ਜਾਣੋ ਹਲਦੀ ਵਾਲਾ ਦੁੱਧ ਪੀ ਕੇ ਕਿਨ੍ਹਾਂ ਸਮੱਸਿਆਵਾਂ ਤੋਂ ਪਾ ਸਕਦੇ ਹੋ ਛੁਟਕਾਰਾ !


By Ramandeep Kaur27, Oct 2022 02:12 PMpunjabijagran.com

ਹਲਦੀ ਵਾਲਾ ਦੁੱਧ

ਭਾਵੇਂ ਗਲੇ ਦੀ ਖਰਾਸ਼ ਦੀ ਸਮੱਸਿਆ ਹੋਵੇ ਜਾਂ ਸੱਟ, ਸਾਡੇ ਬਜ਼ੁਰਗ ਸਾਨੂੰ ਤੁਰੰਤ ਰਾਹਤ ਪਾਉਣ ਲਈ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ।

ਗੋਲਡਨ ਮਿਲਕ

ਦੁੱਧ ਵਿਚ ਹਲਦੀ ਪਾਉਣ ਨਾਲ ਇਸਦਾ ਰੰਗ ਪੀਲਾ ਹੋਣ ਕਾਰਨ ਇਸ ਨੂੰ 'ਗੋਲਡਨ ਮਿਲਕ' ਵੀ ਕਿਹਾ ਜਾਂਦਾ ਹੈ।

ਜੋੜਾਂ ਦੇ ਦਰਦ ਤੋਂ ਰਾਹਤ

ਵਧਦੀ ਉਮਰ ਦੇ ਨਾਲ ਔਰਤਾਂ ਨੂੰ ਜੋੜਾਂ ਦੇ ਦਰਦ ਤੇ ਸੋਜ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਹਲਦੀ ਵਾਲਾ ਦੁੱਧ ਤੁਹਾਡੀ ਇਸ ਸਮੱਸਿਆ ਨੂੰ ਘੱਟ ਕਰ ਸਕਦਾ ਹੈ।

ਯਾਦਦਾਸ਼ਤ

ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਯਾਦਦਾਸ਼ਤ ਅਤੇ ਦਿਮਾਗ ਦੀ ਕਾਰਜਸ਼ੀਲਤਾ 'ਚ ਸੁਧਾਰ ਹੁੰਦਾ ਹੈ।

ਇਮਿਊਨ ਸਿਸਟਮ

ਇਮਿਊਨ ਸਿਸਟਮ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਆਪਣੀ ਡਾਈਟ 'ਚ ਹਲਦੀ ਵਾਲੇ ਦੁੱਧ ਨੂੰ ਸ਼ਾਮਲ ਕਰੋ।

ਸਿਹਤਮੰਦ ਦਿਲ

ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਣ 'ਚ ਹਲਦੀ ਵਾਲਾ ਦੁੱਧ ਮਹੱਤਵਪੂਰਨ ਰੋਲ ਅਦਾ ਕਰਦਾ ਹੈ ।

ਸੱਟਾਂ ਲਈ ਰਾਹਤ

ਹਲਦੀ 'ਚ ਐਂਟੀਬੈਕਟੀਰੀਅਲ, ਐਂਟੀਵਾਇਰਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਮਾਮੂਲੀ ਸੱਟਾਂ 'ਤੇ ਹਲਦੀ ਵਾਲਾ ਦੁੱਧ ਪੀਣ ਨਾਲ ਆਰਾਮ ਮਿਲਦਾ ਹੈ।

ਪੇਟ ਸਬੰਧੀ ਸਮੱਸਿਆਵਾਂ

ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਪੇਟ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਬਜ਼, ਐਸੀਡਿਟੀ ਆਦਿ ਤੋਂ ਰਾਹਤ ਦਿਵਾਉਣ ਲਈ ਮਦਦਗਾਰ ਹੈ।

ਮਜ਼ਬੂਤ ਹੱਡੀਆਂ

ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਹੱਡੀਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।

ਅਕਸਰ ਸਾਹ ਲੈਣ 'ਚ ਹੁੰਦੀ ਹੈ ਪਰੇਸ਼ਾਨੀ ! ਤਾਂ ਇਹ ਹੋ ਸਕਦੇ ਨੇ ਕਾਰਨ