aman fdsafad

Weight Loss Tea: ਇਸ ਚਾਹ ਦੀ ਮਦਦ ਨਾਲ ਕਰੋ ਪਰਫੈਕਟ ਫਿਗਰ


By Neha diwan16, Jun 2023 04:12 PMpunjabijagran.com

ਮੋਟਾਪਾ

ਮੋਟਾਪਾ ਇਨ੍ਹਾਂ ਗੰਭੀਰ ਸਮੱਸਿਆਵਾਂ ਵਿੱਚੋਂ ਇੱਕ ਹੈ, ਜਿਸ ਕਾਰਨ ਅੱਜ-ਕੱਲ੍ਹ ਬਹੁਤ ਸਾਰੇ ਲੋਕ ਪ੍ਰੇਸ਼ਾਨ ਹਨ। ਹਾਲ ਹੀ ਵਿਸ਼ਵ ਮੋਟਾਪਾ ਫੈਡਰੇਸ਼ਨ ਦੀ ਰਿਪੋਰਟ ਅਨੁਸਾਰ ਸਾਲ 2035 ਤੱਕ ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਮੋਟਾਪੇ ਦਾ ਸ਼ਿਕਾਰ ਹੋ ਸਕਦੀ ਹੈ।

ਬੇਲੀ ਫੈਟ

ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਦਫਤਰ 'ਚ ਲਗਾਤਾਰ ਡੈਸਕ ਕੰਮ ਕਰਨ ਕਾਰਨ ਵੀ ਲੋਕ ਭਾਰ ਵਧਣ ਦੀ ਸ਼ਿਕਾਇਤ ਕਰਨ ਲੱਗਦੇ ਹਨ। ਖਾਸ ਤੌਰ 'ਤੇ ਬਹੁਤ ਸਾਰੇ ਲੋਕ ਬੇਲੀ ਫੈਟ ਤੋਂ ਪ੍ਰੇਸ਼ਾਨ ਹਨ।

ਚਾਹ ਲਈ ਸਮੱਗਰੀ

ਇੱਕ ਤੋਂ ਡੇਢ ਕੱਪ ਪਾਣੀ, ਅੱਧਾ ਚਮਚ ਦਾਲਚੀਨੀ ਪਾਊਡਰ, ਅੱਧਾ ਚਮਚਾ ਸ਼ਹਿਦ

ਚਾਹ ਕਿਵੇਂ ਬਣਾਈਏ?

ਪਾਣੀ ਉਬਾਲੋ ਇਸ 'ਚ ਅੱਧਾ ਚਮਚ ਦਾਲਚੀਨੀ ਪਾਊਡਰ ਮਿਲਾਓ। ਪਾਣੀ 'ਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਲਓ। ਭਾਰ ਘਟਾਉਣ ਲਈ ਦਾਲਚੀਨੀ ਅਤੇ ਸ਼ਹਿਦ ਵਾਲੀ ਚਾਹ ਤਿਆਰ ਹੈ। ਤੇਜ਼ੀ ਨਾਲ ਭਾਰ ਘਟਾਉਣ 'ਚ ਮਦਦ ਕਰੇਗੀ।

ਭਾਰ ਘਟਾਉਣ ਵਾਲੀ ਚਾਹ ਦੇ ਫਾਇਦੇ

ਦਾਲਚੀਨੀ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਦੇ ਨਾਲ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਵੀ ਮਦਦਗਾਰ ਹੈ। ਦਾਲਚੀਨੀ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ ਤੇ ਇਨਸੁਲਿਨ ਫੰਕਸ਼ਨ ਨੂੰ ਸੁਧਾਰਦੀ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ।

ਜ਼ਿਆਦਾ ਭੁੱਖ ਨਹੀਂ ਲੱਗਦੀ

ਇਸ 'ਚ ਮੌਜੂਦ ਐਂਟੀਮਾਈਕ੍ਰੋਬਾਇਲ ਅਤੇ ਐਂਟੀਪੈਰਾਸਿਟਿਕ ਗੁਣ ਪੇਟ ਨੂੰ ਲੰਬੇ ਸਮੇਂ ਤਕ ਭਰਿਆ ਰੱਖਦੇ ਹਨ, ਜਿਸ ਨਾਲ ਤਹਾਨੂੰ ਜ਼ਿਆਦਾ ਭੁੱਖ ਨਹੀਂ ਲੱਗਦੀ। ਸ਼ਹਿਦ ਦਾ ਸੇਵਨ ਭੁੱਖ ਘੱਟ ਕਰਨ ਵਾਲੇ ਹਾਰਮੋਨਸ ਨੂੰ ਐਕਟੀਵੇਟ ਕਰਦਾ ਹੈ।

ਸ਼ਹਿਦ

ਸ਼ਹਿਦ 'ਚ ਕਈ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਇਨਫੈਕਸ਼ਨ ਨੂੰ ਰੋਕਣ 'ਚ ਕਾਫੀ ਕਾਰਗਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ ਅਤੇ ਫੈਟ ਬਰਨ ਕਰਨ 'ਚ ਮਦਦ ਕਰਦੀ ਹੈ।

ਅਦਰਕ ਨੂੰ ਫਰਿੱਜ 'ਚ ਰੱਖਣਾ ਚਾਹੀਦੈ ਜਾਂ ਨਹੀਂ? ਲੰਬੇ ਸਮੇਂ ਲਈ ਕਰੋ ਇਸ ਤਰ੍ਹਾਂ ਸਟੋਰ