ਜਾਣੋ ਐਸ਼ਵਰਿਆ ਰਾਏ ਬੱਚਨ ਦੇ ਜੀਵਨ ਦੀਆਂ ਕੁਝ ਦਿਲਚਸਪ ਗੱਲਾਂ


By Neha Diwan2023-04-21, 11:33 ISTpunjabijagran.com

ਐਸ਼ਵਰਿਆ ਰਾਏ ਬੱਚਨ

ਆਪਣੀਆਂ ਡੂੰਘੀਆਂ ਨੀਲੀਆਂ ਅੱਖਾਂ ਅਤੇ ਮਨਮੋਹਕ ਮੁਸਕਰਾਹਟ ਨਾਲ ਕਰੋੜਾਂ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਬੱਚੀ ਦਾ ਜਨਮ 1 ਨਵੰਬਰ 1973 ਨੂੰ ਮੰਗਲੁਰੂ ਵਿੱਚ ਹੋਇਆ ਸੀ।

ਕਲਾਸੀਕਲ ਡਾਂਸ

ਬਚਪਨ ਵਿੱਚ ਐਸ਼ ਨੇ ਪੰਜ ਸਾਲ ਤੱਕ ਕਲਾਸੀਕਲ ਡਾਂਸ ਅਤੇ ਸੰਗੀਤ ਦੀ ਸਿਖਲਾਈ ਲਈ।

ਸਿੱਖਿਆ

ਐਸ਼ਵਰਿਆ ਰਾਏ ਨੇ ਆਪਣੀ ਸ਼ੁਰੂਆਤੀ ਸਿੱਖਿਆ ਹੈਦਰਾਬਾਦ, ਆਂਧਰਾ ਪ੍ਰਦੇਸ਼ ਤੋਂ ਕੀਤੀ। ਬਾਅਦ ਵਿੱਚ ਉਸਦਾ ਪਰਿਵਾਰ ਮੁੰਬਈ ਸ਼ਿਫਟ ਹੋ ਗਿਆ। ਮੁੰਬਈ ਵਿੱਚ ਡੀਜੀ ਰੂਪਰੇਲ ਕਾਲਜ, ਮਾਟੁੰਗਾ ਵਿੱਚ ਪੜ੍ਹਾਈ ਕੀਤੀ।

ਮਾਡਲਿੰਗ

ਪੜ੍ਹਾਈ ਦੌਰਾਨ ਉਸ ਨੂੰ ਮਾਡਲਿੰਗ ਦੇ ਆਫਰ ਮਿਲਣ ਲੱਗੇ। ਕਈ ਟੈਲੀਵਿਜ਼ਨ ਇਸ਼ਤਿਹਾਰਾਂ ਵਿੱਚ ਦਿਖਾਈ ਦੇਣ ਤੋਂ ਬਾਅਦ, ਉਸਨੇ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਮਨ ਬਣਾਇਆ।

1994 ਵਿੱਚ ਮਿਸ ਇੰਡੀਆ ਬਣੀ

ਜਦੋਂ ਐਸ਼ਵਰਿਆ ਰਾਏ ਨੇ ਮਿਸ ਇੰਡੀਆ ਲਈ ਨਾਮਜ਼ਦਗੀ ਦਿੱਤੀ ਸੀ ਤਾਂ ਉਸ ਦੇ ਨਾਂ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ।

ਅਦਾਕਾਰੀ ਦਾ ਸਫ਼ਰ ਸ਼ੁਰੂ ਹੋਇਆ

ਉਨ੍ਹਾਂ ਨੇ ਸਾਲ 1997 'ਚ ਤਾਮਿਲ ਫਿਲਮ 'ਇਰੁਵਰ' ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਉਸ ਦੀ ਪਹਿਲੀ ਹਿੰਦੀ ਫਿਲਮ 'ਔਰ ਪਿਆਰ ਹੋ ਗਿਆ' ਸੀ। ਉਸ ਦੀ ਪਹਿਲੀ ਵਪਾਰਕ ਸਫ਼ਲ ਫ਼ਿਲਮ 'ਜੀਨਸ' ਸੀ।

ਇਨ੍ਹਾਂ ਫਿਲਮਾਂ ਤੋਂ ਪਛਾਣ ਮਿਲੀ

ਐਸ਼ਵਰਿਆ ਰਾਏ ਨੇ 'ਹਮ ਦਿਲ ਦੇ ਚੁਕੇ ਸਨਮ', 'ਮੁਹੱਬਤੇਂ', 'ਦੇਵਦਾਸ', 'ਹਮਾਰਾ ਦਿਲ ਆਪਕੇ ਪਾਸ ਹੈ' ਵਰਗੀਆਂ ਫਿਲਮਾਂ ਨਾਲ ਸਫਲਤਾ ਦਾ ਸਵਾਦ ਚੱਖਿਆ।

