ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਦੇਸ਼ ਵਿਚ ਕੜਾਕੇ ਦੀ ਠੰਢ ਪੈ ਰਹੀ ਹੈ। ਜਿਸ ਕਾਰਨ ਲੋਕ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਇਸ ਮੌਸਮ 'ਚ ਠੰਡ ਕਾਰਨ ਸਰਦੀ-ਜ਼ੁਕਾਮ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ।
ਕਮਜ਼ੋਰ ਇਮਿਊਨਿਟੀ ਕਾਰਨ ਤੁਸੀਂ ਜਲਦੀ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹੋ। ਠੰਢ ਤੋਂ ਬਚਣ ਲਈ ਗਰਮ ਕੱਪੜੇ ਪਹਿਨਣ ਦੇ ਨਾਲ-ਨਾਲ ਖਾਣ-ਪੀਣ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ।
ਜ਼ੁਕਾਮ ਤੋਂ ਬਚਣ ਲਈ ਤੁਸੀਂ ਦਾਲਚੀਨੀ ਵਾਲੀ ਚਾਹ ਲੈ ਸਕਦੇ ਹੋ। ਇਸ ਦੇ ਲਈ ਤੁਸੀਂ ਪਾਣੀ 'ਚ ਦਾਲਚੀਨੀ ਪਾਓ, ਫਿਰ ਇਸ ਨੂੰ ਉਬਾਲ ਲਓ। ਜਦੋਂ ਇਹ ਡਰਿੰਕ ਗਰਮ ਹੋ ਜਾਵੇ ਤਾਂ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।
ਰਸੋਈ 'ਚ ਮੌਜੂਦ ਹਲਦੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਹਲਦੀ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਹੁੰਦੀ ਹੈ।
ਕੇਸਰ ਦਾ ਅਸਰ ਗਰਮ ਹੁੰਦਾ ਹੈ। ਤੁਸੀਂ ਕੇਸਰ ਨੂੰ ਦੁੱਧ ਵਿੱਚ ਮਿਲਾ ਕੇ ਸੇਵਨ ਕਰ ਸਕਦੇ ਹੋ। ਇਸ ਮੌਸਮ 'ਚ ਕੇਸਰ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।
ਇਸ ਨੂੰ ਬਣਾਉਣ ਲਈ ਤੁਲਸੀ, ਅਦਰਕ, ਇਲਾਇਚੀ, ਲੌਂਗ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਇਹ ਕਈ ਬੀਮਾਰੀਆਂ ਤੋਂ ਬਚਾਉਣ 'ਚ ਮਦਦਗਾਰ ਹੈ।