ਦਿਲ ਦਾ ਦੌਰਾ ਖਤਕਨਾਕ ਹੋ ਸਕਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਦਿਲ ਨੂੰ ਖੂਨ ਦੀ ਸਪਲਾਈ ਕਰਨ ਵਾਲੀ ਧਮਣੀ ਬੰਦ ਹੋ ਜਾਂਦੀ ਹੈ।
ਇਸ ਕਾਰਨ ਦਿਲ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤੇ ਦਿਲ ਦੀਆਂ ਮਾਸਪੇਸ਼ੀਆਂ ਮਰਨ ਲੱਗਦੀਆਂ ਹਨ। ਮਾਸਪੇਸ਼ੀਆਂ ਠੀਕ ਤਰ੍ਹਾਂ ਕੰਮ ਨਾ ਕਰਨ ਕਾਰਨ ਦਿਲ ਖ਼ੂਨ ਪੰਪ ਨਹੀਂ ਕਰ ਪਾਉਂਦਾ ਤੇ ਦਿਲ ਦਾ ਦੌਰਾ ਪੈਂਦਾ ਹੈ।
ਇਹ ਹਮੇਸ਼ਾ ਜ਼ਰੂਰੀ ਨਹੀਂ ਹੁੰਦਾ ਕਿ ਇਹ ਗੰਭੀਰ ਹੋਵੇ। ਦਰਦ ਇੱਕ ਦਬਾਅ ਵਾਂਗ ਮਹਿਸੂਸ ਹੋ ਸਕਦਾ ਹੈ। ਇਹ ਅਕਸਰ ਬਾਹਾਂ, ਮੋਢਿਆਂ, ਗਰਦਨ, ਜਬਾੜੇ ਜਾਂ ਪਿੱਠ ਵਿੱਚ ਫੈਲ ਸਕਦਾ ਹੈ।
ਅਚਾਨਕ ਜਾਂ ਅਸਧਾਰਨ ਥਕਾਵਟ, ਖਾਸ ਤੌਰ 'ਤੇ ਜਦੋਂ ਤੁਸੀਂ ਆਮ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹੋ, ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ।
ਬਿਨਾਂ ਕਿਸੇ ਠੋਸ ਕਾਰਨ ਤੋਂ ਸਿਰ ਦਰਦ ਹੋਣਾ ਵੀ ਇੱਕ ਨਿਸ਼ਾਨੀ ਹੋ ਸਕਦਾ ਹੈ।
ਸਾਹ ਲੈਣ ਵਿੱਚ ਮੁਸ਼ਕਲ ਜਾਂ ਸਾਹ ਲੈਣ ਵਿੱਚ ਤਕਲੀਫ਼, ਖਾਸ ਕਰਕੇ ਆਰਾਮ ਕਰਦੇ ਸਮੇਂ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ।
ਅਚਾਨਕ ਚੱਕਰ ਆਉਣਾ ਜਾਂ ਬੇਹੋਸ਼ੀ ਹੋਣਾ ਵੀ ਦਿਲ ਦੇ ਦੌਰੇ ਦਾ ਕਾਰਨ ਹੋ ਸਕਦੈ।ਕੁਝ ਲੋਕਾਂ ਨੂੰ ਦਿਲ ਦੇ ਦੌਰੇ ਤੋਂ ਪਹਿਲਾਂ ਲੱਤਾਂ ਵਿੱਚ ਮਾਸਪੇਸ਼ੀਆਂ ਵਿੱਚ ਦਰਦ ਹੋ ਸਕਦਾ ਹੈ, ਜੋ ਬਹੁਤ ਦਰਦਨਾਕ ਹੋ ਸਕਦਾ ਹੈ।
ਕੁਝ ਲੋਕਾਂ ਨੂੰ ਦਿਲ ਦੇ ਦੌਰੇ ਤੋਂ ਪਹਿਲਾਂ ਮਤਲੀ ਜਾਂ ਉਲਟੀਆਂ ਹੋ ਸਕਦੀਆਂ ਹਨ।ਅਚਾਨਕ ਠੰਢਾ ਪਸੀਨਾ ਆਉਣਾ ਵੀ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ।