਮਸਾਲਾ, 1 ਚਮਚ ਅਨਾਰ ਪਾਊਡਰ, 1 ਚਮਚ ਕਸੂਰੀ ਮੇਥੀ
ਬਣਾਉਣ ਦਾ ਤਰੀਕਾ ਸਟੈਪ 1
ਸਭ ਤੋਂ ਪਹਿਲਾਂ ਛੋਲਿਆਂ ਨੂੰ ਇੱਕ ਕਟੋਰੀ ਵਿੱਚ 5-6 ਘੰਟੇ ਲਈ ਭਿਓ ਦਿਓ। ਪ੍ਰੈਸ਼ਰ ਕੁੱਕਰ ਵਿੱਚ ਸਾਰੇ ਮਸਾਲਾ, ਨਮਕ, ਬੇਕਿੰਗ ਸੋਡਾ, ਪਾਣੀ ਅਤੇ ਚਾਹ ਦਾ ਪਾਣੀ ਪਾਓ ਤੇ ਚਨਿਆ ਨੂ 4-5 ਸੀਟੀਆਂ ਤੱਕ ਪਕਾਓ।
ਸਟੈਪ 2
ਪੈਨ ਨੂੰ ਮੱਧਮ ਅੱਗ 'ਤੇ ਰੱਖੋ ਅਤੇ ਇਸ 'ਚ ਘਿਓ ਪਾ ਕੇ ਇਸ 'ਚ ਪਿਆਜ਼ ਤੇ ਨਮਕ ਪਾ ਕੇ ਸੁਨਹਿਰੀ ਹੋਣ ਤੱਕ ਭੁੰਨ ਲਓ।
ਸਟੈਪ 3
ਇਸ ਵਿਚ ਲਸਣ, ਅਦਰਕ ਅਤੇ ਹਰੀ ਮਿਰਚ ਪਾਓ ਅਤੇ 1 ਮਿੰਟ ਲਈ ਪਕਾਓ। ਇਸ ਤੋਂ ਬਾਅਦ ਭੁੰਨਿਆ ਹੋਇਆ ਛੋਲਿਆਂ ਦਾ ਆਟਾ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਜੀਰਾ ਪਾਊਡਰ ਅਤੇ ਛੋਲੇ ਦਾ ਮਸਾਲਾ ਪਾ ਕੇ ਹਿਲਾਓ।
ਸਟੈਪ 4
ਹੁਣ ਇਸ 'ਚ ਪਕਾਏ ਹੋਏ ਛੋਲੇ ਪਾਓ ਤੇ ਚੰਗੀ ਤਰ੍ਹਾਂ ਮਿਲਾਓ। ਅਨਾਰ ਪਾਊਡਰ ਪਾਓ ਅਤੇ ਕੁਝ ਦੇਰ ਲਈ ਪਕਾਉ ਕੁਕਰ ਵਿੱਚ ਬਚਿਆ ਹੋਇਆ ਪਾਣੀ ਛੋਲਿਆਂ ਵਿੱਚ ਪਾਓ ਅਤੇ ਢੱਕ ਕੇ 10 ਮਿੰਟ ਤਕ ਪਕਾਓ।
ਸਟੈਪ 5
ਜਦੋਂ ਛੋਲਿਆਂ ਦੀ ਗ੍ਰੇਵੀ ਗਾੜ੍ਹੀ ਹੋ ਜਾਵੇ ਤਾਂ ਇਸ ਵਿੱਚ ਕਸੂਰੀ ਮੇਥੀ ਪਾਓ ਅਤੇ 1-2 ਮਿੰਟ ਤੱਕ ਹਿਲਾਓ। ਪੰਜਾਬੀ ਛੋਲੇ ਤਿਆਰ ਹਨ, ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਸਰਵ ਕਰੋ।
ਲੋਹੇ ਦੇ ਕੜਾਹੀ 'ਚ ਕਦੇ ਨਾ ਪਕਾਓ ਇਹ ਸਬਜ਼ੀਆਂ, ਜਾਣੋ ਕਾਰਨ
Read More