ਛੋਲਿਆਂ ਦੀ ਦਾਲ ਸਿਹਤ ਲਈ ਕਾਫ਼ੀ ਪੋਸ਼ਟਿਕ ਹੁੰਦੀ ਹੈ ਤੇ ਖਾਣ 'ਚ ਸਵਾਦ ਹੁੰਦੀ ਹੈ। ਇਸ 'ਚ ਸੋਡੀਅਮ, ਪੋਟਾਸ਼ੀਅਮ, ਫਾਈਬਰ, ਆਇਰਨ, ਕੈਲਸ਼ੀਅਮ ਤੇ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ।
ਡਾਈਟ 'ਚ ਛੋਲਿਆਂ ਦੀ ਦਾਲ ਜ਼ਰੂਰ ਸ਼ਾਮਲ ਕਰੋ। ਇਸ ਦਾਲ 'ਚ ਫਾਈਬਰ ਮੌਜੂਦ ਹੋਣ ਕਰਕੇ ਪੇਟ ਲੰਮੇ ਸਮੇਂ ਤਕ ਭਰਿਆ ਰਹਿੰਦਾ ਹੈ।
ਛੋਲਿਆਂ ਦੀ ਦਾਲ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਹੱਡੀਆਂ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਛੋਲਿਆਂ ਦੀ ਦਾਲ ਖਾਣ ਨਾਲ ਡਾਇਬੀਟੀਜ਼ ਕੰਟਰੋਲ ਹੁੰਦੀ ਹੈ। ਇਙ ਸ਼ੂਗਰ ਦੇ ਮਰੀਜ਼ਾ ਲਈ ਬਹੁਤ ਫਾਇਦੇਮੰਦ ਹੈ
ਛੋਲਿਆਂ ਦੀ ਦਾਲ 'ਚ ਮੌਜੂਦ ਪ੍ਰੋਟੀਨ ਸਰੀਰ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਨੂੰ ਖਾਣ ਨਾਲ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ ਤੇ ਸਰੀਰ ਮਜ਼ਬੂਤ ਹੁੰਦਾ ਹੈ।
ਛੋਲਿਆਂ ਦੀ ਦਾਲ 'ਚ ਫਾਈਬਰ ਤੇ ਪੋਟਾਸ਼ੀਅਮ ਦਿਲ ਦੀਆ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਹੁੰਦਾ ਹੈ ਤੇ ਸਰੀਰ ਤੰਦਰੁਸਤ ਰਹਿੰਦਾ ਹੈ। ਕੋਲੈਸਟ੍ਰੋਲ ਦਾ ਖ਼ਤਰਾ ਘੱਟ ਹੁੰਦਾ ਹੈ।
ਛੋਲਿਆਂ ਦੀ ਦਾਲ 'ਚ ਜ਼ਿੰਕ, ਕੈਲਸ਼ੀਅਮ, ਪ੍ਰੋਟੀਨ, ਫੋਲੇਟ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਜੋ ਸਰੀਰ ਨੂੰ ਜ਼ਰੂਰੀ ਊਰਜਾ ਦਿੰਦੇ ਹਨ।