ਪਾਲਕ ਤੋਂ ਬਣਾਓ ਇਹ ਸਵਾਦਿਸ਼ਟ ਪਕਵਾਨ, ਬੱਚੇ ਵੀ ਕਹਿਣਗੇ 'ਵਾਹ'


By Neha diwan2023-11-21, 10:53 ISTpunjabijagran.com

ਪਾਲਕ ਪਨੀਰ

ਪਾਲਕ ਪਨੀਰ ਖਾਣ 'ਚ ਬਹੁਤ ਸਵਾਦਿਸ਼ਟ ਹੁੰਦਾ ਹੈ ਅਤੇ ਇਹ ਕਾਫੀ ਸਿਹਤਮੰਦ ਵੀ ਹੁੰਦਾ ਹੈ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ।

ਸਟੈਪ 1

ਸਭ ਤੋਂ ਪਹਿਲਾਂ ਇਕ ਵੱਡੇ ਭਾਂਡੇ 'ਚ ਪਾਣੀ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਲਓ। ਜਦੋਂ ਪਾਣੀ ਉਬਲ ਜਾਵੇ ਤਾਂ ਇਸ 'ਚ ਪਾਲਕ ਪਾ ਕੇ 2 ਮਿੰਟ ਜਾਂ ਪੱਤੇ ਚੰਗੀ ਤਰ੍ਹਾਂ ਉਬਲਣ ਤਕ ਪਕਾਓ

ਸਟੈਪ 2

ਹੁਣ ਉਬਲੀ ਹੋਈ ਪਾਲਕ ਨੂੰ ਹਲਕਾ ਠੰਢਾ ਕਰ ਕੇ ਮਿਕਸਰ ਜਾਰ 'ਚ ਪਾਓ ਤੇ ਲਸਣ ਦੀਆਂ 2 ਕਲੀਆਂ, 1 ਇੰਚ ਅਦਰਕ ਅਤੇ 3 ਮਿਰਚਾਂ ਪਾ ਕੇ ਚੰਗੀ ਤਰ੍ਹਾਂ ਪੀਸ ਲਓ।

ਸਟੈਪ 3

ਇੱਕ ਵੱਡੀ ਕੜ੍ਹਾਈ ਵਿੱਚ 2 ਚਮਚ ਤੇਲ, 1 ਚੱਮਚ ਮੱਖਣ, 1 ਸੁੱਕੀ ਲਾਲ ਮਿਰਚ, 1 ਚੱਮਚ ਜੀਰਾ ਤੇ 1 ਬੇ ਪੱਤਾ ਗਰਮ ਕਰੋ। ਮਸਾਲੇ ਨੂੰ ਘੱਟ ਅੱਗ 'ਤੇ ਉਦੋਂ ਤੱਕ ਭੁੰਨ ਲਓ ਜਦੋਂ ਤੱਕ ਉਹ ਖੁਸ਼ਬੂਦਾਰ ਨਾ ਹੋ ਜਾਣ।

ਸਟੈਪ 4

ਹੁਣ 1 ਪਿਆਜ਼, 1 ਚਮਚ ਅਦਰਕ ਲਸਣ ਦਾ ਪੇਸਟ ਨੂੰ ਸੁਨਹਿਰੀ ਹੋਣ ਤਕ ਭੁੰਨੋ। ਅੱਗ ਨੂੰ ਘੱਟ ਰੱਖੋ, ¼ ਚੱਮਚ ਹਲਦੀ, ½ ਚੱਮਚ ਮਿਰਚ ਪਾਊਡਰ, ½ ਚੱਮਚ ਧਨੀਆ ਪਾਊਡਰ ਅਤੇ 1 ਚੱਮਚ ਨਮਕ ਪਾਓ ਅਤੇ ਮਸਾਲੇ ਨੂੰ ਭੁੰਨ ਲਓ।

ਸਟੈਪ 5

ਇਸ ਵਿਚ 1 ਟਮਾਟਰ ਪਾਓ ਤੇ ਟਮਾਟਰ ਦੇ ਨਰਮ ਹੋਣ ਤੱਕ ਪਕਾਓ। ਹੁਣ ਇਸ 'ਚ ਪਿਸੀ ਹੋਈ ਪਾਲਕ ਪਾਓ ਅਤੇ ਚੰਗੀ ਤਰ੍ਹਾਂ ਪਕਾਓ। ਹੁਣ 1 ਚਮਚ ਕਰੀਮ ਪਾਓ। 250 ਗ੍ਰਾਮ ਪਨੀਰ ਪਾ ਕੇ 2 ਮਿੰਟ ਤੱਕ ਘੱਟ ਅੱਗ 'ਤੇ ਪਕਾਓ।

ਸਟੈਪ 6

ਨਾਲ ਹੀ ½ ਚੱਮਚ ਗਰਮ ਮਸਾਲਾ ਤੇ 1 ਚਮਚ ਕਸੂਰੀ ਮੇਥੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਪਾਲਕ ਪਨੀਰ ਤਿਆਰ ਹੈ।

ਜਲਦੀ ਲਈ ਲੱਭ ਰਹੇ ਹੋ ਕੋਈ ਰੈਸਿਪੀ ਤਾਂ ਬਣਾਓ ਇਹ ਆਲੂ ਦੀ ਸਬਜ਼ੀ