ਇਸ ਤਰੀਕੇ ਨਾਲ ਬਣਾਓ ਢਾਬਾ ਸਟਾਈਲ 'ਦਮ ਆਲੂ', ਜਾਣੋ ਟਿਪਸ


By Neha diwan22, Oct 2024 04:33 PMpunjabijagran.com

ਦਮ ਆਲੂ ਰੈਸਿਪੀ

ਢਾਬਾ ਸਟਾਈਲ ਦਮ ਆਲੂ ਰੈਸਿਪੀ ਦਾ ਸਵਾਦ ਵਧਾਉਣ ਲਈ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਕਦੇ ਵੀ ਘਰ 'ਚ ਦਮ ਆਲੂ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ।

ਸਮੱਗਰੀ

ਆਲੂ - 500 ਗ੍ਰਾਮ (ਉਬਾਲੇ ਅਤੇ ਛਿੱਲੇ ਹੋਏ) ,ਪਿਆਜ਼ - 2 ,ਲਸਣ (ਬਾਰੀਕ ਕੱਟਿਆ ਹੋਇਆ) ,ਅਦਰਕ ਕੱਟਿਆ ਹੋਇਆ, ਟਮਾਟਰ 2 (ਬਾਰੀਕ ਕੱਟੇ) ,ਦਹੀਂ - 1/2 ਕੱਪ, ਗਰਮ ਮਸਾਲਾ - 1/2 ਚਮਚ, ਧਨੀਆ ਪਾਊਡਰ - 1 ਚਮਚ।

ਸਮੱਗਰੀ ਲਿਸਟ

ਲਾਲ ਮਿਰਚ ਪਾਊਡਰ - 1/2 ਚਮਚ, ਹਲਦੀ ਪਾਊਡਰ - 1/4 ਚਮਚ, ਜੀਰਾ - 1/2 ਚਮਚ ,ਹਿੰਗ - ਇੱਕ ਚੁਟਕੀ ,ਤੇਲ - 2-3 ਚੱਮਚ ,ਲੂਣ - ਸੁਆਦ ਅਨੁਸਾਰ ,ਪਾਣੀ - ਲੋੜ ਅਨੁਸਾਰ ,ਧਨੀਆ ਬਾਰੀਕ ਕੱਟਿਆ ।

ਵਿਧੀ ਸਟੈਪ 1

ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਤੇਲ ਗਰਮ ਕਰੋ। ਇਸ ਵਿਚ ਜੀਰਾ ਅਤੇ ਹਿੰਗ ਪਾਓ। ਜਦੋਂ ਜੀਰਾ ਤਿੜਕਣ ਲੱਗੇ ਤਾਂ ਪਿਆਜ਼ ਪਾਓ ਅਤੇ ਸੁਨਹਿਰੀ ਹੋਣ ਤੱਕ ਭੁੰਨ ਲਓ।

ਸਟੈਪ 2

ਹੁਣ ਇਸ 'ਚ ਲਸਣ ਤੇ ਅਦਰਕ ਪਾ ਕੇ ਭੁੰਨ ਲਓ। ਫਿਰ ਟਮਾਟਰ ਪਾਓ ਤੇ ਨਰਮ ਹੋਣ ਤੱਕ ਪਕਾਓ। ਭੁੰਨੇ ਹੋਏ ਮਿਸ਼ਰਣ ਨੂੰ ਮਿਕਸਰ 'ਚ ਪੀਸ ਕੇ ਪੇਸਟ ਬਣਾ ਲਓ ਅਤੇ ਫਿਰ ਪੈਨ 'ਚ ਤੇਲ ਗਰਮ ਕਰੋ।

ਸਟੈਪ 3

ਹੁਣ ਪੀਸਿਆ ਮਸਾਲਾ ਪਾਓ ਤੇ ਫਰਾਈ ਕਰੋ। ਫਿਰ ਇਸ ਵਿਚ ਦਹੀਂ, ਗਰਮ ਮਸਾਲਾ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ ਤੇ ਹਲਦੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ।

ਸਟੈਪ 4

ਉਬਲੇ ਹੋਏ ਆਲੂ ਪਾਓ ਅਤੇ ਘੱਟ ਗੈਸ 'ਤੇ ਪਕਾਓ। ਸਮੇਂ-ਸਮੇਂ 'ਤੇ ਹਿਲਾਉਂਦੇ ਰਹੋ ਤਾਂ ਕਿ ਆਲੂ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਮਿਲ ਜਾਣ। ਹੁਣ ਥੋੜ੍ਹਾ ਜਿਹਾ ਪਾਣੀ ਪਾ ਕੇ ਗਾੜ੍ਹੀ ਗ੍ਰੇਵੀ ਬਣਾ ਲਓ।

ਸਟੈਪ 5

ਫਿਰ ਕੁਝ ਦੇਰ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਹਰੇ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਰੋਟੀ ਜਾਂ ਪਰਾਂਠੇ ਨਾਲ ਸਰਵ ਕਰੋ।

ਮਾਈਕ੍ਰੋਵੇਵ 'ਚ ਬਣਾਓ ਇੰਸਟੈਂਟ ਮੱਗ ਪਾਸਤਾ, ਜਾਣੋ ਆਸਾਨ ਟਿਪਸ