ਬਾਰਿਸ਼ 'ਚ ਖਾਓ ਮੈਗੀ ਦੇ ਕਰਿਸਪੀ ਪਕੌੜੇ, ਇਹ ਹੈ ਆਸਾਨ ਰੈਸਿਪੀ
By Neha diwan
2023-07-14, 15:58 IST
punjabijagran.com
ਪਕੌੜੇ
ਚਾਹ ਦੇ ਨਾਲ ਗਰਮ ਪਕੌੜੇ ਸਾਡੀ ਸ਼ਾਮ ਨੂੰ ਸੁਹਾਵਣਾ ਬਣਾਉਂਦੇ ਹਨ। ਆਲੂ, ਪਿਆਜ਼ ਜਾਂ ਪਨੀਰ ਦੇ ਪਕੌੜੇ ਬਣਾਉਂਦੇ ਅਤੇ ਖਾਂਦੇ ਹਾਂ, ਪਰ ਕੀ ਤੁਸੀਂ ਮੈਗੀ ਪਕੌੜੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕਦੇ ਸੋਚਿਆ ਹੈ
ਮੈਗੀ
ਮੈਗੀ ਦਾ ਸਵਾਦ ਮੀਂਹ ਵਿੱਚ ਵਧੀਆ ਲੱਗਦਾ ਹੈ, ਇਸ ਦੇ ਪਕੌੜਿਆਂ ਦਾ ਕੀ ਬਣ ਸਕਦਾ ਹੈ। ਪਰ ਵਿਸ਼ਵਾਸ ਕਰੋ, ਇਸਦਾ ਸਵਾਦ ਅਜਿਹਾ ਹੈ ਕਿ ਤੁਸੀਂ ਇਸਨੂੰ ਵਾਰ-ਵਾਰ ਬਣਾਉਣਾ ਚਾਹੋਗੇ।
ਸਮੱਗਰੀ
ਮੈਗੀ ਨੂਡਲਜ਼ 2 ਪੈਕੇਟ, ਮੈਗੀ ਮਸਾਲਾ 2 ਪੈਕੇਟ, ਵੇਸਨ 1 ਕੱਪ, ਮੱਕੀ ਦਾ ਆਟਾ ਅੱਧਾ ਕੱਪ, ਹਲਦੀ ਪਾਊਡਰ ਅੱਧਾ ਚਮਚ, ਲੂਣ, ਲਸਣ-ਅਦਰਕ ਦਾ ਪੇਸਟ 1 ਚੱਮਚ ,ਹਰੀ ਮਿਰਚ ਕੱਟੀ ਹੋਈ, ਹਰਾ ਧਨੀਆ, ਤੇਲ ਤਲ਼ਣ ਲਈ।
ਵਿਧੀ ਸਟੈਪ 1
ਸਭ ਤੋਂ ਪਹਿਲਾਂ ਮੈਗੀ ਨੂੰ ਇੱਕ ਕਟੋਰੇ ਵਿੱਚ ਕੱਢੋ ਤੇ ਮਸਾਲੇ ਨੂੰ ਇੱਕ ਪਾਸੇ ਰੱਖੋ। ਫਿਰ ਮੈਗੀ ਨੂੰ ਇਕ ਗਲਾਸ ਪਾਣੀ ਵਿਚ ਪਾ ਕੇ ਉਬਾਲਣ ਲਈ ਰੱਖ ਦਿਓ। ਤੁਸੀਂ ਚਾਹੋ ਤਾਂ ਕੱਚੀ ਮੈਗੀ ਦੀ ਵਰਤੋਂ ਵੀ ਕਰ ਸਕਦੇ ਹੋ।
ਸਟੈਪ 2
ਫਿਰ ਉਬਲੇ ਨੂਡਲਜ਼ ਜਾਂ ਕੱਚੇ ਨੂਡਲਜ਼ ਨੂੰ ਬਾਰੀਕ ਤੋੜੋ ਅਤੇ ਸਾਰੀ ਸਮੱਗਰੀ ਨੂੰ ਜੋੜਨਾ ਸ਼ੁਰੂ ਕਰੋ। ਵੇਸਨ, ਮੱਕੀ ਦਾ ਆਟਾ, ਹਲਦੀ ਪਾਊਡਰ, ਨਮਕ ਤੇ 1 ਚੱਮਚ ਅਦਰਕ ਲਸਣ ਦਾ ਪੇਸਟ ਮਿਲਾ ਕੇ ਪੇਸਟ ਬਣਾ ਲਓ।
ਸਟੈਪ 3
ਫਿਰ ਕੱਟੀ ਹੋਈ ਮੈਗੀ ਪਾ ਕੇ ਮਿਕਸ ਕਰੋ। ਇਸ ਦੌਰਾਨ ਕੜਾਹੀ 'ਚ ਤੇਲ ਪਾ ਕੇ ਗਰਮ ਕਰੋ। ਜਦੋਂ ਤੇਲ ਗਰਮ ਹੋਣ ਲੱਗੇ ਤਾਂ ਛੋਟੇ ਮੈਗੀ ਪਕੌੜੇ ਪਾ ਕੇ ਪਕਾਓ।
ਸਟੈਪ 4
ਪਕੌੜਿਆਂ ਨੂੰ ਦੋਵਾਂ ਪਾਸਿਆਂ ਤੋਂ ਉਦੋਂ ਤੱਕ ਫ੍ਰਾਈ ਕਰੋ ਜਦੋਂ ਤੱਕ ਉਹ ਕੁਰਕੁਰੇ ਨਾ ਹੋ ਜਾਣ। ਜਦੋਂ ਪਕੌੜੇ ਤਲੇ ਜਾਣ ਤਾਂ ਉਨ੍ਹਾਂ ਨੂੰ ਰਸੋਈ ਦੇ ਕਾਗਜ਼ 'ਤੇ ਕੱਢ ਲਓ ਅਤੇ ਹਰੀ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।
ਸਾਵਣ 'ਚ ਹੱਥਾਂ ਦੀ ਸੁੰਦਰਤਾ ਨੂੰ ਵਧਾਉਣਗੇ ਗੋਲ ਟਿੱਕੀ ਮਹਿੰਦੀ ਦੇ ਇਹ ਆਸਾਨ ਡਿਜ਼ਾਈਨ
Read More