Lemon Water Side Effect: ਜ਼ਿਆਦਾ ਨਿੰਬੂ ਪਾਣੀ ਪੀਣਾ ਹੈ ਖਤਰਨਾਕ


By Neha Diwan05, Mar 2023 04:52 PMpunjabijagran.com

ਨਿੰਬੂ

ਅਸੀਂ ਸਾਰੇ ਜਾਣਦੇ ਹਾਂ ਕਿ ਨਿੰਬੂ ਪਾਣੀ ਸਾਡੀ ਸਿਹਤ ਲਈ ਕਿੰਨਾ ਫਾਇਦੇਮੰਦ ਹੈ। ਜੇਕਰ ਤੁਸੀਂ ਰੋਜ਼ ਸਵੇਰੇ ਉੱਠਣ ਤੋਂ ਬਾਅਦ ਨਿੰਬੂ ਦੇ ਨਾਲ ਕੋਸੇ ਕੋਸੇ ਪਾਣੀ ਨੂੰ ਪੀਓਗੇ ਤਾਂ ਤੁਹਾਡਾ ਭਾਰ ਘੱਟ ਹੋਣਾ ਸ਼ੁਰੂ ਹੋ ਜਾਵੇਗਾ।

ਫਾਇਦੇ ਨਾਲ ਨੁਕਸਾਨ

ਇਸ ਦੇ ਨਾਲ ਹੀ ਨਿੰਬੂ ਸਾਡੇ ਪਾਚਨ ਕਿਰਿਆ 'ਚ ਬਹੁਤ ਮਦਦਗਾਰ ਹੁੰਦਾ ਹੈ। ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਪਰ ਇਸ ਦੇ ਬਾਵਜੂਦ ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਨੁਕਸਾਨਦੇਹ ਹੋ ਸਕਦੀ ਹੈ।

ਨਿੰਬੂ 'ਚ ਪਾਏ ਜਾਂਦੇ ਹਨ ਪੋਸ਼ਕ ਤੱਤ

ਨਿੰਬੂ ਵਿਟਾਮਿਨ ਸੀ ਦਾ ਭਰਪੂਰ ਸਰੋਤ ਹੈ, ਜੇਕਰ ਸਰੀਰ ਵਿੱਚ ਇਸ ਪੋਸ਼ਕ ਤੱਤ ਦਾ ਪੱਧਰ ਵੱਧ ਜਾਵੇ ਤਾਂ ਇਹ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ

ਪੇਟ ਦਰਦ

ਵਿਟਾਮਿਨ ਸੀ ਦੀ ਜ਼ਿਆਦਾ ਮਾਤਰਾ ਵਧਣ ਨਾਲ ਪੇਟ 'ਚ ਐਸਿਡਿਕ ਸੈਕ੍ਰੇਸ਼ਨ ਵਧਣ ਦਾ ਡਰ ਰਹਿੰਦੈ, ਇਸ ਨਾਲ ਐਸੀਡਿਟੀ ਦਾ ਖਤਰਾ ਵਧ ਜਾਂਦੈ ਜ਼ਿਆਦਾ ਨਿੰਬੂ ਪਾਣੀ ਪੀਣ ਨਾਲ ਉਲਟੀ, ਦਸਤ ਅਤੇ ਜੀਅ ਕੱਚਾ ਲੱਗਦੈ

ਮੂੰਹ ਦੇ ਛਾਲੇ

ਜੇ ਤੁਸੀਂ ਨਿੰਬੂ ਪਾਣੀ ਜ਼ਿਆਦਾ ਪੀਂਦੇ ਹੋ ਤਾਂ ਇਸ ਵਿਚ ਮੌਜੂਦ ਸਿਟਰਿਕ ਐਸਿਡ ਮੂੰਹ ਦੇ ਟਿਸ਼ੂਆਂ ਵਿਚ ਸੋਜ ਪੈਦਾ ਕਰ ਦਿੰਦਾ ਹੈ, ਜਿਸ ਕਾਰਨ ਮੂੰਹ ਵਿਚ ਛਾਲੇ ਅਤੇ ਜਲਨ ਸ਼ੁਰੂ ਹੋ ਜਾਂਦੀ ਹੈ।

ਕਮਜ਼ੋਰ ਦੰਦ

ਜਦੋਂ ਵੀ ਤੁਸੀਂ ਨਿੰਬੂ ਪਾਣੀ ਪੀਂਦੇ ਹੋ ਤਾਂ straw ਦੀ ਵਰਤੋਂ ਕਰੋ, ਕਿਉਂਕਿ ਇਹ ਤੁਹਾਡੇ ਦੰਦਾਂ ਨਾਲ ਨਿੰਬੂ ਦੇ ਰਸ ਦੇ ਸੰਪਰਕ ਨੂੰ ਘੱਟ ਕਰੇਗਾ। ਅਜਿਹਾ ਕਰਨ ਨਾਲ ਦੰਦ ਕਮਜ਼ੋਰ ਨਹੀਂ ਹੋਣਗੇ।

ਡੀਹਾਈਡਰੇਸ਼ਨ

ਗਰਮੀਆਂ ਦੇ ਮੌਸਮ 'ਚ ਇਸ ਨੂੰ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਜ਼ਿਆਦਾ ਨਿੰਬੂ ਪਾਣੀ ਡੀਹਾਈਡਰੇਸ਼ਨ ਦਾ ਕਾਰਨ ਬਣ ਸਕਦਾ ਹੈ। ਜ਼ਿਆਦਾ ਸੇਵਨ ਨਾਲ ਵਾਰ-ਵਾਰ ਪਿਸ਼ਾਬ ਆ ਸਕਦਾ ਹੈ।

ਗੁਰਦੇ ਦੀ ਪੱਥਰੀ

ਨਿੰਬੂ ਪਾਣੀ ਦਾ ਜ਼ਿਆਦਾ ਸੇਵਨ ਕਰਨ ਨਾਲ ਗੁਰਦੇ ਦੀ ਪੱਥਰੀ ਦਾ ਖਤਰਾ ਹੋ ਸਕਦਾ ਹੈ। ਨਿੰਬੂ ਵਿੱਚ ਸਿਟਰਿਕ ਐਸਿਡ ਦੇ ਨਾਲ-ਨਾਲ ਆਕਸਲੇਟ ਵੀ ਹੁੰਦਾ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਗੁਰਦੇ ਦੀ ਪੱਥਰੀ ਹੋ ਸਕਦੀ ਹੈ।

Food Avoid in Stress: ਜੇ ਜੂਝ ਰਹੇ ਹੋ ਤਣਾਅ ਨਾਲ ਤਾਂ ਅੱਜ ਤੋਂ ਨਾ ਖਾਓ ਇਹ ਭੋਜਨ