ਜੇ ਰਾਤ ਨੂੰ ਭਿਓਣਾ ਭੁੱਲ ਗਏ ਹੋ ਛੋਲਿਆਂ ਨੂੰ ਤਾਂ ਇਨ੍ਹਾਂ ਟ੍ਰਿਕਸ ਨਾਲ ਬਣਾਓ ਪਰਫੈਕਟ ਚਨੇ


By Neha diwan2023-05-02, 11:44 ISTpunjabijagran.com

ਚਨੇ

ਭਟੂਰੇ ਦੇ ਨਾਲ ਗਰਮ ਛੋਲਿਆਂ ਦਾ ਸਵਾਦ ਕਿਸ ਨੂੰ ਪਸੰਦ ਨਹੀਂ ਹੋਵੇਗਾ? ਛੋਲਿਆਂ ਨੂੰ ਬਣਾਉਣ ਲਈ ਛੋਲਿਆਂ ਨੂੰ ਘੱਟੋ-ਘੱਟ 8-10 ਘੰਟੇ ਪਹਿਲਾਂ ਭਿਉਂਣਾ ਚਾਹੀਦਾ ਹੈ।

ਟ੍ਰਿਕਸ

ਤੁਸੀਂ ਛੋਲੇ ਭਟੂਰੇ ਬਣਾਉਣ ਬਾਰੇ ਸੋਚ ਰਹੇ ਹੋ, ਪਰ ਤੁਸੀਂ ਛੋਲੇ ਬਣਾਉਣ ਲਈ ਉਨ੍ਹਾਂ ਨੂੰ ਰਾਤ ਭਰ ਭਿਓਣਾ ਭੁੱਲ ਗਏ ਹੋ, ਫਿਰ ਵੀ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਅਸੀਂ ਤੁਹਾਨੂੰ ਕੁਝ ਟ੍ਰਿਕਸ ਦੱਸਣ ਜਾ ਰਹੇ ਹਾਂ।

ਠੰਡੇ ਪਾਣੀ ਦੀ ਵਰਤੋਂ

ਛੋਲਿਆਂ ਨੂੰ ਉਬਾਲੋ। ਬਾਅਦ 'ਚ ਪਾਣੀ 'ਚੋਂ ਛੋਲਿਆਂ ਨੂੰ ਅੱਲਗ ਕਰ ਕੇ ਇਸ 'ਚ 2 ਗਿਲਾਸ ਠੰਡਾ ਪਾਣੀ ਪਾਓ। ਉਸ ਤੋਂ ਬਾਅਦ ਘੱਟ ਗੈਸ ਤੇ ਇਸ ਨੂੰ ਦੁਆਰਾ ਉਬਾਲੋ।

ਬਰਫ

ਛੋਲਿਆਂ ਨੂੰ ਉਬਾਲੋ। ਤੇ 4-5 ਬਰਫ ਦੇ ਟੁਕੜੇ ਪਾ ਦਿਓ। ਕੂਕਰ ਦੇ ਢੱਕਣ ਨੂੰ ਬੰਦ ਕਰੋ ਅਤੇ ਉਨ੍ਹਾਂ ਨੂੰ 5 ਮਿੰਟ ਲਈ ਤੇਜ਼ ਅੱਗ 'ਤੇ ਉਬਾਲਣ ਦਿਓ। ਇਸ ਤੋਂ ਬਾਅਦ ਗੈਸ ਨੂੰ ਹੌਲੀ ਕਰੋ ਅਤੇ ਛੋਲਿਆਂ ਨੂੰ ਘੱਟ ਤੋਂ ਘੱਟ 5 ਮਿੰਟ ਤੱਕ ਘੱਟ ਅੱਗ 'ਤੇ ਉ

ਬੇਕਿੰਗ ਸੋਡਾ ਦੀ ਵਰਤੋਂ ਕਰੋ

ਛੋਲਿਆਂ ਨੂੰ ਉਬਾਲਣ ਲਈ 1/2 ਚਮਚ ਨਮਕ ਤੇ 1/2 ਚਮਚ ਬੇਕਿੰਗ ਸੋਡਾ ਪਾਓ। ਛੋਲਿਆਂ ਨੂੰ ਤੇਜ਼ ਅੱਗ 'ਤੇ 3 ਸੀਟੀਆਂ ਤਕ ਉਬਾਲੋ ਅਤੇ ਅੱਗ ਨੂੰ ਹੌਲੀ ਕਰੋ ਅਤੇ ਛੋਲਿਆਂ ਨੂੰ ਅੱਧੇ ਘੰਟੇ ਲਈ ਉਬਾਲੋ।

ਗਰਮ ਪਾਣੀ ਦੀ ਵਰਤੋਂ ਕਰੋ

ਸਭ ਤੋਂ ਪਹਿਲਾਂ ਇੱਕ ਕੜਾਹੀ ਵਿੱਚ ਪਾਣੀ ਨੂੰ ਚੰਗੀ ਤਰ੍ਹਾਂ ਉਬਾਲੋ। ਛੋਲਿਆਂ ਨੂੰ ਉਬਲੇ ਹੋਏ ਪਾਣੀ 'ਚ ਮਿਲਾਓ ਅਤੇ ਫਿਰ ਗੈਸ ਦੀ ਤੇਜ਼ ਅੱਗ 'ਤੇ 5 ਮਿੰਟ ਤੱਕ ਉਬਾਲਣ ਦਿਓ। ਗੈਸ ਬੰਦ ਕਰ ਦਿਓ ਅਤੇ ਬਰਤਨ ਨੂੰ ਢੱਕ ਕੇ ਰੱਖੋ।

eno

ਜੇ ਚਨੇ ਭਿਉਣਾ ਭੁਲ ਗਏ ਹੋ ਤਾਂ ਸਵੇਰੇ ਪਾਣੀ 'ਚ eno ਪਾ ਕੇ ਚਨਿਆ ਨੂੰ ਗੈਸ ਤੇ ਪਕਾਓ। ਇਸ ਨਾਲ ਵੀ ਇਹ ਜਲਦੀ ਉਬਲ ਜਾਣਗੇ।

ਧੁੱਪ 'ਚ ਰੱਖ ਸਕਦੇ ਹੋ

ਰਾਤ ਭਰ ਭਿਓਣਾ ਭੁੱਲ ਗਏ ਹੋ, ਫਿਰ ਵੀ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਛੋਲਿਆਂ ਨੂੰ ਥੋੜੀ ਦੇਰ ਧੁੱਪ 'ਚ ਰੱਖ ਸਕਦੇ ਹੋ।

ਉੱਤਰਾਖੰਡ ਦੀ ਰੰਗ ਬਦਲਣ ਵਾਲੀ ਝੀਲ, ਜਾਣੋ ਇਸ ਦਾ ਰਹੱਸ