20 ਲੱਖ ਰੁਪਏ 'ਚ ਵਿਕਦੈ ਇਹ ਗੁਲਾਬ ਜਲ, ਜਾਣੋ ਕੀ ਹੈ ਇਸਦੀ ਖਾਸੀਅਤ


By Neha diwan2023-07-14, 16:06 ISTpunjabijagran.com

ਗੁਲਾਬ ਜਲ

ਗੁਲਾਬ ਜਲ ਦਾ ਮਤਲਬ ਹੈ ਗੁਲਾਬ ਦੀਆਂ ਪੱਤੀਆਂ ਨੂੰ ਪਕਾਉਣ ਨਾਲ ਕੱਢੀ ਗਈ ਭਾਫ਼, ਜਿਸ ਨੂੰ ਘਰ 'ਚ ਬਣਾਉਣ ਤੋਂ ਇਲਾਵਾ ਤੁਸੀਂ ਬਾਜ਼ਾਰ 'ਚੋਂ 20-30 ਰੁਪਏ 'ਚ ਵੀ ਖਰੀਦ ਸਕਦੇ ਹੋ।

ਗੁਲਾਬ ਦੀ ਖੁਸ਼ਬੂ

ਕਾਸਮੈਟਿਕਸ, ਦਵਾਈ ਅਤੇ ਧਾਰਮਿਕ ਰੀਤੀ ਰਿਵਾਜਾਂ ਵਿੱਚ ਵਰਤੇ ਜਾਣ ਤੋਂ ਇਲਾਵਾ, ਗੁਲਾਬ ਜਲ ਦੀ ਵਰਤੋਂ ਬਹੁਤ ਸਾਰੀਆਂ ਮਿਠਾਈਆਂ ਵਿੱਚ ਗੁਲਾਬ ਦੀ ਖੁਸ਼ਬੂ ਪਾਉਣ ਲਈ ਵੀ ਕੀਤੀ ਜਾਂਦੀ ਹੈ।

ਇਸ ਨੂੰ ਕਿਵੇਂ ਬਣਾਇਆ ਜਾਂਦੈ

ਪਰ ਕੀ ਤੁਸੀਂ ਜਾਣਦੇ ਹੋ ਕਿ ਮਸ਼ੀਨ ਅਤੇ ਫੈਕਟਰੀ ਤੋਂ ਇਲਾਵਾ ਗੁਲਾਬ ਜਲ ਦੇਸੀ ਸਟਾਈਲ ਦੀਆਂ ਭੱਠੀਆਂ 'ਚ ਵੀ ਬਣਾਇਆ ਜਾਂਦਾ ਹੈ। ਭੱਠੀ 'ਚ ਬਣਿਆ ਗੁਲਾਬ ਜਲ ਬਾਜ਼ਾਰ 'ਚ ਮਿਲਣ ਵਾਲੇ ਗੁਲਾਬ ਜਲ ਨਾਲੋਂ ਬਹੁਤ ਮਹਿੰਗਾ ਹੁੰਦੈ।

ਕੀਮਤ

45 ਕਿਲੋ ਗੁਲਾਬ ਤੋਂ 35 ਲੀਟਰ ਤਕ ਪਾਣੀ ਕੱਢਿਆ ਜਾਂਦਾ ਹੈ, ਜਿਸ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਦਰਜੇ ਦੇ ਪਾਣੀ ਦੀ ਭਾਫ਼ ਸਿਰਫ 5-6 ਗ੍ਰਾਮ ਹੈ, ਜਿਸ ਦੀ ਕੀਮਤ 20 ਲੱਖ ਰੁਪਏ ਤੱਕ ਹੈ।

ਗੁਲਾਬ ਜਲ ਦੀ ਵਰਤੋਂ

ਗੁਲਾਬ ਜਲ ਦੀ ਵਰਤੋਂ ਸਿਰਫ ਕਾਸਮੈਟਿਕਸ ਲਈ ਕਰਦੇ ਹਨ ਪਰ ਇਸ ਕੀਮਤੀ ਗੁਲਾਬ ਜਲ ਦੀ ਵਰਤੋਂ ਕਈ ਮਹਿੰਗੀਆਂ ਮਿਠਾਈਆਂ 'ਚ ਗੁਲਾਬ ਦਾ ਸੁਆਦ ਲਿਆਉਣ ਲਈ ਕੀਤੀ ਜਾਂਦੀ ਹੈ।

ਬਾਰਿਸ਼ 'ਚ ਖਾਓ ਮੈਗੀ ਦੇ ਕਰਿਸਪੀ ਪਕੌੜੇ, ਇਹ ਹੈ ਆਸਾਨ ਰੈਸਿਪੀ