ਜਦੋਂ ਸਰੀਰ ਦਾ ਕੋਈ ਅੰਗ ਸੁੰਨ ਹੁੰਦਾ ਹੈ, ਤਾਂ ਹਲਕੀ ਝਨਝਨਾਹਟ ਹੁੰਦੀ ਹੈ। ਉਸ ਅੰਗ 'ਚ ਸੂਈ ਚੁੱਭਣ ਵਾਂਗ ਮਹਿਸੂਸ ਹੁੰਦਾ ਹੈ ਪਰ ਦਰਦ ਦਾ ਪਤਾ ਨਹੀਂ ਲਗਦਾ।
ਖ਼ੂਨ ਦੇ ਸੰਚਾਰਨ 'ਚ ਰੁਕਾਵਟ ਪੈਦਾ ਹੋਣ ਨਾਲ ਸਰੀਰ 'ਚ ਸੁੰਨਤਾ ਆਉਂਦੀ ਹੈ। ਜੇ ਸਰੀਰ ਦੇ ਕਿਸੇ ਵਿਸ਼ੇਸ਼ ਭਾਗ ਨੂੰ ਪੂਰੀ ਮਾਤਰਾ ’ਚ ਸ਼ੁੱਧ ਹਵਾ ਨਹੀਂ ਮਿਲਦੀ ਤਾਂ ਸਰੀਰ ਦਾ ਉਹ ਭਾਗ ਸੁੰਨ ਹੋ ਜਾਂਦਾ ਹੈ।
ਪਪੀਤਾ ਜਾਂ ਸ਼ਰੀਫੇ ਦੇ ਬੀਜਾਂ ਨੂੰ ਪੀਸ ਕੇ ਸਰ੍ਹੋਂ ਦੇ ਤੇਲ 'ਚ ਮਿਲਾ ਕੇ ਸੁੰਨ ਹੋਣ ਵਾਲੇ ਅੰਗਾਂ ਦੀ ਹੌਲੀ-ਹੌਲੀ ਮਾਲਿਸ਼ ਕਰੋ।
ਸਵੇਰੇ ਉੱਠ ਕੇ ਸੁੰਡ ਅਤੇ ਲਸਣ ਦੀਆਂ ਦੋ ਕਲੀਆਂ ਨੂੰ ਚਬਾ ਕੇ ਉਪਰੋਂ ਪਾਣੀ ਪੀ ਲਵੋ। ਅੱਠ-ਦੱਸ ਦਿਨਾਂ ਤਕ ਲਗਾਤਾਰ ਕਰਨ ਨਾਲ ਸੁੰਨ ਵਾਲੀ ਜਗ੍ਹਾ ਠੀਕ ਹੋ ਜਾਂਦੀ ਹੈ।
ਤਿਲਾਂ ਦੇ ਤੇਲ 'ਚ ਇੱਕ ਚਮਚ ਅਜਵਾਇਣ ਤੇ ਲਸਣ ਦੀਆਂ ਦੋ ਕਲੀਆਂ ਪੀਸ ਕੇ ਪਾਓ। ਫਿਰ ਤੇਲ ਨੂੰ ਛਾਣ ਕੇ ਸ਼ੀਸ਼ੀ 'ਚ ਭਰ ਲਓ। ਇਸ ਤੇਲ ਨਾਲ ਸੁੰਨ ਵਾਲੀ ਜਗ੍ਹਾ 'ਤੇ ਮਾਲਿਸ਼ ਕਰੋ।
ਕਾਲੀ ਮਿਰਚ ਤੇ ਇਲਾਇਚੀ ਨੂੰ ਪਾਣੀ 'ਚ ਪੀਸ ਕੇ ਚਮੜੀ 'ਤੇ ਲਗਾਓ, ਰਾਹਤ ਮਿਲੇਗੀ।
ਰਾਤ ਨੂੰ ਸੌਣ ਸਮੇਂ ਤਲੀਆਂ 'ਤੇ ਦੇਸੀ ਘਿਓ ਦੀ ਮਾਲਿਸ਼ ਕਰੋ। ਇਸ ਨਾਲ ਪੈਰਾਂ ਦਾ ਸੁੰਨਾਪਨ ਖ਼ਤਮ ਹੋ ਜਾਵੇਗਾ।
100 ਗ੍ਰਾਮ ਨਾਰੀਅਲ ਦੇ ਤੇਲ 'ਚ 5 ਗ੍ਰਾਮ ਜੈਫਲ ਦਾ ਚੂਰਨ ਮਿਲਾ ਕੇ ਚਮੜੀ ਜਾਂ ਸੁੰਨ ਹੋਣ ਵਾਲੀਆਂ ਥਾਵਾਂ 'ਤੇ ਲਗਾਓ।