Earrings Designs : ਰੋਜ਼ਾਨਾ ਪਹਿਨਣ ਲਈ ਟ੍ਰਾਈ ਕਰੋ ਇਹ ਝੁਮਕੇ ਡਿਜ਼ਾਈਨ
By Neha diwan
2024-03-08, 16:35 IST
punjabijagran.com
Earrings
ਜਿੱਥੇ ਔਰਤਾਂ ਵਿਆਹ ਦੀਆਂ ਪਾਰਟੀਆਂ ਵਿੱਚ ਭਾਰੀ ਝੁਮਕੇ ਪਹਿਨਣਾ ਪਸੰਦ ਕਰਦੀਆਂ ਹਨ, ਉਹ ਯਾਤਰਾ ਦੌਰਾਨ ਜਾਂ ਰੋਜ਼ਾਨਾ ਪਹਿਨਣ ਲਈ ਕੁਝ ਸਧਾਰਨ ਝੁਮਕੇ ਚਾਹੁੰਦੀਆਂ ਹਨ।
ਸਧਾਰਨ ਝੁਮਕੇ ਕੈਰੀ ਕਰਨਾ ਹੈ ਆਸਾਨ
ਤੁਸੀਂ ਰੋਜ਼ਾਨਾ ਸਧਾਰਨ ਝੁਮਕੇ ਪਹਿਨ ਸਕਦੇ ਹੋ ਅਤੇ ਇਹੀ ਕਾਰਨ ਹੈ ਕਿ ਔਰਤਾਂ ਸਧਾਰਨ ਝੁਮਕੇ ਪਹਿਨਣਾ ਪਸੰਦ ਕਰਦੀਆਂ ਹਨ ਜੋ ਟ੍ਰੈਂਡ ਵਿੱਚ ਹਨ ਅਤੇ ਤੁਹਾਨੂੰ ਆਕਰਸ਼ਕ ਵੀ ਬਣਾਉਂਦੇ ਹਨ।
ਸਟੋਨ ਵਰਕ ਵਾਲੇ ਝੁਮਕੇ
ਸਟੋਨ ਵਰਕ ਵਾਲੇ ਝੁਮਕੇ ਰੋਜ਼ਾਨਾ ਲਈ ਬਹੁਤ ਵਧੀਆਂ ਹਨ, ਇਨ੍ਹਾਂ ਝੁਮਕਿਆਂ 'ਤੇ ਛੋਟੇ-ਛੋਟੇ ਸਟੋਨ ਦਾ ਅਤੇ ਮਣਕਿਆਂ ਦਾ ਡਿਜ਼ਾਈਨ ਹੁੰਦਾ ਹੈ, ਜਿਸ ਕਾਰਨ ਝੁਮਕੇ ਖੂਬਸੂਰਤ ਲੱਗਦੇ ਹਨ।
ਸਟਾਰ ਸ਼ੇਪ ਵਾਲੇ ਝੁਮਕੇ
ਕੁੜੀਆਂ ਨੂੰ ਇਸ ਤਰ੍ਹਾਂ ਦੇ ਝੁਮਕੇ ਬਹੁਤ ਪਸੰਦ ਹਨ। ਇਹ ਝੁਮਕੇ ਸਟਾਰ ਸ਼ੇਪ ਵਿੱਚ ਬਣੇ ਹੁੰਦੇ ਹਨ ਅਤੇ ਸਧਾਰਨ ਹੋਣ ਕਾਰਨ ਇਹ ਝੁਮਕੇ ਕਾਫ਼ੀ ਟ੍ਰੇਂਡ ਵਿੱਚ ਹਨ।
ਪੱਤੇ ਵਾਲੇ ਝੁਮਕੇ
ਜਿੱਥੇ ਤੁਸੀਂ ਘਰ 'ਚ ਇਸ ਤਰ੍ਹਾਂ ਦੇ ਝੁਮਕੇ ਪਹਿਨ ਸਕਦੇ ਹੋ, ਉੱਥੇ ਹੀ ਤੁਸੀਂ ਪਾਰਟੀ ਜਾਂ ਕਿਸੇ ਈਵੈਂਟ 'ਚ ਵੀ ਇਸ ਤਰ੍ਹਾਂ ਦੇ ਝੁਮਕੇ ਪਹਿਨ ਸਕਦੇ ਹੋ। ਇਹ ਝੁਮਕੇ ਪੱਤੇ ਦੀ ਸ਼ਕਲ 'ਚ ਹਨ ਅਤੇ ਇਨ੍ਹਾਂ 'ਚ ਸਟੋਨ ਵਰਕ ਵੀ ਕੀਤਾ ਗਿਆ ਹੈ।
ALL PHOTO CREDIT : social media
ਬਰੈੱਡ ਪਕੌੜੇ ਨੂੰ ਸਵਾਦਿਸ਼ਟ ਬਣਾਉਣ ਲਈ ਟ੍ਰਾਈ ਕਰੋ ਇਹ ਚੀਜ਼ਾਂ ਸਟਫਿੰਗ 'ਚ
Read More