ਕੀ ਤੁਸੀਂ ਜਾਣਦੇ ਹੋ ਨਦੀ 'ਚ ਕਿਉਂ ਸੁੱਟੇ ਜਾਂਦੇ ਹਨ ਸਿੱਕੇ ..
By Neha diwan
2024-03-01, 13:26 IST
punjabijagran.com
ਨਦੀ ਵਿੱਚ ਸਿੱਕੇ ਸੁੱਟਣਾ
ਨਦੀ ਵਿੱਚ ਸਿੱਕੇ ਸੁੱਟਣਾ ਭਾਰਤੀ ਪਰੰਪਰਾ ਵਿੱਚ ਆਮ ਗੱਲ ਹੈ, ਖਾਸ ਕਰਕੇ ਧਾਰਮਿਕ ਸਥਾਨਾਂ 'ਤੇ। ਇਸ ਦੇ ਨਾਲ ਹੀ ਅਸੀਂ ਸਾਰਿਆਂ ਨੇ ਖੁਦ ਜਾਂ ਲੋਕਾਂ ਨੂੰ ਨਦੀ 'ਚ ਸਿੱਕੇ ਸੁੱਟਦੇ ਦੇਖਿਆ ਹੋਵੇਗਾ।
ਪ੍ਰਾਚੀਨ ਪਰੰਪਰਾ
ਨਦੀਆਂ ਵਿੱਚ ਸਿੱਕੇ ਸੁੱਟਣ ਦੀ ਪਰੰਪਰਾ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ। ਲੋਕ ਅਕਸਰ ਇਸ ਨੂੰ ਅੰਧਵਿਸ਼ਵਾਸ ਦੀ ਮਿਸਾਲ ਮੰਨਦੇ ਹਨ। ਪਰ ਇਹ ਇਸ ਤਰ੍ਹਾਂ ਨਹੀਂ ਹੈ।
ਤਾਂਬੇ ਦੇ ਸਿੱਕੇ
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲੇ ਸਮਿਆਂ ਵਿੱਚ ਤਾਂਬੇ ਦੇ ਸਿੱਕੇ ਪ੍ਰਚਲਤ ਸਨ। ਉਸ ਸਮੇਂ ਲੋਕ ਤਾਂਬੇ ਦੇ ਸਿੱਕੇ ਨਦੀ ਵਿੱਚ ਸੁੱਟਦੇ ਸਨ। ਇਸ ਦੇ ਨਾਲ ਹੀ ਤਾਂਬੇ ਨੂੰ ਸ਼ੁੱਧ ਮੰਨਿਆ ਜਾਂਦੈ ਤੇ ਭਗਵਾਨ ਨੂੰ ਵੀ ਚੜ੍ਹਾਇਆ ਜਾਂਦਾ ਹੈ।
ਪਾਣੀ ਨੂੰ ਸ਼ੁੱਧ ਕਰਦੈ ਤਾਂਬਾ
ਪਹਿਲੇ ਸਮਿਆਂ ਵਿੱਚ ਪਾਣੀ ਨੂੰ ਸ਼ੁੱਧ ਕਰਨ ਲਈ ਤਾਂਬੇ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਕਾਰਨ ਲੋਕ ਤਾਂਬੇ ਦੇ ਸਿੱਕੇ ਨਦੀਆਂ ਵਿੱਚ ਸੁੱਟ ਦਿੰਦੇ ਸਨ। ਅਸੀਂ ਜਾਣਦੇ ਹਾਂ ਕਿ ਤਾਂਬੇ ਨੂੰ ਸ਼ੁੱਧ ਧਾਤ ਮੰਨਿਆ ਜਾਂਦਾ ਹੈ।
ਵਿਗਿਆਨਕ ਕਾਰਨ
ਵਿਗਿਆਨ ਵਿੱਚ ਕਿਹਾ ਗਿਆ ਹੈ ਕਿ ਤਾਂਬਾ ਪਾਣੀ ਨੂੰ ਸ਼ੁੱਧ ਕਰਦਾ ਹੈ ਅਤੇ ਕਈ ਬਿਮਾਰੀਆਂ ਨੂੰ ਵੀ ਠੀਕ ਕਰਦਾ ਹੈ। ਇਸੇ ਕਰਕੇ ਪਹਿਲੇ ਸਮਿਆਂ ਵਿੱਚ ਤਾਂਬੇ ਦੇ ਭਾਂਡੇ ਹੁੰਦੇ ਸਨ ਅਤੇ ਲੋਕ ਇਨ੍ਹਾਂ ਭਾਂਡਿਆਂ ਵਿੱਚ ਪਾਣੀ ਪੀਂਦੇ ਸਨ।
ਲਾਲ ਕਿਤਾਬ 'ਚ ਵਰਣਨ
ਲਾਲ ਕਿਤਾਬ ਵਿੱਚ ਵੀ ਤਾਂਬੇ ਦਾ ਵਰਣਨ ਕੀਤਾ ਗਿਆ ਹੈ ਜੇਕਰ ਕੋਈ ਵਿਅਕਤੀ ਸੂਰਜ ਅਤੇ ਪੂਰਵਜਾਂ ਨੂੰ ਖੁਸ਼ ਕਰਨਾ ਚਾਹੁੰਦਾ ਹੈ ਤਾਂ ਤਾਂਬੇ ਨੂੰ ਵਗਦੇ ਪਾਣੀ ਵਿੱਚ ਪਾ ਦੇਣਾ ਚਾਹੀਦਾ ਹੈ
ਸ਼ਰਧਾ ਦਾ ਪ੍ਰਤੀਕ
ਅੱਜ ਵੀ ਲੋਕ ਨਦੀ ਵਿੱਚ ਸਿੱਕੇ ਸੁੱਟਦੇ ਹਨ। ਅਜਿਹਾ ਇਸ ਲਈ ਕਿਉਂਕਿ ਇਸ ਪਰੰਪਰਾ ਨਾਲ ਲੋਕਾਂ ਦੀ ਸ਼ਰਧਾ ਅਤੇ ਵਿਸ਼ਵਾਸ ਜੁੜਿਆ ਹੋਇਆ ਹੈ।
ਜੇ ਡਸਟਬਿਨ ਨੂੰ ਰੱਖਦੇ ਹੋ ਗਲਤ ਦਿਸ਼ਾ ਤਾਂ ਕੀ ਹੁੰਦਾ ਹੈ?
Read More