ਜਾਣੋ ਕਿੰਨੀ ਹੈ ਆਲੀਆ ਭੱਟ ਦੀ ਨੈੱਟਵਰਥ


By Neha Diwan20, Apr 2023 04:21 PMpunjabijagran.com

ਆਲੀਆ ਭੱਟ

ਆਲੀਆ ਭੱਟ ਦਾ ਨਾਂ ਅੱਜ ਬਾਲੀਵੁੱਡ ਦੀਆਂ ਸਭ ਤੋਂ ਸਫਲ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ। ਅਦਾਕਾਰਾ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਅਦਾਕਾਰਾ ਇਸ ਸਾਲ ਮੇਟ ਗਾਲਾ ਵਿੱਚ ਵੀ ਡੈਬਿਊ ਕਰਨ ਜਾ ਰਹੀ ਹੈ।

ਆਲੀਆ

ਅਦਾਕਾਰੀ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕਰਨ ਤੋਂ ਬਾਅਦ, ਅਦਾਕਾਰਾ ਨੇ ਕਾਰੋਬਾਰ ਅਤੇ ਨਿਰਮਾਣ ਵਿੱਚ ਵੀ ਹੱਥ ਅਜ਼ਮਾਇਆ ਹੈ। ਅਭਿਨੇਤਰੀਆਂ ਸਿਰਫ਼ ਅਦਾਕਾਰੀ ਰਾਹੀਂ ਹੀ ਨਹੀਂ ਸਗੋਂ ਕਈ ਤਰੀਕਿਆਂ ਨਾਲ ਵੀ ਕਮਾਈ ਕਰਦੀਆਂ ਹਨ।

ਆਲੀਆ ਦੀ ਨੈੱਟਵਰਥ

ਫੋਰਬਸ ਦੀ ਰਿਪੋਰਟ ਦੇ ਅਨੁਸਾਰ, ਉਨ੍ਹਾਂ ਦੀਆਂ ਕਈ ਸਫਲ ਫਿਲਮਾਂ ਦੇ ਕਾਰਨ ਉਨ੍ਹਾਂ ਦੀ ਕੁੱਲ ਜਾਇਦਾਦ 299 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਆਲੀਆ ਕਿਸੇ ਵੀ ਫਿਲਮ ਲਈ 20 ਕਰੋੜ ਰੁਪਏ ਚਾਰਜ ਕਰਦੀ ਹੈ।

ਬਾਲੀਵੁੱਡ ਅਦਾਕਾਰਾ

ਇਸ ਦੇ ਨਾਲ ਹੀ ਉਹ ਇਸ਼ਤਿਹਾਰ ਲਈ ਲਗਭਗ 1-2 ਕਰੋੜ ਰੁਪਏ ਚਾਰਜ ਕਰਦੀ ਹੈ। ਉਹ ਇੰਡਸਟਰੀ ਵਿੱਚ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਹੈ।

ਆਲੀਆ ਕਿਵੇਂ ਬਣੀ ਬਿਜ਼ਨੈੱਸ ਵੂਮੈਨ

ਆਲੀਆ ਭੱਟ ਦਾ ਬਿਜ਼ਨੈੱਸ ਵੂਮੈਨ ਵਜੋਂ ਸਫ਼ਰ ਸਟਾਈਲ ਕਰੈਕਰ ਨਾਲ ਸ਼ੁਰੂ ਹੋਇਆ ਸੀ। ਇਹ ਕੰਪਨੀ ਉਸ ਦੀ ਆਪਣੀ ਸਟਾਈਲਿਸਟ ਅਰਚਨਾ ਵਾਲਾਵਾਲਕਰ ਨੇ ਸ਼ੁਰੂ ਕੀਤੀ ਸੀ।

ਵੱਡੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ

ਪਿਛਲੇ ਸਾਲ ਆਲੀਆ ਨੇ ਆਰਆਰਆਰ, ਗੰਗੂਬਾਈ ਕਾਠਿਆਵਾੜੀ ਅਤੇ ਬ੍ਰਹਮਾਸਤਰ ਵਰਗੀਆਂ ਤਿੰਨ ਵੱਡੀਆਂ ਹਿੱਟ ਫਿਲਮਾਂ ਦਿੱਤੀਆਂ।

ਵਿਆਹ

ਵਿਆਹ ਤੋਂ ਬਾਅਦ ਆਲੀਆ ਅਤੇ ਰਣਵੀਰ ਦੀ ਦੌਲਤ ਹੋਰ ਵੀ ਵਧ ਗਈ ਹੈ। ਇਸ ਤੋਂ ਇਲਾਵਾ ਆਲੀਆ ਭੱਟ ਕੋਲ ਬਾਂਦਰਾ 'ਚ 32 ਕਰੋੜ ਰੁਪਏ ਦਾ ਬੰਗਲਾ ਤੇ ਲੰਡਨ 'ਚ ਇਕ ਆਲੀਸ਼ਾਨ ਘਰ ਵੀ ਹੈ।

ALL PHOTO CREDIT : INSTAGRAM

11 ਸਾਲ ਦੀ ਆਰਾਧਿਆ ਨੇ ਖੜਕਾਇਆ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