ਅਦਰਕ ਸਵਾਦ ਵਧਾਉਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੈ। ਅਦਰਕ ਦੀ ਵਰਤੋਂ ਭਾਰਤੀ ਤੋਂ ਚੀਨੀ ਪਕਵਾਨਾਂ ਤੱਕ ਸਾਰੇ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ। ਅਜਿਹੇ ਵਿੱਚ ਅਦਰਕ ਦੀ ਵਰਤੋਂ ਘਰਾਂ ਵਿੱਚ ਬਹੁਤ ਕੀਤੀ ਜਾਂਦੀ ਹੈ।
ਅਕਸਰ ਦੇਖਿਆ ਜਾਂਦਾ ਹੈ ਕਿ ਅਦਰਕ ਕੁਝ ਸਮੇਂ ਬਾਅਦ ਸੁੱਕ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ। ਅਜਿਹੇ 'ਚ ਇਸ ਨੂੰ ਫਰਿੱਜ 'ਚ ਰੱਖਣਾ ਚਾਹੀਦਾ ਹੈ ਜਾਂ ਨਹੀਂ, ਇਸ 'ਚ ਦੁਬਿਧਾ ਪੈਦਾ ਹੋ ਜਾਂਦੀ ਹੈ।
ਅਦਰਕ ਨੂੰ ਲੰਬੇ ਸਮੇਂ ਤਕ ਸਟੋਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਫਰਿੱਜ 'ਚ ਵੀ ਸਟੋਰ ਕਰ ਸਕਦੇ ਹੋ। ਇਸ ਸਥਿਤੀ ਵਿੱਚ, ਇਸਨੂੰ ਹਮੇਸ਼ਾ ਪਲਾਸਟਿਕ ਦੇ ਬੈਗ ਜਾਂ ਏਅਰਟਾਈਟ ਕੰਟੇਨਰ ਵਿੱਚ ਸਟੋਰ ਕਰੋ।
ਜੇਕਰ ਤੁਸੀਂ ਇੱਕ ਜਾਂ ਦੋ ਹਫ਼ਤਿਆਂ ਲਈ ਅਦਰਕ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅਦਰਕ ਨੂੰ ਕਮਰੇ ਦੇ ਤਾਪਮਾਨ 'ਤੇ ਸਟੋਰ ਕਰ ਸਕਦੇ ਹੋ, ਪਰ ਇਸਨੂੰ ਸਿੱਧੀ ਧੁੱਪ ਤੋਂ ਦੂਰ ਰੱਖੋ। ਅਦਰਕ ਨੂੰ ਠੰਡੀ ਅਤੇ ਸੁੱਕੀ ਜਗ੍ਹਾ 'ਤੇ ਸਟੋਰ ਕਰੋ।
ਅਦਰਕ ਨੂੰ ਸਟੋਰ ਕਰਨ ਲਈ ਕਿਚਨ ਪੇਪਰ ਨੂੰ ਜ਼ਿਪ ਲਾਕ ਬੈਗ 'ਚ ਰੱਖੋ ਅਤੇ ਇਸ 'ਚ ਅਦਰਕ ਰੱਖੋ। ਇਸ ਤਰ੍ਹਾਂ ਅਦਰਕ ਲੰਬੇ ਸਮੇਂ ਤਕ ਤਾਜ਼ਾ ਰਹੇਗਾ।
ਅਦਰਕ ਦੇ ਟੁਕੜੇ ਨੂੰ ਛਿੱਲਣ ਜਾਂ ਪੀਸਣ ਤੋਂ ਬਾਅਦ, ਤੁਰੰਤ ਇਸ ਦੀ ਵਰਤੋਂ ਕਰੋ। ਕੱਟਿਆ ਹੋਇਆ ਅਦਰਕ ਜਲਦੀ ਖਰਾਬ ਹੋ ਜਾਂਦਾ ਹੈ। ਜੇਕਰ ਅਦਰਕ ਸੁੱਕ ਗਿਆ ਹੈ ਤਾਂ ਇਸ ਦਾ ਪਾਊਡਰ ਬਣਾ ਕੇ ਵੀ ਵਰਤ ਸਕਦੇ ਹੋ।
ਜੇਕਰ ਤੁਹਾਡੇ ਕੋਲ ਬਹੁਤ ਜ਼ਿਆਦਾ ਅਦਰਕ ਹੈ, ਤਾਂ ਅਦਰਕ ਨੂੰ ਛੋਟੇ ਟੁਕੜਿਆਂ ਵਿੱਚ ਕੱਟੋ ਅਤੇ ਇਸ ਦਾ ਪੇਸਟ ਬਣਾ ਲਓ। ਇਸ ਦੇ ਲਈ ਥੋੜ੍ਹਾ ਜਿਹਾ ਤੇਲ ਅਤੇ ਨਮਕ ਦੀ ਵਰਤੋਂ ਕਰੋ ਬਰਫ ਦੇ ਕਿਊਬ ਬਣਾ ਲਓ ਤੇ ਫਰੀਜ਼ਰ 'ਚ ਸਟੋਰ ਕਰੋ।