ਸਰਦੀਆਂ ਵਿੱਚ ਮੂਲੀ ਬਾਜ਼ਾਰ ਵਿੱਚ ਭਰਪੂਰ ਮਾਤਰਾ ਵਿੱਚ ਉਪਲਬਧ ਹੁੰਦੀ ਹੈ। ਲੋਕ ਅਕਸਰ ਸਲਾਦ ਜਾਂ ਪਰਾਂਠੇ 'ਚ ਮੂਲੀ ਦੀ ਵਰਤੋਂ ਕਰਦੇ ਹਨ ਪਰ ਮੂਲੀ ਦੀ ਸਬਜ਼ੀ ਖਾਣ 'ਚ ਵੀ ਬਹੁਤ ਸੁਆਦ ਹੁੰਦੀ ਹੈ।
ਮੂਲੀ ਦੀ ਸਬਜ਼ੀ ਬਣਾਉਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਆਇਰਨ, ਵਿਟਾਮਿਨ ਏ, ਸੀ, ਈ ਅਤੇ ਕਈ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਮੂਲੀ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ।
ਮੂਲੀ 2 ਬਾਰੀਕ ਕੱਟੀ ਹੋਈ, ਮੂਲੀ ਦੇ ਪੱਤੇ 1 ਕੱਪ, ਪਿਆਜ਼ 1, ਅਦਰਕ 1 ਇੰਚ, ਹਰੀ ਮਿਰਚ 2-3, ਸਰ੍ਹੋਂ ਦਾ ਤੇਲ 2 ਚੱਮਚ, ਅਜਾਵਾਇਨ 1 ਚਮਚ, ਹੀਂਗ ¼ ਚਮਚ, ਹਲਦੀ ਪਾਊਡਰ ½, ਮਿਰਚ ਪਾਊਡਰ ½ ਚਮਚ, ਨਮਕ।
ਮੂਲੀ ਦੀ ਸਬਜ਼ੀ ਬਣਾਉਣ ਲਈ ਮੂਲੀ ਤੇ ਇਸ ਦੇ ਪੱਤੇ 2-3 ਵਾਰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਹੁਣ ਮੂਲੀ ਨੂੰ ਬਾਰੀਕ ਕੱਟ ਲਓ ਜਾਂ ਪੀਸ ਲਓ। ਹੁਣ ਮੂਲੀ ਦੀਆਂ ਪੱਤੀਆਂ ਨੂੰ ਵੀ ਬਾਰੀਕ ਕੱਟ ਲਓ।
ਨਾਲ ਹੀ ਪਿਆਜ਼ ਤੇ ਹਰੀ ਮਿਰਚ ਨੂੰ ਕੱਟ ਕੇ ਇਕ ਪਾਸੇ ਰੱਖੋ। ਹੁਣ ਇੱਕ ਪੈਨ 'ਚ ਸਰ੍ਹੋਂ ਜਾਂ ਰਿਫਾਇੰਡ ਤੇਲ ਪਾਓ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਅਜਵਾਇਨ ਅਤੇ ਹੀਂਗ ਪਾਓ।
ਹੁਣ ਇਸ ਵਿਚ ਪੀਸਿਆ ਜਾਂ ਬਾਰੀਕ ਕੱਟਿਆ ਅਦਰਕ ਤੇ ਹਰੀ ਮਿਰਚ ਪਾਓ। ਹੁਣ ਪੈਨ 'ਚ ਮੂਲੀ ਅਤੇ ਇਸ ਦੇ ਪੱਤੇ ਪਾਓ। ਇਸ ਨੂੰ ਢੱਕ ਕੇ ਚੰਗੀ ਤਰ੍ਹਾਂ ਪਕਾਓ।
10-15 ਮਿੰਟ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ, ਇਸ ਵਿਚ ਹਲਦੀ ਪਾਊਡਰ, ਲਾਲ ਮਿਰਚ ਪਾਊਡਰ ਅਤੇ ਨਮਕ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਸਬਜ਼ੀ ਪੱਕ ਜਾਣ 'ਤੇ ਇਸ ਨੂੰ ਗਰਮ ਪਰਾਠੇ ਜਾਂ ਫੁਲਕੇ ਨਾਲ ਸਰਵ ਕਰੋ।