ਕੀ ਪ੍ਰੈਗਨੇਂਸੀ ਦੌਰਾਨ ਭਾਰ ਵਧਣਾ ਹੈ ਆਮ ਗੱਲ ? ਜਾਣੋ ਸਹੀ ਜਾਣਕਾਰੀ


By Neha diwan2024-02-08, 13:48 ISTpunjabijagran.com

ਗਰਭ ਅਵਸਥਾ

ਔਰਤ ਲਈ ਗਰਭ ਅਵਸਥਾ ਦਾ ਸਮਾਂ ਜਿੰਨਾ ਮਹੱਤਵਪੂਰਨ ਹੁੰਦਾ ਹੈ, ਇਹ ਸਮਾਂ ਉਸ ਲਈ ਓਨਾ ਹੀ ਨਾਜ਼ੁਕ ਹੁੰਦਾ ਹੈ। ਇਸ ਸਮੇਂ ਦੌਰਾਨ ਔਰਤ ਕਈ ਸਰੀਰਕ ਅਤੇ ਮਾਨਸਿਕ ਤਬਦੀਲੀਆਂ ਵਿੱਚੋਂ ਗੁਜ਼ਰਦੀ ਹੈ।

ਗਰਭ ਅਵਸਥਾ 'ਚ ਭਾਰ ਵੱਧਣਾ

ਗਰਭ ਅਵਸਥਾ ਦੌਰਾਨ ਭਾਰ ਇੰਨੀ ਤੇਜ਼ੀ ਨਾਲ ਕਿਉਂ ਵਧਦਾ ਹੈ, ਇਸ ਦਾ ਮੁੱਖ ਕਾਰਨ ਮਾਂ ਦੇ ਸਰੀਰ ਵਿੱਚ ਭਰੂਣ ਦੇ ਭਾਰ ਦਾ ਸ਼ਾਮਲ ਹੋਣਾ ਹੈ।

ਇਸ ਦੇ ਕਾਰਨ

ਬੱਚੇਦਾਨੀ ਦੇ ਆਕਾਰ ਵਿਚ ਵਾਧਾ ਤੇ ਇਸ ਵਿਚ ਭਰਿਆ ਐਮਨਿਓਟਿਕ ਤਰਲ ਵੀ ਭਾਰ ਵਧਣ ਦਾ ਕਾਰਨ ਬਣਦਾ ਹੈ। ਇਸ ਤੋਂ ਇਲਾਵਾ, ਗਰਭ ਅਵਸਥਾ ਦੌਰਾਨ ਛਾਤੀ ਦਾ ਆਕਾਰ ਵੀ ਵਧਦਾ ਹੈ

ਭਾਰ ਕਦੋਂ ਵੱਧਦੈ

ਗਰਭਵਤੀ ਔਰਤ ਦੇ ਸਰੀਰ ਦਾ ਆਕਾਰ ਤੇ ਭਾਰ ਤੀਜੇ ਮਹੀਨੇ ਦੇ ਬਾਅਦ ਹੀ ਤੇਜ਼ੀ ਨਾਲ ਵਧਦਾ ਹੈ। ਤੀਜੇ ਮਹੀਨੇ ਤੋਂ ਬਾਅਦ, ਇੱਕ ਔਰਤ ਦਾ ਭਾਰ ਹਰ ਹਫ਼ਤੇ ਲਗਭਗ ਇੱਕ ਕਿਲੋਗ੍ਰਾਮ ਵਧ ਸਕਦਾ ਹੈ.

ਕਿੰਨਾ ਭਾਰ ਵਧਣਾ ਆਮ ਗੱਲ ਹੈ?

ਸਾਧਾਰਨ ਕੱਦ ਅਤੇ ਸੰਤੁਲਿਤ ਵਜ਼ਨ ਵਾਲੀ ਔਰਤ ਵਿੱਚ ਗਰਭ ਅਵਸਥਾ ਦੌਰਾਨ 12 ਤੋਂ 16 ਕਿਲੋ ਭਾਰ ਦਾ ਵਾਧਾ ਦੇਖਿਆ ਜਾਂਦਾ ਹੈ। ਜੇ ਔਰਤ ਆਪਣੀ ਕੁੱਖ ਵਿੱਚ ਜੁੜਵਾਂ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ 15 ਤੋਂ 20 ਕਿਲੋ ਭਾਰ ਵਧਦੈ।

ਜ਼ਿਆਦਾ ਭਾਰ ਵਧਣਾ ਨੁਕਸਾਨਦੇਹ

ਗਰਭ ਅਵਸਥਾ ਦੌਰਾਨ ਭਾਰ ਵਧਣਾ ਆਮ ਗੱਲ ਹੈ ਪਰ ਜੇਕਰ ਇਹ ਬੇਕਾਬੂ ਹੋ ਕੇ ਵਧਣ ਲੱਗੇ ਤਾਂ ਸਥਿਤੀ ਮਾਂ ਅਤੇ ਬੱਚੇ ਦੋਵਾਂ ਲਈ ਘਾਤਕ ਹੋ ਸਕਦੀ ਹੈ।

ਭਾਰ ਨੂੰ ਕਿਵੇਂ ਕੰਟਰੋਲ ਕਰਨਾ ਹੈ

ਗਰਭ ਅਵਸਥਾ ਦੌਰਾਨ ਅਸਧਾਰਨ ਵਜ਼ਨ ਵਧਣ ਕਾਰਨ ਔਰਤ ਨੂੰ ਨਾਰਮਲ ਡਿਲੀਵਰੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸੀ ਸੈਕਸ਼ਨ ਰਾਹੀਂ ਡਿਲੀਵਰੀ ਕਰਵਾਉਣੀ ਪੈਂਦੀ ਹੈ।

ਸਹੀਂ ਦੇਖਭਾਲ

ਇਸ ਲਈ ਬਿਹਤਰ ਹੋਵੇਗਾ ਕਿ ਗਰਭ ਅਵਸਥਾ ਦੌਰਾਨ ਵਧਦੇ ਭਾਰ 'ਤੇ ਨਜ਼ਰ ਰੱਖੀ ਜਾਵੇ ਅਤੇ ਇਸ ਨੂੰ ਕੰਟਰੋਲ 'ਚ ਰੱਖਣ ਲਈ ਸਹੀ ਖਾਣ-ਪੀਣ ਅਤੇ ਸਰੀਰਕ ਗਤੀਵਿਧੀਆਂ ਦਾ ਧਿਆਨ ਰੱਖਿਆ ਜਾਵੇ।

ਜੇ ਤੁਹਾਨੂੰ ਵੀ ਹੈ ਫੈਟੀ ਲਿਵਰ ਦੀ ਸਮੱਸਿਆ ਤਾਂ ਖਾਓ ਇਹ ਚੀਜ਼ਾਂ