ਰਸੋਈ 'ਚ ਮੌਜੂਦ ਇਹ ਇਕ ਚੀਜ਼ ਕੰਟਰੋਲ ਕਰਦੀ ਹੈ ਬਲੱਡ ਪ੍ਰੈਸ਼ਰ ਨੂੰ


By Neha diwan2024-01-22, 11:46 ISTpunjabijagran.com

ਹਾਈ ਬਲੱਡ ਪ੍ਰੈਸ਼ਰ

ਹਾਈ ਬਲੱਡ ਪ੍ਰੈਸ਼ਰ ਨੂੰ ਦਿਲ ਦੀਆਂ ਬਿਮਾਰੀਆਂ ਲਈ ਇੱਕ ਪ੍ਰਮੁੱਖ ਜੋਖਮ ਕਾਰਕ ਮੰਨਿਆ ਜਾਂਦੈ। ਜਿਨ੍ਹਾਂ ਲੋਕਾਂ ਨੂੰ ਅਕਸਰ ਹਾਈ ਬਲੱਡ ਪ੍ਰੈਸ਼ਰ ਹੁੰਦੈ, ਦਿਲ ਦੇ ਦੌਰੇ ਵਰਗੀਆਂ ਜਾਨਲੇਵਾ ਸਿਹਤ ਸਮੱਸਿਆਵਾਂ ਹੋਣ ਦਾ ਖ਼ਤਰਾ ਵੀ ਵੱਧ ਸਕਦੈ।

ਬਲੱਡ ਪ੍ਰੈਸ਼ਰ ਵਿੱਚ ਲਸਣ ਦੇ ਫਾਇਦੇ

ਖੋਜਕਰਤਾਵਾਂ ਨੇ ਪਾਇਆ ਕਿ ਲਸਣ ਦੇ ਸਾਡੀ ਸਿਹਤ ਲਈ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ। ਆਮ ਜ਼ੁਕਾਮ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ, ਇਹ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦਗਾਰ ਹੈ।

ਬਲੱਡ ਪ੍ਰੈਸ਼ਰ ਕੰਟਰੋਲ

ਇਹ ਪਾਇਆ ਗਿਆ ਕਿ ਲਸਣ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਹੋ ਸਕਦਾ ਹੈ। ਇਹ ਪ੍ਰਭਾਵ ਕਾਰਡੀਓਵੈਸਕੁਲਰ ਘਟਨਾਵਾਂ ਦੇ ਜੋਖਮ ਨੂੰ 16-40% ਤੱਕ ਘਟਾ ਸਕਦਾ ਹੈ।

ਲਸਣ ਦੀ ਕਲੀ ਦੇ ਫਾਇਦੇ

ਰੋਜ਼ਾਨਾ ਲਸਣ ਦੀ ਇੱਕ ਕਲੀ ਦਾ ਸੇਵਨ ਕਰਨ ਨਾਲ ਗੈਸਟਰਿਕ ਜੂਸ ਦੇ pH ਵਿੱਚ ਸੁਧਾਰ ਹੁੰਦਾ ਹੈ ਤੇ ਪਾਚਨ ਪ੍ਰਣਾਲੀ ਨੂੰ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ।

ਰੋਜ਼ਾਨਾ ਕਰੋ ਸੇਵਨ

ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਲਸਣ ਬਹੁਤ ਫਾਇਦੇਮੰਦ ਹੁੰਦਾ ਹੈ |ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦੀ ਇੱਕ ਕਲੀ ਖਾਂਦੇ ਹੋ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ।

ਕੋਲੈਸਟ੍ਰੋਲ ਦੇ ਪੱਧਰ

ਖਾਲੀ ਪੇਟ ਲਸਣ ਦੀ ਇੱਕ ਕਲੀ ਦਾ ਸੇਵਨ ਕਰਨ ਨਾਲ ਖੂਨ ਵਿੱਚ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਇਸ ਦਾ ਰੋਜ਼ਾਨਾ ਸੇਵਨ ਕਰ ਸਕਦੇ ਹੋ।

ਤਣਾਅ

ਲਸਣ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਜੇਕਰ ਤੁਸੀਂ ਰੋਜ਼ਾਨਾ ਖਾਲੀ ਪੇਟ ਲਸਣ ਦੀ ਇੱਕ ਕਲੀ ਖਾਂਦੇ ਹੋ ਤਾਂ ਤੁਹਾਨੂੰ ਤਣਾਅ ਨਹੀਂ ਹੁੰਦਾ।

ਇਮਿਊਨ ਫੰਕਸ਼ਨ

ਲਸਣ ਸੋਜ ਨੂੰ ਘਟਾਉਣ ਅਤੇ ਇਮਿਊਨ ਫੰਕਸ਼ਨ ਨੂੰ ਵਧਾਉਣ ਵਿੱਚ ਮਦਦ ਕਰ ਸਕਦੈ। ਅਜਿਹੇ 'ਚ ਜੇਕਰ ਤੁਹਾਡੀਆਂ ਉਂਗਲਾਂ 'ਚ ਸੋਜ ਦੀ ਸਮੱਸਿਆ ਹੈ ਤਾਂ ਤੁਸੀਂ ਲਸਣ ਦਾ ਸੇਵਨ ਕਰ ਸਕਦੇ ਹੋ।

ਗੁਣਾਂ ਨਾਲ ਭਰਪੂਰ ਹੁੰਦੇ ਹਨ ਕੜ੍ਹੀ ਪੱਤੇ, ਇਨ੍ਹਾਂ ਤਰੀਕਿਆਂ ਨਾਲ ਕਰੋ ਵਰਤੋਂ