ਸੀਤਾਫਲ ਦਾ ਨਾਮ ਸੁਣਦੇ ਹੀ ਹਰ ਕਿਸੇ ਦੇ ਮਨ 'ਚ ਇਹ ਸਵਾਲ ਆਉਂਦਾ ਹੈ ਕਿ ਇਸ ਫਲ ਦਾ ਨਾਂ ਮਾਂ ਸੀਤਾ ਦੇ ਨਾਂ 'ਤੇ ਕਿਉਂ ਰੱਖਿਆ ਗਿਆ ਹੈ। ਸਰਦੀਆਂ ਦੇ ਮੌਸਮ ਵਿੱਚ ਇਸ ਦੀ ਮੰਗ ਥੋੜੀ ਵੱਧ ਜਾਂਦੀ ਹੈ।
ਇਸ ਮੌਸਮ ਵਿੱਚ ਹਰ ਉਮਰ ਵਰਗ ਦੇ ਲੋਕ ਸੀਤਾਫਲ ਖਾਣਾ ਚਾਹੁੰਦੇ ਹਨ। ਬੱਚਿਆਂ, ਬਜ਼ੁਰਗਾਂ ਤੋਂ ਲੈ ਕੇ ਕੰਮ ਕਰਨ ਵਾਲੇ ਅਫਸਰਾਂ ਤੱਕ ਹਰ ਕੋਈ ਸੀਤਾਫਲ ਨੂੰ ਪਿਆਰ ਕਰਦਾ ਹੈ।
ਸੀਤਾਫਲ ਵਿੱਚ ਬਹੁਤ ਜ਼ਿਆਦਾ ਕੈਲੋਰੀ ਹੁੰਦੀ ਹੈ। ਇਹ ਆਇਰਨ ਦਾ ਵੀ ਚੰਗਾ ਸਰੋਤ ਹੈ। ਕਸਟਾਰਡ ਐਪਲ ਦਾ ਇੱਕ ਹੋਰ ਨਾਮ ਸ਼ਰੀਫਾ ਹੈ।
ਪੌਰਾਣਿਕ ਕਥਾਵਾਂ ਵਿੱਚ ਕਿਹਾ ਗਿਆ ਹੈ ਕਿ ਭਗਵਾਨ ਰਾਮ ਆਪਣੇ ਬਨਵਾਸ ਦੌਰਾਨ ਮਾਤਾ ਸੀਤਾ ਲਈ ਇਹ ਫਲ ਲਿਆਉਂਦੇ ਸਨ। ਵਨਵਾਸ ਦੇ ਦਿਨਾਂ ਦੌਰਾਨ ਮਾਤਾ ਸੀਤਾ ਸੀਤਾਫਲ ਨੂੰ ਸਭ ਤੋਂ ਵੱਧ ਪਸੰਦ ਕਰਦੇ ਸਨ।
ਕੁਝ ਗ੍ਰੰਥਾਂ 'ਚ ਕਿਹਾ ਗਿਆ ਹੈ ਕਿ ਜਦੋਂ ਰਾਵਣ ਨੇ ਮਾਤਾ ਸੀਤਾ ਨੂੰ ਅਗਵਾ ਕੀਤਾ ਤਾਂ ਉਹ ਭਗਵਾਨ ਰਾਮ ਨੂੰ ਯਾਦ ਕਰਕੇ ਰੋ ਰਹੇ ਸਨ ਤੇ ਜਿੱਥੇ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਆਏ ਜੋ ਜੰਗਲ 'ਚ ਡਿੱਗੇ ਉਸ ਤੋਂ ਸੀਤਾਫਲ ਦੇ ਰੁੱਖ ਪੈਦਾ ਹੋਏ।
ਇਹ ਫਲ ਦੇਖਣ ਵਿਚ ਵੀ ਜੰਗਲੀ ਲੱਗਦਾ ਹੈ। ਇਹ ਦੇਖਣ 'ਚ ਆਕਰਸ਼ਕ ਨਹੀਂ ਹੈ ਪਰ ਖਾਣ 'ਚ ਕਾਫੀ ਸੁਆਦ ਹੁੰਦਾ ਹੈ। ਛਠ ਪੂਜਾ ਦੌਰਾਨ ਇਸ ਫਲ ਦੀ ਬਹੁਤ ਮੰਗ ਹੁੰਦੀ ਹੈ।
ਸੀਤਾ ਫਲ ਦੀ ਸ਼ੁਰੂਆਤ 1000 ਈਸਾ ਪੂਰਵ ਤੋਂ ਪਹਿਲਾਂ ਅਮਰੀਕਾ 'ਚ ਹੋਈ। ਅੱਜ ਇਸ ਦੀ ਕਾਸ਼ਤ ਆਸਟ੍ਰੇਲੀਆ, ਬ੍ਰਾਜ਼ੀਲ, ਮਿਸਰ, ਇਜ਼ਰਾਈਲ, ਬਰਮਾ, ਫਿਲੀਪੀਨਜ਼, ਸਪੇਨ, ਸ਼੍ਰੀਲੰਕਾ, ਦੱਖਣੀ ਅਫਰੀਕਾ ਵਰਗੇ ਦੇਸ਼ਾਂ ਵਿੱਚ ਕੀਤੀ ਜਾਂਦੀ ਹੈ।