ਖੀਰਾ ਖਾਣ ਦਾ ਸਹੀ ਤਰੀਕਾ ਕੀ ਹੈ


By Neha diwan21, Mar 2025 02:40 PMpunjabijagran.com

ਖਾਸ ਕਰਕੇ ਖੀਰੇ ਦਾ ਸੇਵਨ ਮੋਟਾਪਾ ਘਟਾਉਣ ਅਤੇ ਸਰੀਰ ਵਿੱਚ ਪਾਣੀ ਦੀ ਮਾਤਰਾ ਬਣਾਈ ਰੱਖਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ।

ਪੋਸ਼ਕ ਤੱਤ

ਕੈਲੋਰੀ: 45,ਚਰਬੀ: 0.3 ਗ੍ਰਾਮ ,ਕਾਰਬੋਹਾਈਡਰੇਟ: 11 ਗ੍ਰਾਮ, ਪ੍ਰੋਟੀਨ: 2 ਗ੍ਰਾਮ,ਫਾਈਬਰ: 1.5 ਗ੍ਰਾਮ,ਵਿਟਾਮਿਨ ਸੀ: 8 ਗ੍ਰਾਮ,ਵਿਟਾਮਿਨ ਕੇ: 49 ਮਾਈਕ੍ਰੋਗ੍ਰਾਮ,ਮੈਗਨੀਸ਼ੀਅਮ: 39 ਮਾਈਕ੍ਰੋਗ੍ਰਾਮ,ਪੋਟਾਸ਼ੀਅਮ: 442 ਮਿਲੀਗ੍ਰਾਮ।

ਪਾਣੀ ਦੀ ਮਾਤਰਾ

ਲਗਪਗ 96% ਖੀਰਾ ਪਾਣੀ ਨਾਲ ਬਣਿਆ ਹੁੰਦਾ ਹੈ, ਜੋ ਇਸਨੂੰ ਹਾਈਡਰੇਸ਼ਨ ਲਈ ਇੱਕ ਵਧੀਆ ਆਪਸ਼ਨ ਬਣਾਉਂਦਾ ਹੈ।

ਐਂਟੀਆਕਸੀਡੈਂਟਸ ਨਾਲ ਭਰਪੂਰ

ਐਂਟੀਆਕਸੀਡੈਂਟ ਉਹ ਮਿਸ਼ਰਣ ਹਨ ਜੋ ਸਰੀਰ ਨੂੰ ਫ੍ਰੀ ਰੈਡੀਕਲਸ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਖੀਰੇ ਵਿੱਚ ਫਲੇਵੋਨੋਇਡ ਅਤੇ ਟੈਨਿਨ ਵਰਗੇ ਐਂਟੀਆਕਸੀਡੈਂਟ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ।

ਮੋਟਾਪਾ ਘਟਾ ਸਕਦਾ ਹੈ

ਕਈ ਰਿਪੋਰਟਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਖੀਰੇ ਦਾ ਨਿਯਮਤ ਸੇਵਨ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਇਸ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਅਤੇ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਪਾਚਨ ਕਿਰਿਆ ਵਿੱਚ ਸੁਧਾਰ

ਖੀਰੇ ਵਿੱਚ ਪਾਣੀ ਅਤੇ ਫਾਈਬਰ ਦੋਵੇਂ ਹੁੰਦੇ ਹਨ, ਜੋ ਪਾਚਨ ਕਿਰਿਆ ਨੂੰ ਸਹੀ ਰੱਖਦੇ ਹਨ। ਖਾਸ ਕਰਕੇ ਖੀਰੇ ਦਾ ਸੇਵਨ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਹੋ ਸਕਦਾ ਹੈ।

ਕਿਵੇਂ ਖਾਣਾ ਹੈ

ਖੀਰੇ ਨੂੰ ਬਿਨਾਂ ਛਿੱਲੇ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਖੀਰੇ ਦੀ ਛਿੱਲ ਵਿੱਚ ਸਰੀਰ ਲਈ ਜ਼ਰੂਰੀ ਫਾਈਬਰ, ਵਿਟਾਮਿਨ ਤੇ ਖਣਿਜ ਜ਼ਿਆਦਾ ਹੁੰਦੇ ਹਨ। ਤੁਸੀਂ ਖੀਰੇ ਨੂੰ ਛਿੱਲਦੇ ਹੋ, ਤਾਂ ਤੁਸੀਂ ਇਹ ਲਾਭਦਾਇਕ ਪੌਸ਼ਟਿਕ ਤੱਤ ਗੁਆ ਸਕਦੇ ਹੋ।

ALL PHOTO CREDIT : social media, google

ਕੀ ਗ੍ਰੀਨ ਟੀ ਪੀਣ ਨਾਲ ਮਾਹਵਾਰੀ ਦੇ ਦਰਦ ਤੋਂ ਮਿਲਦੀ ਹੈ ਰਾਹਤ