Karwa Chauth 2022: ਇਸ ਸਾਲ ਇਹ ਬਾਲੀਵੁੱਡ ਅਦਾਕਾਰਾ ਮਨਾਉਣਗੀਆਂ ਪਹਿਲਾ ਕਰਵਾ ਚੌਥ


By Neha Diwan12, Oct 2022 04:20 PMpunjabijagran.com

ਕੈਟਰੀਨਾ ਕੈਫ

ਅਦਾਕਾਰ ਵਿੱਕੀ ਕੌਸ਼ਲ ਤੇ ਅਦਾਕਾਰਾ ਕੈਟਰੀਨਾ ਕੈਫ ਦਾ ਵਿਆਹ 9 ਦਸੰਬਰ 2021 ਨੂੰ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਅਦਾਕਾਰਾ ਕੈਟਰੀਨਾ ਕੈਫ ਦਾ ਪਹਿਲਾ ਕਰਵਾ ਚੌਥ ਹੈ।

ਰਿਚਾ ਚੱਢਾ

ਅਲੀ ਫਜ਼ਲ ਤੇ ਅਦਾਕਾਰਾ ਰਿਚਾ ਚੱਢਾ ਦਾ ਵੀ ਹਾਲ ਹੀ 'ਚ ਵਿਆਹ ਹੋਇਆ ਹੈ। ਅਜਿਹੇ 'ਚ ਇਸ ਵਾਰ ਜੋੜੇ ਦਾ ਪਹਿਲਾ ਕਰਵਾ ਚੌਥ ਹੈ।

ਆਲੀਆ ਭੱਟ

ਆਲੀਆ ਭੱਟ ਦਾ ਵਿਆਹ 14 ਅਪ੍ਰੈਲ 2022 ਨੂੰ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੇ 27 ਜੂਨ ਨੂੰ ਆਪਣੇ ਪਰਿਵਾਰ 'ਚ ਆਉਣ ਵਾਲੇ ਛੋਟੇ ਮਹਿਮਾਨ ਬਾਰੇ ਜਾਣਕਾਰੀ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਮੌਨੀ ਰਾਏ

ਟੀਵੀ ਦੀ 'ਨਾਗਿਨ' ਦੇ ਨਾਂ ਨਾਲ ਮਸ਼ਹੂਰ ਅਭਿਨੇਤਰੀ ਮੌਨੀ ਰਾਏ ਨੇ 27 ਜਨਵਰੀ ਨੂੰ ਆਪਣੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਸੱਤ ਫੇਰੇ ਲਏ। ਇਸ ਸਾਲ ਮੌਨੀ ਰਾਏ ਦਾ ਵੀ ਪਹਿਲਾ ਕਰਵਾ ਚੌਥ ਹੈ।

ਸ਼ਿਬਾਨੀ ਦਾਂਡੇਕਰ

ਫਰਹਾਨ ਅਖਤਰ ਤੇ ਸ਼ਿਬਾਨੀ ਦਾਂਡੇਕਰ ਦਾ ਵਿਆਹ 19 ਫਰਵਰੀ ਨੂੰ ਹੋਇਆ ਸੀ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ।

ਸ਼ੀਤਲ ਠਾਕੁਰ

ਵਿਕਰਾਂਤ ਮੈਸੀ ਤੇ ਸ਼ੀਤਲ ਠਾਕੁਰ ਦਾ ਵਿਆਹ ਹਿਮਾਚਲ ਪ੍ਰਦੇਸ਼ ƅਚ ਰਵਾਇਤੀ ਰੀਤੀ-ਰਿਵਾਜਾਂ ਨਾਲ ਹੋਇਆ। ਤੁਹਾਨੂੰ ਦੱਸ ਦੇਈਏ ਕਿ ਇਹ ਜੋੜਾ ਕਰੀਬ 7 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਿਹਾ ਸੀ।

ਕਰਿਸ਼ਮਾ ਤੰਨਾ

ਅਭਿਨੇਤਰੀ ਨੇ 05 ਫਰਵਰੀ, 2022 ਨੂੰ ਰੀਅਲ ਅਸਟੇਟ ਕਾਰੋਬਾਰੀ ਵਰੁਣ ਬੰਗੇਰਾ ਨਾਲ ਵਿਆਹ ਕੀਤਾ। ਕਰਿਸ਼ਮਾ ਤੰਨਾ ਲਈ ਇਸ ਸਾਲ ਦਾ ਕਰਵਾ ਚੌਥ ਪਹਿਲੀ ਵਾਰ ਇਸ ਜੋੜੇ ਲਈ ਖਾਸ ਹੋਵੇਗਾ

ਅੰਕਿਤਾ ਲੋਖੰਡੇ

ਮੁਸਕਰਾਹਟ, ਪਿਆਰ ਤੇ ਖੁਸ਼ੀ ਨਾਲ ਭਰਪੂਰ ਇੱਕ ਸ਼ਾਹੀ ਦਿੱਖ ਵਾਲੇ ਸਮਾਰੋਹ ਦੇ ਨਾਲ, ਅੰਕਿਤਾ ਲੋਖੰਡੇ ਨੇ 14 ਦਸੰਬਰ, 2021 ਨੂੰ ਆਪਣੇ ਲੰਬੇ ਸਮੇਂ ਦੇ ਪ੍ਰੇਮੀ ਵਿੱਕੀ ਜੈਨ ਨਾਲ ਵਿਆਹ ਕਰਵਾ ਲਿਆ।

ਕਈ ਹੋਰ ਬਾਲੀਵੁੱਡ ਅਦਾਕਾਰਾ ਮਨਾਉਣਗੀਆਂ ਕਰਵਾ ਚੌਥ

ਇਸ ਤੋਂ ਇਲਾਵਾ ਟੀਵੀ ਤੇ ਬਾਲੀਵੁੱਡ ਦੀਆਂ ਹੋਰ ਅਦਾਕਾਰਾ ਵੀ ਮਨਾਉਣਗੀਆਂ ਕਰਵਾ ਚੌਥ।

ਉਰਫੀ ਜਾਵੇਦ ਦਾ ਲਖਨਊ ਗਰਲ ਤੋਂ ਸੋਸ਼ਲ ਮੀਡੀਆ ਕੁਈਨ ਤਕ ਦਾ ਸਫ਼ਰ