ਸਭ ਤੋਂ ਅਮੀਰ ਅਦਾਕਾਰਾਂ 'ਚ ਸ਼ਾਮਲ ਸ਼ਾਹਰੁਖ ਖਾਨ ਹਨ ਕਰੋੜਾਂ ਦੇ ਮਾਲਕ
By Neha diwan
2023-11-02, 16:34 IST
punjabijagran.com
ਸ਼ਾਹਰੁਖ ਖਾਨ
ਜੇ ਤੁਸੀਂ ਪਿਛਲੇ ਕੁਝ ਸਮੇਂ ਤੋਂ ਹਿੱਟ ਰਹੀਆਂ ਫਿਲਮਾਂ ਦਾ ਡਾਟਾ ਕੱਢੋ ਤਾਂ ਤੁਹਾਨੂੰ ਸ਼ਾਹਰੁਖ ਖਾਨ ਦੀਆਂ ਜ਼ਿਆਦਾਤਰ ਫਿਲਮਾਂ ਨਜ਼ਰ ਆਉਣਗੀਆਂ। ਅਭਿਨੇਤਾ ਨੇ ਆਪਣੇ ਕੰਮ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਜਾਦੂ ਕੀਤਾ ਹੈ।
ਜਨਮਦਿਨ
ਅੱਜ ਸ਼ਾਹਰੁਖ ਆਪਣਾ 58ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਅਜਿਹੇ 'ਚ ਅਸੀਂ ਤੁਹਾਡੇ ਲਈ ਐਕਟਰ ਦੀ ਨੈੱਟਵਰਥ ਨਾਲ ਜੁੜੀ ਜਾਣਕਾਰੀ ਲੈ ਕੇ ਆਏ ਹਾਂ।
ਸ਼ਾਹਰੁਖ ਖਾਨ ਦੀ ਕੁੱਲ ਜਾਇਦਾਦ
ਸ਼ਾਹਰੁਖ ਖਾਨ ਭਾਰਤ ਦੇ ਹੀ ਨਹੀਂ ਸਗੋਂ ਦੁਨੀਆ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ। ਲਾਈਫਸਟਾਈਲ ਏਸ਼ੀਆ ਦੀ ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਦੀ ਕੁੱਲ ਜਾਇਦਾਦ $760 ਮਿਲੀਅਨ ਹੈ।
ਕੁੱਲ ਜਾਇਦਾਦ
ਅਦਾਕਾਰ ਇੱਕ ਫਿਲਮ ਤੋਂ ਲਗਭਗ 100-150 ਕਰੋੜ ਰੁਪਏ ਲੈਂਦੇ ਹਨ, ਜੋ ਉਨ੍ਹਾਂ ਦੀ ਕਮਾਈ ਦਾ ਮੁੱਖ ਹਿੱਸਾ ਹੁੰਦਾ ਹੈ।ਸ਼ਾਹਰੁਖ ਖਾਨ ਬ੍ਰਾਂਡ ਐਂਡੋਰਸਮੈਂਟਸ ਤੋਂ ਵੀ ਕਾਫੀ ਕਮਾਈ ਕਰਦੇ ਹਨ।
ਸ਼ਾਹਰੁਖ ਖਾਨ ਦੀ ਕਮਾਈ
ਬਾਇਜਸ ਅਤੇ ਕਿਡਜ਼ਾਨੀਆ ਵਰਗੇ ਵੱਡੇ ਬ੍ਰਾਂਡਾਂ ਵਿੱਚ ਹਿੱਸੇਦਾਰੀ ਰੱਖਦੈ। ਸ਼ਾਹਰੁਖ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਸਹਿ-ਮਾਲਕ ਵੀ ਹਨ। ਉਹ ਆਈਪੀਐਲ ਦੀ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦਾ ਸਹਿ-ਮਾਲਕ ਵੀ ਹੈ।
'ਮੰਨਤ' ਦੀ ਕਿੰਨੀ ਕੀਮਤ ਹੈ?
CMBC ਦੀ ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਦੇ ਘਰ ਮੰਨਤ ਦੀ ਕੀਮਤ 200 ਕਰੋੜ ਰੁਪਏ ਤੋਂ ਜ਼ਿਆਦਾ ਹੈ। ਅਦਾਕਾਰ ਮੰਨਤ ਤੋਂ ਇਲਾਵਾ ਉਹ ਦੇਸ਼-ਵਿਦੇਸ਼ 'ਚ ਵੀ ਕਈ ਜਾਇਦਾਦਾਂ ਦੇ ਮਾਲਕ ਹਨ।
ਕਾਰ ਕੁਲੈਕਸ਼ਨ
ਅਭਿਨੇਤਾ ਰੋਲਸ-ਰਾਇਜ਼, ਬੈਂਟਲੇ ਕਾਂਟੀਨੈਂਟਲ ਜੀਟੀ, ਬੁਗਾਟੀ ਵੇਰੋਨ, BMW 7-ਸੀਰੀਜ਼, BMW 6-ਸੀਰੀਜ਼, ਲੈਂਡ ਰੋਵਰ ਰੇਂਜ ਅਤੇ ਟੋਇਟਾ ਲੈਂਡ ਕਰੂਜ਼ਰ ਸਮੇਤ ਕਈ ਲਗਜ਼ਰੀ ਬ੍ਰਾਂਡਾਂ ਦੇ ਮਾਲਕ ਹਨ।
ALL PHOTO CREDIT : INSTAGRAM
Pet ਲਵਰ ਹਨ ਬਾਲੀਵੁੱਡ ਦੇ ਇਹ ਸਿਤਾਰੇ
Read More