ਕੀ ਤੁਹਾਡੇ ਲਿਵਰ 'ਚ ਹੈ ਕੋਈ ਸਮੱਸਿਆ ? ਇਨ੍ਹਾਂ ਚਿੰਨ੍ਹਾਂ ਨਾਲ ਪਛਾਣੋ


By Neha diwan2024-02-08, 14:49 ISTpunjabijagran.com

ਲਿਵਰ ਦੀਆਂ ਸਮੱਸਿਆਵਾਂ

ਜੀਵਨ ਸ਼ੈਲੀ ਵਿੱਚ ਅਨਿਯਮਿਤਤਾ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਲਿਵਰ ਦੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਲਿਵਰ ਦੀਆਂ ਸਮੱਸਿਆਵਾਂ ਕਾਰਨ ਪਾਚਨ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ।

ਪੇਟ ਨਾਲ ਜੁੜੀਆਂ ਕਈ ਬਿਮਾਰੀਆਂ

ਲਿਵਰ ਦੀਆਂ ਸਮੱਸਿਆਵਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਨੂੰ ਪੇਟ ਨਾਲ ਜੁੜੀਆਂ ਕਈ ਬਿਮਾਰੀਆਂ ਜਾਂ ਸਮੱਸਿਆਵਾਂ ਹਨ ਤਾਂ ਸਮਝ ਲਓ ਕਿ ਲਿਵਰ 'ਚ ਜ਼ਰੂਰ ਕੁਝ ਗੜਬੜ ਹੈ।

ਪਾਚਨ ਸੰਬੰਧੀ ਸਮੱਸਿਆ

ਜੇਕਰ ਤੁਹਾਨੂੰ ਅਕਸਰ ਪਾਚਨ ਸੰਬੰਧੀ ਸਮੱਸਿਆ ਰਹਿੰਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਸਮਝੋ ਕਿ ਤੁਹਾਡਾ ਲਿਵਰ ਖਰਾਬ ਹੋ ਰਿਹਾ ਹੈ ਅਤੇ ਤੁਹਾਨੂੰ ਸਿਗਨਲ ਮਿਲ ਰਹੇ ਹਨ।

ਪੀਲੇ ਗੂੜ੍ਹੇ ਰੰਗ ਦਾ ਪਿਸ਼ਾਬ

ਜੇਕਰ ਤੁਹਾਨੂੰ ਬਹੁਤ ਹੀ ਪੀਲੇ ਗੂੜ੍ਹੇ ਰੰਗ ਦਾ ਪਿਸ਼ਾਬ ਆਉਂਦਾ ਹੈ ਤਾਂ ਸਮਝ ਲਓ ਕਿ ਤੁਹਾਨੂੰ ਲਿਵਰ ਦੀ ਸਮੱਸਿਆ ਹੋ ਰਹੀ ਹੈ। ਜੇਕਰ ਤੁਸੀਂ ਪੇਟ ਦਰਦ, ਸੋਜ ਅਤੇ ਲਗਾਤਾਰ ਪਾਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ

ਸੋਜ਼

ਇਸ ਤੋਂ ਇਲਾਵਾ ਲੱਤਾਂ ਵਿਚ ਸੋਜ, ਅੱਖਾਂ ਦਾ ਪੀਲਾ ਰੰਗ ਤੇ ਮਲ ਦਾ ਕਦੇ ਜ਼ਿਆਦਾ ਠੋਸ ਅਤੇ ਕਦੇ ਪਤਲਾ ਹੋਣਾ ਵੀ ਲਿਵਰ ਦੀਆਂ ਸਮੱਸਿਆਵਾਂ ਨੂੰ ਦਰਸਾਉਂਦਾ ਹੈ।

ਤਰਲ ਜ਼ਿਆਦਾ ਲਓ

ਜੰਕ ਫੂਡ ਘੱਟ ਮਾਤਰਾ 'ਚ ਖਾਓ। ਘਰ ਦਾ ਪਕਾਇਆ ਭੋਜਨ ਹੀ ਖਾਓ। ਭੋਜਨ ਦੇ ਨਾਲ-ਨਾਲ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਪੀਓ।

ਹਲਕਾ ਖਾਣਾ ਖਾਓ

ਸ਼ਰਾਬ ਅਤੇ ਸਿਗਰਟ ਪੀਣ ਨਾਲ ਜਿਗਰ 'ਤੇ ਸਭ ਤੋਂ ਵੱਧ ਅਸਰ ਪੈਂਦਾ ਹੈ। ਅਜਿਹੇ 'ਚ ਇਨ੍ਹਾਂ ਚੀਜ਼ਾਂ ਤੋਂ ਬਚੋ। ਇਸ ਤੋਂ ਇਲਾਵਾ ਹਲਕਾ ਭੋਜਨ ਖਾਓ ਅਤੇ ਜ਼ਿਆਦਾ ਮਾਤਰਾ ਵਿੱਚ ਮਾਸਾਹਾਰੀ ਭੋਜਨ ਨਾ ਖਾਓ।

ਕੀ ਪ੍ਰੈਗਨੇਂਸੀ ਦੌਰਾਨ ਭਾਰ ਵਧਣਾ ਹੈ ਆਮ ਗੱਲ ? ਜਾਣੋ ਸਹੀ ਜਾਣਕਾਰੀ