ਵਿਆਹ

ਐਸ਼ਵਰਿਆ ਰਾਏ ਨੇ ਸਾਲ 2007 ਵਿੱਚ ਅਮਿਤਾਭ ਬੱਚਨ ਤੇ ਜਯਾ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਨਾਲ ਵਿਆਹ ਕੀਤਾ ਸੀ। ਇਸ ਤਰ੍ਹਾਂ ਐਸ਼ਵਰਿਆ ਇੱਕ ਖੁਸ਼ਹਾਲ ਅਤੇ ਪਿਆਰ ਕਰਨ ਵਾਲੇ ਬੱਚਨ ਪਰਿਵਾਰ ਦਾ ਹਿੱਸਾ ਬਣ ਗਈ।

ਧੀ ਨੂੰ ਜਨਮ

ਅਭਿਸ਼ੇਕ ਅਤੇ ਐਸ਼ਵਰਿਆ ਨੇ 16 ਨਵੰਬਰ 2011 ਨੂੰ ਆਪਣੀ ਬੇਟੀ ਆਰਾਧਿਆ ਬੱਚਨ ਦਾ ਸਵਾਗਤ ਕੀਤਾ। ਸਾਲ 2015 'ਚ ਐਸ਼ਵਰਿਆ ਰਾਏ ਫਿਲਮ ਜਜ਼ਬਾ ਨਾਲ ਸਿਨੇਮਾਘਰਾਂ 'ਚ ਵਾਪਸੀ ਕੀਤੀ, ਇਹ ਫਿਲਮ ਫਲਾਪ ਰਹੀ।

ਫਿਲਮਾਂ 'ਚ ਵਾਪਸੀ

2016 ਦੀ ਫਿਲਮ 'ਐ ਦਿਲ ਹੈ ਮੁਸ਼ਕਿਲ', ਇਸ ਫਿਲਮ 'ਚ ਐਸ਼ਵਰਿਆ ਨਾਲ ਅਨੁਸ਼ਕਾ ਸ਼ਰਮਾ ਅਤੇ ਰਣਬੀਰ ਕਪੂਰ ਵੀ ਸਨ। ਐਸ਼ ਅਤੇ ਰਣਬੀਰ ਕਪੂਰ ਦੇ ਬੋਲਡ ਸੀਨਜ਼ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ।

PS-2

ਐਸ਼ਵਰਿਆ ਰਾਏ ਬੱਚਨ ਸਾਲ 2022 ਵਿੱਚ ਰਤਨਮ ਦੇ ਤਾਮਿਲ ਇਤਿਹਾਸਕ ਡਰਾਮਾ ਪੋਨੀਯਿਨ ਸੇਲਵਾਨ-1 ਵਿੱਚ ਨਜ਼ਰ ਆਈ ਇਸ ਦੀ ਦੂਜੀ ਕਿਸ਼ਤ PS-2 ਇਸ ਸਾਲ 28 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਐਵਾਰਡ

ਐਸ਼ਵਰਿਆ ਰਾਏ ਨੂੰ 2009 ਵਿੱਚ ਭਾਰਤੀ ਸਿਨੇਮਾ ਵਿੱਚ ਉਸਦੇ ਯੋਗਦਾਨ ਲਈ ਪਦਮ ਸ਼੍ਰੀ ਮਿਲਿਆ। 'ਹਮ ਦਿਲ ਦੇ ਚੁਕੇ ਸਨਮ' (1999) ਅਤੇ 'ਦੇਵਦਾਸ' (2002) ਲਈ ਸਰਬੋਤਮ ਅਭਿਨੇਤਰੀ ਲਈ ਦੋ ਫਿਲਮਫੇਅਰ ਐਵਾਰਡ ਵੀ ਮਿਲੇ।

ਕਾਨਸ ਫਿਲਮ ਫੈਸਟੀਵਲ

ਐਸ਼ਵਰਿਆ ਨੂੰ 2003 ਕਾਨਸ ਫਿਲਮ ਫੈਸਟੀਵਲ ਦੀ ਜਿਊਰੀ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਸੀ, ਜਿਸ ਨਾਲ ਉਹ ਫੈਸਟੀਵਲ ਵਿੱਚ ਜਿਊਰੀ ਮੈਂਬਰ ਵਜੋਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਬਣੀ।

ALL PHOTO CREDIT : INSTAGRAM

ਜਾਣੋ ਕਿੰਨੀ ਹੈ ਆਲੀਆ ਭੱਟ ਦੀ ਨੈੱਟਵਰਥ