ਸ਼ੂਗਰ ਤੋਂ ਲੈ ਕੇ ਕੈਂਸਰ ਦਾ ਵੀ ਬਚਾਅ, ਜਾਣੋ ਦਾਲਚੀਨੀ ਦੇ ਸ਼ਾਨਦਾਰ ਫਾਇਦੇ
By Neha Diwan
2023-02-14, 13:49 IST
punjabijagran.com
ਦਾਲਚੀਨੀ
ਦਾਲਚੀਨੀ ਇਕ ਅਜਿਹਾ ਮਸਾਲਾ ਹੈ, ਜਿਸ ਦੀ ਵਰਤੋਂ ਪੂਰੀ ਦੁਨੀਆ ਵਿਚ ਕੀਤੀ ਜਾਂਦੀ ਹੈ। ਸ਼ਾਨਦਾਰ ਸੁਗੰਧ ਅਤੇ ਸੁਆਦ ਵਾਲਾ ਇਹ ਮਸਾਲਾ ਭੋਜਨ ਦੇ ਨਾਲ ਕੇਕ ਵਿੱਚ ਵੀ ਜੋੜਿਆ ਜਾਂਦਾ ਹੈ।
ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ
ਦਾਲਚੀਨੀ, ਹੋਰ ਮਸਾਲਿਆਂ ਵਾਂਗ, ਪੌਲੀਫੇਨੌਲ ਨਾਮਕ ਪੌਦਿਆਂ ਦੇ ਮਿਸ਼ਰਣ ਸ਼ਾਮਲ ਕਰਦੇ ਹਨ, ਜਿਨ੍ਹਾਂ ਵਿੱਚ ਸੁਰੱਖਿਆ, ਐਂਟੀਆਕਸੀਡੈਂਟ ਗੁਣ ਹੁੰਦੇ ਹਨ।
ਦਾਲਚੀਨੀ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਹੈ
ਦਾਲਚੀਨੀ ਵਿਚ ਚਿਕਿਤਸਕ ਗੁਣ ਵੀ ਹੁੰਦੇ ਹਨ, ਇਸੇ ਕਰਕੇ ਚੀਨੀ ਜੜੀ-ਬੂਟੀਆਂ ਦੀ ਦਵਾਈ ਵਿਚ ਇਸ ਦੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ। ਇਹ ਬੈਕਟੀਰੀਆ ਤੇ ਫੰਗਲ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦਗਾਰ ਹੈ।
ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ
ਕੁਝ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਦਾਲਚੀਨੀ ਵਿੱਚ ਫਲੂ ਅਤੇ ਡੇਂਗੂ ਵਰਗੇ ਵਾਇਰਸਾਂ ਤੋਂ ਬਚਾਉਣ ਦੇ ਗੁਣ ਵੀ ਹੁੰਦੇ ਹਨ।
ਟਾਈਪ-2 ਡਾਇਬਟੀਜ਼ ਦੇ ਖਤਰੇ ਨੂੰ ਘੱਟ ਕਰਦਾ ਹੈ
ਮੰਨਿਆ ਜਾਂਦਾ ਹੈ ਕਿ ਦਾਲਚੀਨੀ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ। ਕਈ ਅਜ਼ਮਾਇਸ਼ਾਂ ਤੋਂ ਇਹ ਵੀ ਸਪੱਸ਼ਟ ਹੈ ਕਿ ਇਸ ਦੀ ਵਰਤੋਂ ਸ਼ੂਗਰ ਵਿਚ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਦਾ ਕੰਮ ਕਰਦੀ ਹੈ।
ਬਲੱਡ ਪ੍ਰੈਸ਼ਰ
ਖੋਜ ਦੱਸਦੀ ਹੈ ਕਿ ਇਸ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਵੀ ਮਦਦਗਾਰ ਹੋ ਸਕਦਾ ਹੈ। ਹਾਲਾਂਕਿ, ਇਸ ਵਿਸ਼ੇ ਵਿੱਚ ਹੋਰ ਖੋਜ ਦੀ ਵੀ ਲੋੜ ਹੈ।
ਦਿਲ ਦੇ ਰੋਗਾਂ ਤੋਂ ਬਚਾਉਂਣਾ
ਸਿਰਫ ਬਲੱਡ ਪ੍ਰੈਸ਼ਰ ਹੀ ਨਹੀਂ, ਦਾਲਚੀਨੀ ਦਾ ਸੇਵਨ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ਦਾ ਵੀ ਕੰਮ ਕਰਦਾ ਹੈ। ਜਿਸ ਦਾ ਸਿੱਧਾ ਅਸਰ ਤੁਹਾਡੇ ਦਿਲ ਦੀ ਸਿਹਤ 'ਤੇ ਪੈ ਸਕਦਾ ਹੈ।
ਕੈਂਸਰ ਤੋਂ ਬਚਾ
ਖੋਜ ਤੋਂ ਪਤਾ ਚੱਲਦੈ ਕਿ ਦਾਲਚੀਨੀ ਕੈਂਸਰ ਤੋਂ ਬਚਾਅ ਕਰਨ ਦੇ ਵੀ ਸਮਰੱਥ ਹੈ। ਇਹ ਕੈਂਸਰ ਸੈੱਲਾਂ ਦੇ ਵਿਕਾਸ ਨੂੰ ਹੌਲੀ ਕਰ ਦਿੰਦੈ ਖੂਨ ਦੀਆਂ ਨਾੜੀਆਂ 'ਚ ਟਿਊਮਰ ਦੇ ਗਠਨ ਨੂੰ ਸੀਮਤ ਕਰਦੈ ਤੇ ਕੈਂਸਰ ਸੈੱਲਾਂ ਨੂੰ ਮਾਰਦਾ ਹੈ
ਆਖ਼ਰਕਾਰ ਇੱਕ ਦਿਨ 'ਚ ਕਿੰਨਾ ਪਾਣੀ ਪੀਣਾ ਸਹੀ ਹੋਵੇਗਾ ਤੁਹਾਡੇ ਲਈ?
Read More