ਲਿਪਸਟਿਕ ਇੱਕ ਅਜਿਹਾ ਮੇਕਅਪ ਹੈ, ਜੋ ਤੁਹਾਨੂੰ ਹਰ ਉਮਰ ਦੀਆਂ ਔਰਤਾਂ ਕੋਲ ਮਿਲੇਗਾ। ਅੱਜ-ਕੱਲ੍ਹ ਭਾਵੇਂ ਪੂਰਾ ਮੇਕਅੱਪ ਨਾ ਕਰੋ ਪਰ ਲਿਪਸਟਿਕ ਲਗਾਏ ਬਿਨਾਂ ਕੁੜੀਆਂ ਘਰ ਤੋਂ ਬਹਰ ਨਹੀਂ ਨਿਕਲਦੀਆਂ।
ਜੇ ਤੁਸੀਂ ਹਰ ਰੋਜ਼ ਲਿਪਸਟਿਕ ਲਗਾਉਂਦੇ ਹੋ ਤਾਂ ਇਸ 'ਚ ਮੌਜੂਦ ਕੈਮੀਕਲ ਬੁੱਲ੍ਹਾਂ ਦੀ ਨਮੀ ਨੂੰ ਦੂਰ ਕਰ ਸਕਦੇ ਹਨ।
ਹਮੇਸ਼ਾ ਲਿਪਸਟਿਕ ਲਗਾਉਣ ਨਾਲ ਬੁੱਲ੍ਹਾਂ ਦਾ ਕੁਦਰਤੀ ਰੰਗ ਫਿੱਕਾ ਪੈ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਲਿਪਸਟਿਕ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ, ਜੋ ਬੁੱਲ੍ਹਾਂ ਦੇ ਰੰਗ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਬੁੱਲ੍ਹ ਨਾ ਸਿਰਫ਼ ਸੁੱਕੇ ਹੋ ਜਾਂਦੇ ਹਨ, ਸਗੋਂ ਐਲਰਜੀ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਕੋਸ਼ਿਸ਼ ਕਰੋ ਕਿ ਹਮੇਸ਼ਾ ਲਿਪਸਟਿਕ ਨਾ ਲਗਾਓ
ਬਹੁਤ ਜ਼ਿਆਦਾ ਲਿਪਸਟਿਕ ਲਗਾਉਣ ਨਾਲ ਬੁੱਲ੍ਹਾਂ 'ਤੇ ਕਾਲੇ ਧੱਬੇ ਪੈ ਜਾਂਦੇ ਹਨ, ਜੋ ਕਿ ਬਹੁਤ ਮਾੜੇ ਲੱਗਦੇ ਹਨ। ਇਨ੍ਹਾਂ ਧੱਬਿਆਂ ਕਾਰਨ ਬੁੱਲ੍ਹਾਂ ਦੀ ਚਮੜੀ ਕਾਲੀ ਹੋਣ ਲੱਗਦੀ ਹੈ।