ਰੂਟੀਨ 'ਚ ਅਸੀਂ ਕਈ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ, ਜੋ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਇਕ ਖਸਖਸ ਦਾ ਨਾਂ ਤਾਂ ਅਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਖਸਖਸ ਦੇ ਬੀਜ, ਜਿਨ੍ਹਾਂ ਨੂੰ ਪੌਪੀ ਸੀਡਜ਼ ਵੀ ਕਹਿੰਦੇ ਹਨ।
ਖਸਖਸ 'ਚ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਇਸ 'ਚ ਮੌਜੂਦ ਓਮੇਗਾ-6 ਫੈਟੀ ਐਸਿਡ, ਕੈਲਸ਼ੀਅਮ, ਮੈਗਨੀਸ਼ੀਅਮ ਤੇ ਫਾਈਬਰ ਸਾਨੂੰ ਕਈ ਫਾਇਦੇ ਦਿੰਦੇ ਹਨ।
ਖਸਖਸ 'ਚ ਮੌਜੂਦ ਅਘੁਲਣਸ਼ੀਲ ਫਾਈਬਰ ਪਾਚਨ ਤੰਤਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਵੀ ਤੇਜ਼ ਕਰਦਾ ਹੈ। ਰਾਤ ਭਰ ਪਾਣੀ 'ਚ ਭਿਗੋ ਦਿਉ ਤੇ ਸਵੇਰੇ ਖਾਲੀ ਪੇਟ ਖਾਣ ਨਾਲ ਪਾਚਣ ਤੰਤਰ ਚੰਗਾ ਰਹਿੰਦਾ ਹੈ।
ਖਸਖਸ 'ਚ ਕੌਪਰ ਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਰੋਜ਼ਾਨਾ ਸਵੇਰੇ ਖਾਲੀ ਪੇਟ ਸੇਵਨ ਨਾਲ ਮੈਂਗਨੀਜ਼ ਤੇ ਪ੍ਰੋਟੀਨ ਕੋਲੇਜਨ ਹੱਡੀਆਂ ਨੂੰ ਗੰਭੀਰ ਨੁਕਸਾਨ ਤੋਂ ਬਚਾਉਂਦੇ ਹਨ। ਸਵੇਰੇ ਦੁੱਧ ਨਾਲ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।
ਤਸੀਰ 'ਚ ਠੰਢੀ ਹੋਣ ਕਾਰਨ ਪੇਟ ਨੂੰ ਠੰਢੀ ਰੱਖੇਗੀ ਤੇ ਮੂੰਹ ਦੇ ਛਾਲਿਆਂ 'ਚ ਆਰਾਮ ਮਿਲਦਾ ਹੈ। ਜੇਕਰ ਤੁਸੀਂ ਵੀ ਛਾਲਿਆਂ ਤੋਂ ਪਰੇਸ਼ਾਨ ਹੋ ਤਾਂ ਪਾਣੀ 'ਚ ਭਿਗੋ ਕੇ ਖਸਖਸ ਦੇ ਬੀਜਾਂ ਨੂੰ ਸ਼ਹਿਦ 'ਚ ਮਿਲਾ ਕੇ ਖਾਣ ਨਾਲ ਫਾਇਦਾ ਮਿਲੇਗਾ।
ਅਸਲ 'ਚ ਖਸਖਸ 'ਚ ਮੌਜੂਦ ਫਾਈਬਰ ਪੇਟ ਨੂੰ ਸਾਫ ਕਰਨ 'ਚ ਬਹੁਤ ਮਦਦਗਾਰ ਹੁੰਦਾ ਹੈ। ਇਸ ਦਾ ਸੇਵਨ ਤੁਹਾਡਾ ਪੇਟ ਠੀਕ ਤਰ੍ਹਾਂ ਸਾਫ਼ ਕਰੇਗਾ ਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਖਸਖਸ 'ਚ ਮੌਜੂਦ ਓਲਿਕ ਐਸਿਡ ਬਲੱਡ ਪ੍ਰੈਸ਼ਰ ਘਟਾਉਣ 'ਚ ਮਦਦਗਾਰ ਹੈ। ਡਾਇਟਰੀ ਫਾਈਬਰ ਚੰਗੇ ਕੋਲੈਸਟ੍ਰੋਲ ਦੇ ਪੱਧਰ ਨੂੰ ਬਰਕਰਾਰ ਰੱਖਣ 'ਚ ਕਾਰਗਰ ਹੈ। ਇਸ 'ਚ ਮੌਜੂਦ ਆਇਰਨ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ।