ਨਰਾਤਿਆਂ 'ਤੇ ਬਣਾਓ ਸਵਾਦਿਸ਼ਟ ਨਾਰੀਅਲ ਬਰਫੀ
By Neha Diwan
2023-03-23, 16:32 IST
punjabijagran.com
ਨਾਰੀਅਲ ਬਰਫੀ
ਨਾਰੀਅਲ ਬਰਫੀ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ।ਇਹ ਬਰਫੀ ਬਹੁਤ ਸਵਾਦਿਸ਼ਟ ਹੁੰਦੀ ਹੈ।
ਤਿਆਰੀ ਦਾ ਸਮਾਂ 45 ਮਿੰਟ
ਤੁਸੀਂ ਇਸ ਮਿਠਾਈ ਨੂੰ ਕਿਸੇ ਵੀ ਤਿਉਹਾਰ 'ਤੇ ਬਣਾ ਸਕਦੇ ਹੋ ਅਤੇ ਘਰ ਦੀ ਬਣੀ ਮਠਿਆਈ ਦਾ ਆਨੰਦ ਲੈ ਸਕਦੇ ਹੋ ਅਤੇ ਇਸ ਨੂੰ 15 ਦਿਨਾਂ ਤੱਕ ਫਰਿੱਜ 'ਚ ਰੱਖ ਕੇ ਖਾ ਸਕਦੇ ਹੋ।
ਜ਼ਰੂਰੀ ਸਮੱਗਰੀ
ਇੱਕ ਕੱਪ ਖੰਡ,ਪਾਣੀ ਦਾ ਇੱਕ ਕੱਪ, ½ ਕੱਪ ਤਾਜ਼ੇ ਪੀਸੇ ਹੋਏ ਨਾਰੀਅਲ, ਇੱਕ ਚਮਚ ਖੋਆ, 1 ਚਮਚ ਇਲਾਇਚੀ ਪਾਊਡਰ,4-5 ਕੱਟੇ ਹੋਏ ਬਦਾਮ, 6-7 ਕੱਟੇ ਹੋਏ ਪਿਸਤਾ, 1 ਚਮਚ ਘਿਓ
ਨਰਿਆਲ ਬਰਫੀ ਬਣਾਉਣ ਦੀ ਰੈਸਿਪੀ ਸਟੈਪ 1
ਸਭ ਤੋਂ ਪਹਿਲਾਂ ਚੀਨੀ ਤੇ ਪਾਣੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਸ਼ਰਬਤ ਬਣਾ ਲਓ। ਤਿਆਰ ਸ਼ਰਬਤ ਨੂੰ ਥੋੜਾ ਗਾੜਾ ਹੋਣ ਤੱਕ ਪਕਾਓ। ਹੁਣ ਇਸ ਵਿਚ ਪੀਸਿਆ ਹੋਇਆ ਨਾਰੀਅਲ ਪਾਓ।
ਸਟੈਪ 2
ਨਾਰੀਅਲ ਨੂੰ ਚੰਗੀ ਤਰ੍ਹਾਂ ਮਿਲਾਓ ਤੇ ਇਸ ਨੂੰ ਘੱਟ ਅੱਗ 'ਤੇ ਪਕਾਉਣ ਦਿਓ। ਹੁਣ ਖੋਆ ਅਤੇ ਪੀਸੀ ਹੋਈ ਹਰੀ ਇਲਾਇਚੀ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਸਟੈਪ 3
ਇਸ ਤੋਂ ਬਾਅਦ ਇਕ ਟ੍ਰੇ 'ਚ ਥੋੜ੍ਹਾ ਜਿਹਾ ਘਿਓ ਲਗਾਓ ਅਤੇ ਉਸ 'ਤੇ ਕੁਝ ਕੱਟੇ ਹੋਏ ਅਖਰੋਟ ਛਿੜਕੋ। ਹੁਣ ਨਾਰੀਅਲ ਦੇ ਮਿਸ਼ਰਣ ਨੂੰ ਇੱਕ ਟ੍ਰੇ ਵਿੱਚ ਪਾਓ ਅਤੇ ਇਸਨੂੰ 15 ਮਿੰਟ ਲਈ ਫਰਿੱਜ ਵਿੱਚ ਰੱਖੋ।
ਸਟੈਪ 4
ਬਾਅਦ 'ਚ ਇਸ ਨੂੰ ਚੌਰਸ ਟੁਕੜਿਆਂ 'ਚ ਕੱਟ ਲਓ। ਸੁਆਦੀ ਨਾਰੀਅਲ ਬਰਫੀ ਤਿਆਰ ਹੈ। ਇਸ ਨੂੰ ਠੰਡਾ ਸਰਵ ਕਰੋ
ਸ਼ਿਵ ਠਾਕਰੇ ਨੇ ਸ਼ੁਰੂ ਕੀਤਾ ਨਵਾਂ ਬਿਜ਼ਨੈੱਸ, ਕਪਿਲ ਦੇਵ ਬਣੇ ਮਹਿਮਾਨ
Read More