ਕਿਸ਼ੋਰ ਕੁਮਾਰ ਨਾ ਸਿਰਫ ਬਾਲੀਵੁੱਡ 'ਚ ਆਪਣੀ ਗਾਇਕੀ ਲਈ ਮਸ਼ਹੂਰ ਸਨ, ਸਗੋਂ ਇਸ ਦੇ ਨਾਲ ਹੀ ਉਹ ਆਪਣੇ ਚੰਚਲ ਸੁਭਾਅ ਨਾਲ ਸਾਰਿਆਂ ਨੂੰ ਮੋਹ ਲੈਂਦੇ ਸਨ।
ਕਿਸ਼ੋਰ ਅਜਿਹਾ ਘਰ ਚਾਹੁੰਦੇ ਸੀ, ਜਿੱਥੇ ਹਰ ਕਮਰੇ, ਇੱਥੋਂ ਤਕ ਕਿ ਬੈੱਡਰੂਮ 'ਚ ਵੀ ਪਾਣੀ ਹੋਵੇ। ਗਾਇਕ ਦੀ ਇਹ ਇੱਛਾ ਵੀ ਸੀ ਕਿ ਬੈੱਡਰੂਮ 'ਚ ਇਕ ਕਿਸ਼ਤੀ ਹੋਵੇ ਜਿਸ 'ਚ ਬੈਠ ਕੇ ਉਹ ਡਾਇਨਿੰਗ ਹਾਲ ਵਿਚ ਜਾ ਸਕਣ।
ਸੁਪਰਸਟਾਰ ਰਾਜੇਸ਼ ਖੰਨਾ ਤੇ ਕਿਸ਼ੋਰ ਕੁਮਾਰ ਬਹੁਤ ਚੰਗੇ ਦੋਸਤ ਸਨ। ਦੋਵਾਂ ਨੇ 1976 'ਚ ਆਈ ਫਿਲਮ ਮਹਿਬੂਬਾ 'ਚ ਇਕੱਠੇ ਕੰਮ ਕੀਤਾ ਸੀ।
ਇਕ ਵਾਰ ਕਿਸ਼ੋਰ ਨਿਰਮਾਤਾ ਤੇ ਨਿਰਦੇਸ਼ਕ ਬੀ ਆਰ ਚੋਪੜਾ ਕੋਲ ਕੰਮ ਮੰਗਣ ਗਏ, ਪਰ ਬੀ ਆਰ ਚੋਪੜਾ ਨੇ ਉਨ੍ਹਾਂ ਦੇ ਸਾਹਮਣੇ ਇਕ ਸ਼ਰਤ ਰੱਖੀ, ਜਿਸ ਨੂੰ ਮੰਨਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਕਿਸ਼ੋਰ ਕੁਮਾਰ ਉਸ ਸਮੇਂ ਦੇ ਅਜਿਹੇ ਗਾਇਕ ਸੀ ਜੋ ਮਰਦ ਤੇ ਔਰਤ ਦੋਵਾਂ ਦੀ ਆਵਾਜ਼ 'ਚ ਗਾਉਂਦੇ ਸਨ। 1962 ਦੀ ਫਿਲਮ 'ਹਾਫ ਟਿਕਟ' 'ਚ, ਉਨ੍ਹਾਂ ਨੇ 'ਆਕੇ ਸਿੱਧੀ ਲਗੀ ਦਿਲ ਪੇ ਜੈਸੀ' ਗੀਤ ਨੂੰ ਮੇਲ ਫੀਮੇਲ ਦੋਵਾਂ ਦੀਆਂ ਆਵਾਜ਼ ਦਿੱਤੀ।
ਕਿਸ਼ੋਰ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੂੰ ਬਹੁਤ ਮੰਨਦੇ ਸਨ। ਜਦੋਂ ਵੀ ਉਹ ਲਤਾ ਮੰਗੇਸ਼ਕਰ ਨਾਲ ਗੀਤ ਗਾਉਂਦੇ ਸਨ ਤਾਂ ਨਿਰਮਾਤਾ ਨੂੰ ਲਤਾ ਨੂੰ ਰਿਕਾਰਡਿੰਗ ਲਈ ਦਿੱਤੇ ਗਏ ਪੈਸੇ ਤੋਂ ਇਕ ਰੁਪਿਆ ਘੱਟ ਦੇਣ ਲਈ ਕਹਿੰਦੇ ਸਨ।
ਮਹਿਮੂਦ ਨੇ ਫਿਲਮ 'ਪਿਆਰ ਕਿਏ ਜਾ' 'ਚ ਕਿਸ਼ੋਰ ਕੁਮਾਰ ਤੋਂ ਜ਼ਿਆਦਾ ਪੈਸੇ ਲਏ ਸਨ, ਇਹ ਗੱਲ ਉਨ੍ਹਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਉਨ੍ਹਾਂ ਨੇ ਮਹਿਮੂਦ ਤੋਂ ਫਿਲਮ 'ਪੜੋਸਨ' 'ਚ ਡਬਲ ਪੈਸੇ ਲੈ ਕੇ ਬਦਲਾ ਲਿਆ।