ਗੁਣਾਂ ਨਾਲ ਭਰਪੂਰ ਹੁੰਦੇ ਹਨ ਕੜ੍ਹੀ ਪੱਤੇ, ਇਨ੍ਹਾਂ ਤਰੀਕਿਆਂ ਨਾਲ ਕਰੋ ਵਰਤੋਂ


By Neha diwan2024-01-21, 11:32 ISTpunjabijagran.com

ਕੜ੍ਹੀ ਪੱਤਾ

ਕੜ੍ਹੀ ਪੱਤੇ ਦੀ ਵਰਤੋਂ ਲਗਪਗ ਹਰ ਭਾਰਤੀ ਘਰ ਵਿੱਚ ਕੀਤੀ ਜਾਂਦੀ ਹੈ। ਇਸ ਦਾ ਤੜਕਾ ਨਾ ਸਿਰਫ਼ ਭੋਜਨ ਨੂੰ ਸੁਆਦ, ਰੰਗ ਅਤੇ ਮਹਿਕ ਦਿੰਦਾ ਹੈ, ਸਗੋਂ ਇਹ ਔਸ਼ਧੀ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ।

ਪੌਸ਼ਟਿਕ ਤੱਤ

ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਤੇ ਇਸ ਨੂੰ ਖਾਲੀ ਪੇਟ ਚਬਾਉਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ।

ਕੜ੍ਹੀ ਪੱਤੇ ਦੇ ਫਾਇਦੇ

ਇਹ ਤੁਹਾਡੀ ਚਮੜੀ, ਵਾਲਾਂ ਅਤੇ ਅੰਤੜੀਆਂ ਲਈ ਖਾਸ ਤੌਰ 'ਤੇ ਬਹੁਤ ਫਾਇਦੇਮੰਦ ਹੁੰਦਾ ਹੈ। ਕੜ੍ਹੀ ਪੱਤੇ ਵਾਲਾਂ ਦੇ ਝੜਨ ਨੂੰ ਘੱਟ ਕਰਦੇ ਹਨ, ਸਲੇਟੀ ਵਾਲਾਂ ਨੂੰ ਘੱਟ ਕਰਦੇ ਹਨ ਅਤੇ ਵਾਲਾਂ ਦਾ ਵਿਕਾਸ ਵਧਾਉਂਦੇ ਹਨ।

ਮਾਈਗਰੇਨ ਤੋਂ ਛੁਟਕਾਰਾ

ਇਹ ਮਾਈਗਰੇਨ ਤੋਂ ਛੁਟਕਾਰਾ ਪਾਉਣ, ਬਲੱਡ ਸ਼ੂਗਰ ਦੇ ਪੱਧਰ ਨੂੰ ਸੰਭਾਲਣ ਅਤੇ ਹਾਰਮੋਨਸ ਨੂੰ ਸੰਤੁਲਿਤ ਕਰਨ ਵਿੱਚ ਵੀ ਮਦਦਗਾਰ ਹੈ। ਕੜ੍ਹੀ ਪੱਤਾ ਭਾਰ ਵੀ ਘੱਟ ਕਰਦਾ ਹੈ। ਕੋਲੈਸਟ੍ਰੋਲ ਨੂੰ ਕੰਟਰੋਲ ਕਰਦੇ ਹਨ

ਪੇਟ ਦੀ ਸਿਹਤ ਲਈ ਫਾਇਦੇਮੰਦ

ਕੜ੍ਹੀ ਪੱਤੇ ਐਂਟੀਆਕਸੀਡੈਂਟਸ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਸੋਜ ਨੂੰ ਘੱਟ ਕਰਦਾ ਹੈ। ਕਰੀ ਪੱਤੇ ਵਿੱਚ ਵਿਟਾਮਿਨ, ਖਣਿਜ ਅਤੇ ਫਾਈਬਰ ਪਾਏ ਜਾਂਦੇ ਹਨ।

ਖਾਣ ਦਾ ਸਹੀ ਤਰੀਕਾ

ਖਾਲੀ ਪੇਟ ਚਬਾ ਸਕਦੇ ਹੋ। 1 ਕੱਪ ਪਾਣੀ 'ਚ 5-7 ਕਰੀ ਪੱਤੇ ਉਬਾਲੋ ਅਤੇ ਇਸ ਨੂੰ ਕੋਸੇ-ਗਰਮ ਪੀਓ। ਸਾਹ 'ਚ ਬਦਬੂ ਆਉਂਦੀ ਹੈ ਤਾਂ ਪੱਤੇ ਨੂੰ 5 ਮਿੰਟ ਤੱਕ ਚਬਾਓ ਤੇ ਫਿਰ ਕੁਰਲੀ ਕਰੋ।

ਦਸਤ

ਦਸਤ ਹੋਣ 'ਤੇ ਕਰੀਬ 25-30 ਕੜ੍ਹੀ ਪੱਤੇ ਦਾ ਪੇਸਟ ਬਣਾ ਲਓ ਅਤੇ ਇਸ 'ਚ ਮੱਖਣ ਮਿਲਾ ਲਓ। ਮਤਲੀ ਹੋਣ 'ਤੇ 6 ਤਾਜ਼ੇ ਕਰੀ ਪੱਤੇ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਓ। ਹੁਣ ਇਸ ਨੂੰ ਅੱਧਾ ਚੱਮਚ ਘਿਓ 'ਚ ਭੁੰਨ ਕੇ ਖਾਓ।

ਇਸ ਵਿਟਾਮਿਨ ਦੀ ਕਮੀ ਦੇ ਕਾਰਨ ਛੋਟੀ ਉਮਰ 'ਚ ਵਾਲ ਹੋ ਜਾਂਦੇ ਹਨ ਸਫੈਦ