ਜ਼ਿੰਕ ਦੀ ਕਮੀ ਨਾਲ ਸਰੀਰ 'ਚ ਦਿਖਾਈ ਦੇਣਗੇ ਇਹ ਲੱਛਣ, ਇਸ ਲਈ ਖਾਓ ਇਹ ਚੀਜ਼ਾਂ


By Neha diwan29, May 2023 10:45 AMpunjabijagran.com

ਜ਼ਿੰਕ

ਸਰੀਰ ਨੂੰ ਸਿਹਤਮੰਦ ਰਹਿਣ ਲਈ ਕਈ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਇਨ੍ਹਾਂ 'ਚੋਂ ਜ਼ਿੰਕ ਇਕ ਮਹੱਤਵਪੂਰਨ ਤੱਤ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਜ਼ਿੰਕ ਦੀ ਕਮੀ ਪ੍ਰਤੀਰੋਧਕ ਸ਼ਕਤੀ ਨੂੰ ਕਮਜ਼ੋਰ ਕਰਦੀ ਹੈ।

ਇਹ ਜ਼ਿੰਕ ਦੀ ਕਮੀ ਦੇ ਲੱਛਣ

ਭਾਰ ਘਟਾਉਣਾ, ਮਾਨਸਿਕ ਸਿਹਤ ਪ੍ਰਭਾਵਿਤ ਹੁੰਦੀ ਹੈ, ਵਾਲ ਤੇ ਚਮੜੀ ਦੀ ਸਮੱਸਿਆ, ਕਮਜ਼ੋਰ ਮਹਿਸੂਸ ਕਰਨਾ

ਜ਼ਿੰਕ ਨਾਲ ਇਮਿਊਨ ਸਿਸਟਮ ਮਜ਼ਬੂਤ

ਜ਼ਿੰਕ ਸਾਡੇ ਸਰੀਰ ਵਿੱਚ ਟੀ-ਲਿਮਫੋਸਾਈਟਸ ਨਾਮਕ ਸੈੱਲਾਂ ਨੂੰ ਸਰਗਰਮ ਕਰਦਾ ਹੈ, ਜੋ ਇਮਿਊਨ ਸਿਸਟਮ ਵਿੱਚ ਮਹੱਤਵਪੂਰਨ ਹਨ। ਇਹ ਸੈੱਲ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਣ ਅਤੇ ਕੈਂਸਰ ਨਾਲ ਲੜਨ ਵਿਚ ਵੀ ਮਦਦ ਕਰਦੇ ਹਨ।

ਚਮੜੀ ਲਈ ਫਾਇਦੇਮੰਦ

ਜ਼ਿੰਕ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਕਿ ਮੁਹਾਸੇ ਤੋਂ ਰਾਹਤ ਦਿੰਦੇ ਹਨ। ਇਹ ਚਮੜੀ ਨੂੰ ਯੂਵੀ ਕਿਰਨਾਂ ਤੋਂ ਵੀ ਬਚਾਉਂਦਾ ਹੈ। ਬਾਜ਼ਾਰ ਵਿਚ ਜ਼ਿੰਕ ਨਾਲ ਭਰਪੂਰ ਸਨਸਕ੍ਰੀਨ ਉਪਲਬਧ ਹਨ, ਜਿਨ੍ਹਾਂ ਦੀ ਵਰਤੋਂ ਤੁਸੀਂ ਕਰ ਸਕਦੇ ਹੋ।

ਮਾਸਪੇਸ਼ੀਆਂ ਲਈ ਫਾਇਦੇਮੰਦ

ਜ਼ਿੰਕ ਮਾਸਪੇਸ਼ੀਆਂ ਦੀ ਸਿਹਤ ਨੂੰ ਬਰਕਰਾਰ ਰੱਖਦਾ ਹੈ। ਇਹ ਹਾਰਮੋਨ, ਟੈਸਟੋਸਟੀਰੋਨ ਨੂੰ ਛੱਡਣ ਵਿੱਚ ਵੀ ਮਦਦ ਕਰਦਾ ਹੈ। ਇਹ ਮਾਸਪੇਸ਼ੀਆਂ ਨੂੰ ਬਣਾਉਣ ਵਿੱਚ ਵੀ ਮਦਦਗਾਰ ਹੈ।

ਜ਼ਿੰਕ ਦੀ ਕਮੀ ਆਂਡੇ ਖਾਓ

ਆਂਡੇ ਨੂੰ ਪ੍ਰੋਟੀਨ ਦਾ ਬਿਹਤਰ ਸਰੋਤ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਕੈਲਸ਼ੀਅਮ, ਆਇਰਨ, ਵਿਟਾਮਿਨ ਬੀ12 ਅਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ

ਦਹੀਂ

ਦਹੀਂ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਹ ਪਾਚਨ ਕਿਰਿਆ ਨੂੰ ਸੁਧਾਰਨ ਅਤੇ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ। ਦਹੀਂ ਵਿੱਚ ਜ਼ਿੰਕ ਭਰਪੂਰ ਮਾਤਰਾ ਵਿੱਚ ਹੁੰਦਾ ਹੈ।

ਮਸ਼ਰੂਮ

ਇਹ ਬਹੁਤ ਸਾਰੇ ਖਣਿਜ ਤੇ ਜ਼ਿੰਕ ਨਾਲ ਭਰਪੂਰ ਹੁੰਦੈ। ਇਸ ਤੋਂ ਇਲਾਵਾ ਮਸ਼ਰੂਮ 'ਚ ਕੈਲਸ਼ੀਅਮ, ਪ੍ਰੋਟੀਨ, ਪੋਟਾਸ਼ੀਅਮ ਤੇ ਹੋਰ ਕਈ ਤੱਤ ਪਾਏ ਜਾਂਦੇ ਹਨ। ਮਸ਼ਰੂਮ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ।

ਪਾਲਕ

ਪਾਲਕ ਜ਼ਿੰਕ ਦਾ ਵਧੀਆ ਸਰੋਤ ਹੈ। ਇਸ ਦੇ ਨਿਯਮਤ ਸੇਵਨ ਨਾਲ ਦਿਲ ਦੇ ਰੋਗ, ਮੋਟਾਪਾ ਤੇ ਸ਼ੂਗਰ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।

Benefits Of Music: ਖੋਜ ਦਾ ਦਾਅਵਾ, ਇਕੱਲੇਪਣ 'ਚ Sad Song ਦਿੰਦੇ ਹਨ ਆਰਾਮ